ਪਰਵਿੰਦਰ ਸਿੰਘ ਝੋਟੇ ਦੇ ਕਤਲ ਖ਼ਿਲਾਫ਼ ਭਾਜਪਾ ਵਲੋਂ ਡੀ. ਸੀ. ਦਫ਼ਤਰ ਅੱਗੇ ਧਰਨਾ
ਸ੍ਰੀ ਮੁਕਤਸਰ ਸਾਹਿਬ, 14 ਅਕਤੂਬਰ (ਹਰਮਹਿੰਦਰ ਪਾਲ)-ਮਾਨਸਾ ਵਿਖੇ ਨਸ਼ਾ ਵਿਰੋਧੀ ਕਾਮੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਨੂੰ ਪੰਜਾਬ ਸਰਕਾਰ ਦੀ ਨਕਾਮੀ ਐਲਾਨਦਿਆਂ ਭਾਰਤੀ ਜਨਤਾ ਪਾਰਟੀ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਇਸ ਮੌਕੇ ਭਾਜਪਾ ਆਗੂ ਸਤੀਸ਼ ਅਸੀਜਾ, ਰਾਜ ਕੁਮਾਰ ਮੇਲੂ, ਐਡਵੋਕੇਟ ਅਨੁਰਾਗ ਸ਼ਰਮਾ, ਅਮਨਦੀਪ ਸਿੰਘ, ਕਾਰਜ ਵਿਰਕ, ਅਸ਼ਵਨੀ ਗਿਰਧਰ, ਸਤੀਸ਼ ਭਟੇਜਾ, ਅੰਗਰੇਜ਼ ਉੜਾਂਗ, ਰਜਿੰਦਰ ਕੁਮਾਰ, ਹਨੀ ਕਾਉਣੀ, ਬਿਸ਼ੂ ਚੌਧਰੀ, ਪੂਜਾ ਕੱਕੜ, ਕੇਸ਼ਵ ਸਿਡਾਨਾ, ਸੀਤਾ ਰਾਮ ਖਟਕ, ਵਿਕਾਸ ਸ਼ੁਕਲਾ, ਭੰਵਰ ਲਾਲ ਹੋਰਾਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੂੰ ਨਾ ਤਾਂ ਸਰਕਾਰ ਨੇ ਸਮੇਂ ਸਿਰ ਪੁਲਿਸ ਸੁਰੱਖਿਆ ਦਿੱਤੀ ਅਤੇ ਨਾ ਹੀ ਉਸ ਦੇ ਕਤਲ ਤੋਂ ਪਹਿਲਾਂ ਫ਼ੌਰੀ ਕਾਰਵਾਈ ਕੀਤੀ, ਜਿਸ ਕਰਕੇ ਇਕ ਹੋਣਹਾਰ ਵਿਅਕਤੀ ਦਾ ਕਤਲ ਹੋ ਗਿਆ।
ਸ੍ਰੀ ਮੁਕਤਸਰ ਸਾਹਿਬ, 14 ਅਕਤੂਬਰ (ਹਰਮਹਿੰਦਰ ਪਾਲ)-ਮਾਨਸਾ ਵਿਖੇ ਨਸ਼ਾ ਵਿਰੋਧੀ ਕਾਮੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਨੂੰ ਪੰਜਾਬ ਸਰਕਾਰ ਦੀ ਨਕਾਮੀ ਐਲਾਨਦਿਆਂ ਭਾਰਤੀ ਜਨਤਾ ਪਾਰਟੀ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਇਸ ਮੌਕੇ ਭਾਜਪਾ ਆਗੂ ਸਤੀਸ਼ ਅਸੀਜਾ, ਰਾਜ ਕੁਮਾਰ ਮੇਲੂ, ਐਡਵੋਕੇਟ ਅਨੁਰਾਗ ਸ਼ਰਮਾ, ਅਮਨਦੀਪ ਸਿੰਘ, ਕਾਰਜ ਵਿਰਕ, ਅਸ਼ਵਨੀ ਗਿਰਧਰ, ਸਤੀਸ਼ ਭਟੇਜਾ, ਅੰਗਰੇਜ਼ ਉੜਾਂਗ, ਰਜਿੰਦਰ ਕੁਮਾਰ, ਹਨੀ ਕਾਉਣੀ, ਬਿਸ਼ੂ ਚੌਧਰੀ, ਪੂਜਾ ਕੱਕੜ, ਕੇਸ਼ਵ ਸਿਡਾਨਾ, ਸੀਤਾ ਰਾਮ ਖਟਕ, ਵਿਕਾਸ ਸ਼ੁਕਲਾ, ਭੰਵਰ ਲਾਲ ਹੋਰਾਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੂੰ ਨਾ ਤਾਂ ਸਰਕਾਰ ਨੇ ਸਮੇਂ ਸਿਰ ਪੁਲਿਸ ਸੁਰੱਖਿਆ ਦਿੱਤੀ ਅਤੇ ਨਾ ਹੀ ਉਸ ਦੇ ਕਤਲ ਤੋਂ ਪਹਿਲਾਂ ਫ਼ੌਰੀ ਕਾਰਵਾਈ ਕੀਤੀ, ਜਿਸ ਕਰਕੇ ਇਕ ਹੋਣਹਾਰ ਵਿਅਕਤੀ ਦਾ ਕਤਲ ਹੋ ਗਿਆ। ਇਸ ਮੌਕੇ ਉਨ੍ਹਾਂ ਇਹ ਵੀ ਦੋਸ਼ ਲਗਾਏ ਕਿ ਪੰਜਾਬ ਸਰਕਾਰ ਦੇ ਆਗੂਆਂ ਤੇ ਪੁਲਿਸ ਅਧਿਕਾਰੀਆਂ ਦੀ ਸ਼ਹਿ ’ਤੇ ਨਸ਼ਾ ਤਸਕਰਾਂ ਦੇ ਹੌਂਸਲੇ ਵੱਧ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹੇ ਭਰ ਦੇ ਭਾਜਪਾ ਆਗੂ ਤੇ ਵਰਕਰ ਵੀ ਮੌਜੂਦ ਸਨ। ਇਸ ਤੋਂ ਬਾਅਦ ਵਿਚ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ।