29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਬਾਜਾਖਾਨਾ ਵਿਖੇ ਸਸਤੇ ਰੇਟਾਂ ਦੀ ਲੈਬਾਰਟਰੀ ਦਾ ਕੁਲੈਕਸ਼ਨ ਸੈਂਟਰ ਖੁੱਲ੍ਹਿਆ

ਬਾਜਾਖਾਨਾ, 28 ਸਤੰਬਰ (ਜਗਦੀਪ ਸਿੰਘ ਗਿੱਲ)- ਗੁਰਦੁਆਰਾ ਰਾਮਸਰ ਸਾਹਿਬ ਬਾਜਾਖਾਨਾ ਵਿਖੇ ਲਾਈਫ਼ ਕੇਅਰ ਫ਼ਾਊਡੇਂਸ਼ਨ ਦੇ ਸਤੀਸ਼ ਐਨ. ਜੀ.

ਅਜੀਤ ਡੈਸਕ 29-09-2026
ਬਾਜਾਖਾਨਾ, 28 ਸਤੰਬਰ (ਜਗਦੀਪ ਸਿੰਘ ਗਿੱਲ)- ਗੁਰਦੁਆਰਾ ਰਾਮਸਰ ਸਾਹਿਬ ਬਾਜਾਖਾਨਾ ਵਿਖੇ ਲਾਈਫ਼ ਕੇਅਰ ਫ਼ਾਊਡੇਂਸ਼ਨ ਦੇ ਸਤੀਸ਼ ਐਨ.ਜੀ.ਓ. ਤੇ ਡਾਇਰੈਕਟਰ ਅਵਤਾਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਸਸਤੇ ਰੇਟਾਂ ਦੀ ਲੈਬਾਰਟਰੀ ਦਾ ਕੁਲੈਕਸ਼ਨ ਸੈਂਟਰ ਖੋਲ੍ਹ ਕੇ ਲੋਕਾਂ ਨੂੰ ਸਸਤੀਆਂ ਸਿਹਤ ਸਹੂਲੀਅਤਾਂ ਦੇਣ ਦਾ ਵਾਅਦਾ ਕੀਤਾ। ਨਵੀਂ ਖੋਲ੍ਹੀ ਗਈਂ ਲੈਬਾਰਟਰੀ ਦਾ ਉਦਘਾਟਨ ਲਾਈਫ਼ ਕੇਅਰ ਫ਼ਾਊਡੇਂਸ਼ਨ ਦੇ ਸਤੀਸ਼ ਐਨ.ਜੀ.ਓ. ਤੇ ਉਨ੍ਹਾਂ ਦੀ ਟੀਮ ਵਲੋਂ ਫ਼ੀਤਾ ਕੱਟ ਕੇ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਟੈਸਟ ਕਰਵਾ ਕੇ ਥੋੜੀ ਤੋਂ ਥੋੜੀ ਦਵਾਈ ਖਾ ਕੇ ਆਪਣੇ ਆਪ ਨੂੰ ਬਚਾਉਣ। ਇਸ ਮੌਕੇ ਲਾਈਫ਼ ਕੇਅਰ ਫ਼ਾਊਂਡੇਸ਼ਨ ਦੇ ਡਾਇਰੈਕਟਰ ਅਵਤਾਰ ਸਿੰਘ ਬੈਨੀਪਾਲ, ਜਨਰਲ ਮੈਨੇਜਰ ਹਰਦੀਪ ਸਿੰਘ, ਨਿੱਕਾ ਧੀਮਾਨ, ਕੋਆਰਡੀਨੇਟਰ ਗਗਨਦੀਪ ਸਿੰਘ, ਬਾਜਾਖਾਨਾ ਸੈਂਟਰ ਦੇ ਇੰਚਾਰਜ ਨਵਦੀਪ ਸਿੰਘ, ਟੈਕਨੀਸ਼ੀਅਨ ਰਮਨਪ੍ਰੀਤ ਸਿੰਘ, ਮਨਜੋਤ ਸਿੰਘ, ਖੁਸ਼ਕਰਨ ਸਿੰਘ, ਗੁਰਦੁਆਰਾ ਰਾਮਸਰ ਸਾਹਿਬ ਬਾਜਾਖਾਨਾ ਦੀ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਬਰਾੜ, ਖਜ਼ਾਨਚੀ ਸੁਖਦੇਵ ਸਿੰਘ ਢਿੱਲੋਂ, ਗ੍ਰੰਥੀ ਸਿੰਘ ਬਾਬਾ ਗੁਰਮੀਤ ਸਿੰਘ, ਸਰਪੰਚ ਜਗਸੀਰ ਸਿੰਘ ਬਰਾੜ, ਸਰਪੰਚ ਰੇਸ਼ਮ ਸਿੰਘ ਬਰਾੜ, ਕੁਲਦੀਪ ਸਿੰਘ ਢਿੱਲੋਂ, ਜਗਸੀਰ ਸਿੰਘ ਸੀਰਾ ਢਿੱਲੋਂ, ਰਣਧੀਰ ਸਿੰਘ ਧੀਰਾ ਢਿੱਨੋਂ, ਤੇਜਪਾਲ ਸਿੰਘ ਸੇਖੋਂ, ਗੁਰਮੀਤ ਸਿੰਘ ਸੇਖੋਂ, ਇਕਬਾਲ ਸਿੰਘ ਬਰਾੜ, ਜਗਦੇਵ ਸਿੰਘ ਸੇਖੋਂ, ਮੈਂਗਲ ਸਿੰਘ ਢਿੱਲੋਂ, ਹਰਮੇਲ ਸਿੰਘ ਗੋਰਾ ਢਿੱਲੋਂ, ਹਰਿੰਦਰ ਸਿੰਘ ਢਿੱਲੋਂ, ਹਰੀ ਸਿੰਘ ਢਿੱਲੋਂ, ਗੁਰਾਂਦਿੱਤਾ ਸਿੰਘ ਬਰਾੜ ਨੰਬਰਦਾਰ, ਗੁਰਵਿੰਦਰ ਸਿੰਘ ਮਰਾੜ, ਗੁਰਜਿੰਦਰ ਸਿੰਘ ਬਰਾੜ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਗਰਾਈਂ ਕਲਾਂ ਦੀ ਸਾਬਕਾ ਸਰਪੰਚ ਮਨਜੀਤ ਕੌਰ ਦਾ ਦਿਹਾਂਤ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਨੇ ਤੁਲਸੀ ਦੇ ਬੂਟੇ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।