ਅੱਖਾਂ ਦੀ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 14 ਨੂੰ
ਫ਼ਰੀਦਕੋਟ, 10 ਅਗਸਤ (ਜਸਵੰਤ ਸਿੰਘ ਪੁਰਬਾ)-ਨੈਸ਼ਨਲ ਯੂਥ ਕਲੱਬ (ਰਜਿ:) ਫ਼ਰੀਦਕੋਟ ਵਲੋਂ ਸਿਹਤ ਵਿਭਾਗ ਫ਼ਰੀਦਕੋਟ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਅਤੇ ਚਿੱਟੇ ਮੋਈਏ ਦੇ ਆਪ੍ਰੇਸ਼ਨ ਦਾ ਮੁਫ਼ਤ ਕੈਂਪ ਮਿਤੀ 14 ਅਗਸਤ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਗੁਰਦੁਆਰਾ ਭਾਈ ਲੱਧਾ ਸਿੰਘ ਜੀ ਡੋਗਰ ਬਸਤੀ ਫ਼ਰੀਦਕੋਟ ਵਿਖੇ ਲਗਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਅਤੇ ਜਨਰਲ ਸਕੱਤਰ ਸੋਨੂੰ ਜੈਨ ਨੇ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।
ਪ੍ਰਿੰ. ਸੁਰੇਸ਼ ਅਰੋੜਾ
11-08-2026