26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬ੍ਰਹਮਾਕੁਮਾਰੀ ਆਸ਼ਰਮ ਵਿਖੇ 19ਵਾਂ ਸਮ੍ਰਿਤੀ ਦਿਵਸ ਮਨਾਇਆ

ਗਿੱਦੜਬਾਹਾ, 25 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਅੱਜ ਪ੍ਰਜਾਪਿਤਾ ਬ੍ਰਹਮਾਕੁਮਾਰੀ ਇਸ਼ਵਰੀਯ ਵਿਸ਼ਵ ਵਿਦਿਆਲਿਆ ਦੇ ਸਥਾਨਕ ਸੇਵਾ ਕੇਂਦਰ ਤਿਲਕ ਨਗਰ ਵਿਖੇ ਸੇਵਾ ਕੇਂਦਰ ਦੀ ਮੁੱਖ ਸੰਚਾਲਿਕਾ ਬ੍ਰਹਮਾਕੁਮਾਰੀ ਸ਼ੀਲਾ ਦੀਦੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸੰਸਥਾ ਦੀ ਮੁੱਖ ਪ੍ਰਸ਼ਾਸਿਕਾ ਰਾਜਯੋਗਿਨੀ ਦਾਦੀ ਪ੍ਰਕਾਸ਼ਮਣੀ ਜੀ ਦਾ 19ਵਾਂ ਸਮ੍ਰਿਤੀ ਦਿਵਸ ਮਨਾਇਆ ਗਿਆ। ਇਸ ਮੌਕੇ ਬ੍ਰਹਮਾਕੁਮਾਰੀ ਸ਼ੀਲਾ ਭੈਣ ਨੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਦਾਦੀ ਪ੍ਰਕਾਸ਼ਮਣੀ ਜੀ ਮਮਤਾ ਦੀ ਮੂਰਤ ਸਨ ਅਤੇ ਉਨ੍ਹਾਂ ਦੇ ਮਨ ਵਿਚ ਸਾਰੇ ਮਨੁੱਖਾਂ ਤੇ ਜੀਵ-ਜੰਤੂਆਂ ਲਈ ਦਇਆ ਤੇ ਕਲਿਆਣ ਦੀ ਭਾਵਨਾ ਰਹਿੰਦੀ ਸੀ।

ਅਜੀਤ ਡੈਸਕ 26-08-2026
ਗਿੱਦੜਬਾਹਾ, 25 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਅੱਜ ਪ੍ਰਜਾਪਿਤਾ ਬ੍ਰਹਮਾਕੁਮਾਰੀ ਇਸ਼ਵਰੀਯ ਵਿਸ਼ਵ ਵਿਦਿਆਲਿਆ ਦੇ ਸਥਾਨਕ ਸੇਵਾ ਕੇਂਦਰ ਤਿਲਕ ਨਗਰ ਵਿਖੇ ਸੇਵਾ ਕੇਂਦਰ ਦੀ ਮੁੱਖ ਸੰਚਾਲਿਕਾ ਬ੍ਰਹਮਾਕੁਮਾਰੀ ਸ਼ੀਲਾ ਦੀਦੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸੰਸਥਾ ਦੀ ਮੁੱਖ ਪ੍ਰਸ਼ਾਸਿਕਾ ਰਾਜਯੋਗਿਨੀ ਦਾਦੀ ਪ੍ਰਕਾਸ਼ਮਣੀ ਜੀ ਦਾ 19ਵਾਂ ਸਮ੍ਰਿਤੀ ਦਿਵਸ ਮਨਾਇਆ ਗਿਆ। ਇਸ ਮੌਕੇ ਬ੍ਰਹਮਾਕੁਮਾਰੀ ਸ਼ੀਲਾ ਭੈਣ ਨੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਦਾਦੀ ਪ੍ਰਕਾਸ਼ਮਣੀ ਜੀ ਮਮਤਾ ਦੀ ਮੂਰਤ ਸਨ ਅਤੇ ਉਨ੍ਹਾਂ ਦੇ ਮਨ ਵਿਚ ਸਾਰੇ ਮਨੁੱਖਾਂ ਤੇ ਜੀਵ-ਜੰਤੂਆਂ ਲਈ ਦਇਆ ਤੇ ਕਲਿਆਣ ਦੀ ਭਾਵਨਾ ਰਹਿੰਦੀ ਸੀ। ਇਸ ਮੌਕੇ ਸ਼ੀਲਾ ਦੀਦੀ ਨੇ ਸ਼ਰਧਾਲੂਆਂ ਦਾ ਆਸ਼ਰਮ ਵਿਚ ਆਉਣ ’ਤੇ ਧੰਨਵਾਦ ਕੀਤਾ। ਇਸ ਸਮਾਗਮ ਵਿਚ ਬ੍ਰਹਮਾਕੁਮਾਰੀ ਸੁਖਵਿੰਦਰ ਭੈਣ, ਬ੍ਰਹਮਾਕੁਮਾਰੀ ਰਜਨੀ ਭੈਣ ਤੇ ਰੇਖਾ ਭੈਣ ਨੇ ਵੀ ਦਾਦੀ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਸ਼ਰਧਾਲੂਆਂ ਨੂੰ ਬ੍ਰਹਮਾ ਭੋਜਨ ਵਿਤਰਿਤ ਕੀਤਾ ਗਿਆ। ਇਸ ਮੌਕੇ ਜੀਵਨ ਜੈਨ, ਨੰਦੀ ਜੈਨ, ਵੇਦ ਪ੍ਰਕਾਸ਼ ਗੋਇਲ, ਮੈਨੇਜਰ ਗੁਰਵਿੰਦਰ ਸਿੰਘ, ਵੀਨਾ ਰਾਣੀ, ਓਮ ਪ੍ਰਕਾਸ਼ ਕਾਕਾ, ਸਾਬਕਾ ਕੌਂਸਲਰ ਚਾਂਦਨੀ ਗਾਂਧੀ, ਅਸ਼ੋਕ ਬਿਜਲੀ ਵਾਲਾ, ਰਾਜੀਵ ਗਿਲਹੋਤਰਾ, ਕੁਲਦੀਪ ਬਾਂਸਲ, ਯੋਗੇਸ਼ ਗਰੋਵਰ, ਵਿਜੇ ਸੱਚਦੇਵਾ, ਪ੍ਰਕਾਸ਼ ਕੌਰ, ਮਨੀਸ਼ ਨਾਗਪਾਲ, ਸਤੀਸ਼ ਕੁਮਾਰ, ਰਮੇਸ਼ ਗੁਪਤਾ, ਬਿੱਟੂ ਗੁਪਤਾ, ਗੁਲਸ਼ਨ ਸਿੰਗਲਾ, ਦੀਪਾਂਸ਼ੂ ਭਾਈ, ਪ੍ਰੇਮ ਗਰਗ, ਵਿਪਨ ਖੰਨਾ, ਰਾਮ ਨਿਵਾਸ, ਪ੍ਰੀਤੀ ਬੱਤਰਾ, ਕਿਰਨ ਬੱਤਰਾ, ਸਰਲਾ ਰਾਣੀ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਗਲਿਆਰਾ ਯੋਜਨਾ ਤਹਿਤ ਮਾਤਾ ਭਾਗ ਕੌਰ ਦੇ ਬੁੱਤ ਸਥਾਨ ਨੂੰ ਲੈ ਕੇ ਵਿਵਾਦ ਲੋਕਾਂ ਵਲੋਂ ਬੁੱਤ ਚੌਂਕ ’ ਚ ਲਗਾਉਣ ਦੀ ਮੰਗ ,... ਅਗਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰਾਲੀ ਪ੍ਰਬੰਧਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।