16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਤੀਰਥ ਯਾਤਰਾ ਬੱਸ ਹਾਦਸੇ ਦੇ ਮਿ੍ਤਕ ਬਲਵੀਰ ਰਾਮ ਬਰਗਾੜੀ ਦਾ ਅੰਤਿਮ ਸਸਕਾਰ ਹੋਇਆ

ਬਰਗਾੜੀ, 15 ਨਵੰਬਰ (ਲਖਵਿੰਦਰ ਸ਼ਰਮਾ)-ਬੀਤੇ ਕੱਲ੍ਹ ਪੰਜਾਬ ਸਰਕਾਰ ਦੀਆਂ ਦੋ ਤੀਰਥ ਯਾਤਰਾ ਬੱਸਾਂ ਦੀ ਆਪਸੀ ਟੱਕਰ ਨੌਸ਼ਹਿਰਾ ਪਨੂੰਆਂ ਕੋਲ ਹੋ ਗਈ ਸੀ। ਇਨ੍ਹਾਂ ਵਿਚੋਂ ਇਕ ਬੱਸ ਬਰਗਾੜੀ ਅਤੇ ਆਸ ਪਾਸ ਦੇ ਪਿੰਡਾਂ ਤੋਂ ਯਾਤਰੀਆਂ ਨਾਲ ਭਰੀ ਹੋਈ ਸੀ।

ਅਜੀਤ ਡੈਸਕ 16-11-2026
ਬਰਗਾੜੀ, 15 ਨਵੰਬਰ (ਲਖਵਿੰਦਰ ਸ਼ਰਮਾ)-ਬੀਤੇ ਕੱਲ੍ਹ ਪੰਜਾਬ ਸਰਕਾਰ ਦੀਆਂ ਦੋ ਤੀਰਥ ਯਾਤਰਾ ਬੱਸਾਂ ਦੀ ਆਪਸੀ ਟੱਕਰ ਨੌਸ਼ਹਿਰਾ ਪਨੂੰਆਂ ਕੋਲ ਹੋ ਗਈ ਸੀ। ਇਨ੍ਹਾਂ ਵਿਚੋਂ ਇਕ ਬੱਸ ਬਰਗਾੜੀ ਅਤੇ ਆਸ ਪਾਸ ਦੇ ਪਿੰਡਾਂ ਤੋਂ ਯਾਤਰੀਆਂ ਨਾਲ ਭਰੀ ਹੋਈ ਸੀ। ਇਸ ਹਾਦਸੇ ਵਿਚ ਕਸਬਾ ਬਰਗਾੜੀ ਦੇ ਬਲਵੀਰ ਰਾਮ ਸਪੁੱਤਰ ਸਵ. ਕਾਲੂ ਰਾਮ ਦੀ ਮੌਤ ਹੋ ਗਈ ਸੀ ਅਤੇ ਕੁਝ ਬਰਗਾੜੀ ਦੇ ਯਾਤਰੀ ਜ਼ਖਮੀ ਹੋਏ ਹਨ। ਮਿ੍ਤਕ ਬਲਵੀਰ ਰਾਮ ਦਾ ਅੱਜ ਸ਼ਨਸ਼ਾਨ ਘਾਟ ਬਰਗਾੜੀ ਵਿਖੇ ਪੋਸਟ ਮਾਰਟਮ ਉਪਰੰਤ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵਿਧਾਇਕ ਅਮੋਲਕ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਗੁਰਚੇਤ ਸਿੰਘ ਢਿੱਲੋਂ, ਕਾਂਗਰਸ ਪਾਰਟੀ ਦੇ ਪ੍ਰੀਤਪਾਲ ਸਿੰਘ ਭਲੂਰੀਆ, ਭਾਜਪਾ ਦੇ ਡਾ. ਬਲਵਿੰਦਰ ਸੀਵੀਆ, ਆਪ ਦੇ ਨੀਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਨਗਰ ਨਿਵਾਸੀ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਕੋਟਕਪੂਰਾ ਹਲਕਾ ਮੇਰੀ ਸਿਆਸਤ ਭੂਮੀ, ਇਸੇ ਹਲਕੇ ਤੋਂ ਲੜਾਂਗਾ ਚੋਣ- ਰਾਹੁਲ ਸਿੱਧੂ ਅਗਲੀ ਖ਼ਬਰ ਸੂਬੇ ਦੇ ਚੌਤਰਫ਼ਾ ਵਿਕਾਸ ਲਈ ਅਕਾਲੀ ਦਲ (ਬ) ਦੀ ਸਰਕਾਰ ਜ਼ਰੂਰੀ- ਕੁਲਬੀਰ ਸਿੰਘ ਮੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।