ਨਿਰਮਲ ਸਿੰਘ ਨਿੰਮਾ ਵੜਿੰਗ ਬਾਜਾਖਾਨਾ ਦੇ ਸਰਕਲ ਪ੍ਰਧਾਨ ਨਿਯੁਕਤ
ਜੈਤੋ , 11 ਅਗਸਤ ( ਗੁਰਮੀਤਪਾਲ ਰੋੜੀਕਪੂਰਾ )- ਸ਼੍ਰੋਮਣੀ ਅਕਾਲੀ ਦਲ ( ਬ ) ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਜ਼ਮੀਨੀ ਪੱਧਰ ’ ਤੇ ਹੋਰ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦੀ ਲੜੀ ਤਹਿਤ ਅੱਜ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ , ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਲਾਲੀ ਬਾਦਲ , ਹਲਕਾ ਆਬਜ਼ਰਵਰ ਬਲਕਾਰ ਸਿੰਘ ਬਰਾੜ , ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ , ਜ਼ੈਲਦਾਰ ਯਾਦਵਿੰਦਰ ਸਿੰਘ ਯਾਦੀ ਸਾਬਕਾ ਪ੍ਰਧਾਨ ਨਗਰ ਕੌਂਸਲ ਜੈਤੋ ਅਤੇ ਮਾਰਸ਼ਲਦੀਪ ਸਿੰਘ ਪਾਲੀ ਬਾਦਲ ਦੀ ਹਾਜ਼ਰੀ ਵਿਚ ਨਿਰਮਲ ਸਿੰਘ ਨਿੰਮਾ ਵੜਿੰਗ ਨੂੰ ਬਾਜਾਖਾਨਾ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਨਿਰਮਲ ਸਿੰਘ ਨਿੰਮਾ ਵੜਿੰਗ ਦੀ ਨਿਯੁਕਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਵਰਕਰਾਂ ਵਿਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਪਾਈ ਜਾ ਰਹੀ ਹੈ ।
ਜੈਤੋ , 11 ਅਗਸਤ ( ਗੁਰਮੀਤਪਾਲ ਰੋੜੀਕਪੂਰਾ )- ਸ਼੍ਰੋਮਣੀ ਅਕਾਲੀ ਦਲ ( ਬ ) ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਜ਼ਮੀਨੀ ਪੱਧਰ ’ ਤੇ ਹੋਰ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦੀ ਲੜੀ ਤਹਿਤ ਅੱਜ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ , ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਲਾਲੀ ਬਾਦਲ , ਹਲਕਾ ਆਬਜ਼ਰਵਰ ਬਲਕਾਰ ਸਿੰਘ ਬਰਾੜ , ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ , ਜ਼ੈਲਦਾਰ ਯਾਦਵਿੰਦਰ ਸਿੰਘ ਯਾਦੀ ਸਾਬਕਾ ਪ੍ਰਧਾਨ ਨਗਰ ਕੌਂਸਲ ਜੈਤੋ ਅਤੇ ਮਾਰਸ਼ਲਦੀਪ ਸਿੰਘ ਪਾਲੀ ਬਾਦਲ ਦੀ ਹਾਜ਼ਰੀ ਵਿਚ ਨਿਰਮਲ ਸਿੰਘ ਨਿੰਮਾ ਵੜਿੰਗ ਨੂੰ ਬਾਜਾਖਾਨਾ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਨਿਰਮਲ ਸਿੰਘ ਨਿੰਮਾ ਵੜਿੰਗ ਦੀ ਨਿਯੁਕਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਵਰਕਰਾਂ ਵਿਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਪਾਈ ਜਾ ਰਹੀ ਹੈ । ਪਾਰਟੀ ਆਗੂਆਂ ਅਤੇ ਵਰਕਰਾਂ ਨੇ ਨਵ - ਨਿਯੁਕਤ ਸਰਕਲ ਪ੍ਰਧਾਨ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾਂ ਨੂੰ ਘਰ - ਘਰ ਪਹੁੰਚਾਉਣ ਦੇ ਨਾਲ - ਨਾਲ ਪਾਰਟੀ ਜਥੇਬੰਦੀ ਨੂੰ ਬਾਜਾਖਾਨਾ ਖੇਤਰ ਵਿਚ ਹੋਰ ਮਜ਼ਬੂਤ ਕਰਨ ਲਈ ਅਹਿਮ ਭੂਮਿਕਾ ਨਿਭਾਉਣਗੇ । ਇਸ ਮੌਕੇ ਨਵ - ਨਿਯੁਕਤ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ਵੜਿੰਗ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ , ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ । ਇਸ ਮੌਕੇ ਪ੍ਰਧਾਨ ਬਲਵੰਤ ਸਿੰਘ ਬਰਾੜ ਕਰੀਰਵਾਲੀ , ਰਾਜਪਾਲ ਸਿੰਘ ਬਰਾੜ ਡੇਲਿਆਂਵਾਲੀ , ਮਨਦੀਪ ਸਿੰਘ ਰੂਬੀ ਬਰਾੜ ਪੰਜਗਰਾਈਂ , ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਸਾਬਕਾ ਚੇਅਰਮੈਨ ਬਰਗਾੜੀ , ਨੰਬਰਦਾਰ ਗੁਰਤੇਗਪਾਲ ਸਿੰਘ ਸੀਰਾ ਬਰਾੜ , ਗੁਰਮੀਤ ਸਿੰਘ ਬਰਾੜ ਜੈਤੋ , ਹਰਜਿੰਦਰ ਸਿੰਘ ਬਿੱਲੂ ਵੜਿੰਗ , ਜਸਵੀਰ ਸਿੰਘ ਬਰਾੜ , ਗੁਰਨਾਮ ਸਿੰਘ ਡੋਡ ਹਾਜ਼ਰ ਸਨ ।