25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਐੱਨ.ਐੱਸ.ਐੱਸ. ਦਿਵਸ ਮੌਕੇ ਇਕ ਰੋਜ਼ਾ ਕੈਂਪ ਲਗਾਇਆ

ਗਿੱਦੜਬਾਹਾ, 24 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗਿੱਦੜਬਾਹਾ ਵਿਖੇ ਇੰਚਾਰਜ ਕੁਲਦੀਪ ਸਿੰਘ ਦੀ ਅਗਵਾਈ ਵਿਚ ਐੱਨ. ਐੱਸ.

? 25-09-2026
ਗਿੱਦੜਬਾਹਾ, 24 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗਿੱਦੜਬਾਹਾ ਵਿਖੇ ਇੰਚਾਰਜ ਕੁਲਦੀਪ ਸਿੰਘ ਦੀ ਅਗਵਾਈ ਵਿਚ ਐੱਨ.ਐੱਸ.ਐੱਸ. ਦਿਵਸ ਮੌਕੇ ਇਕ ਰੋਜ਼ਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਐੱਨ.ਐੱਸ.ਐੱਸ. ਦੇ ਮੁੱਖ ਮਾਟੋ ਨੋਟ ਮੀ ਬੱਟ ਯੂ (ਮੈਂ ਨਹੀਂ, ਤੁਸੀਂ) ਨਾਲ ਹੋਈ ਜਿਸ ਨੇ ਵਿਦਿਆਰਥੀਆਂ ਵਿਚ ਸਮਾਜ ਸੇਵਾ ਤੇ ਆਪਸੀ ਭਾਈਚਾਰੇ ਦੀ ਭਾਵਨਾ ਦਾ ਸੰਚਾਰ ਕੀਤਾ। ਕੈਂਪ ਦੌਰਾਨ ਸਕੂਲ ਇੰਚਾਰਜ ਕੁਲਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਐੱਨ.ਐੱਸ.ਐੱਸ. ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਵਲੰਟੀਅਰਾਂ ਵਲੋਂ ਸਕੂਲ ਕੈਂਪਸ ਦੇ ਵੱਖ-ਵੱਖ ਹਿੱਸਿਆ ਵਿਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ ਜਿਸ ਤਹਿਤ ਪੂਰੇ ਸਕੂਲ ਦੀ ਨੁਹਾਰ ਬਦਲ ਕੇ ਇਸ ਨੂੰ ਸਾਫ਼-ਸੁਥਰਾ ਬਣਾਇਆ ਗਿਆ। ਕੈਂਪ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਲਈ ਦੁਪਹਿਰ ਦੇ ਖਾਣੇ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਸੀ। ਦਿਨ ਦੇ ਅਖ਼ੀਰ ਵਿਚ ਇਕ ਵਿਸ਼ੇਸ਼ ਚਰਚਾ ਸੈਸ਼ਨ ਵੀ ਰੱਖਿਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਕੈਂਪ ਤੋਂ ਮਿਲੇ ਤਜ਼ਰਬਿਆਂ ਨੂੰ ਸਾਂਝਾ ਕੀਤਾ। ਇੰਚਾਰਜ ਕੁਲਦੀਪ ਸਿੰਘ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਸਮਾਗਮ ਨੂੰ ਸਫ਼ਲ ਬਣਾਉਣ ਵਿਚ ਰੋਹਿਤ ਯਾਦਵ, ਖੁਸ਼ਹਾਲ ਬਾਂਸਲ, ਮਨਦੀਪ ਸਿੰਘ ਤੇ ਹਰਮੀਤ ਸਿੰਘ ਨੇ ਵੀ ਅਹਿਮ ਯੋਗਦਾਨ ਪਾਇਆ।
ਪਿਛਲੀ ਖ਼ਬਰ ਓਪਨ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ’ਚ ਜਸ਼ਨ ਕੁਮਾਰ ਅੱਵਲ ਰਿਹਾ ਅਗਲੀ ਖ਼ਬਰ ਜੰਗਲਾਤ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।