16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਨਸ਼ਾ ਤਸਕਰੀ ਮਾਮਲੇ ’ਚ ਐਨ.ਸੀ.ਬੀ. ਨੇ ਮੁਕਤਸਰ ’ਚ ਛਾਪੇਮਾਰੀ ਕੀਤੀ

ਸ਼੍ਰੀ ਮੁਕਤਸਰ ਸਾਹਿਬ, 15 ਨਵੰਬਰ (ਹਰਮਹਿੰਦਰਪਾਲ)-ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਕਰਦਿਆਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਟੀਮ ਨੇ ਸ਼ਨੀਵਾਰ ਦੇਰ ਰਾਤ ਮੁਕਤਸਰ ਅਤੇ ਗਿੱਦੜਬਾਹਾ ਵਿਚ ਛਾਪੇਮਾਰੀ ਕੀਤੀ। ਮੁਕਤਸਰ ਵਿਚ ਟੀਮ ਨੇ ਦੋ ਘਰਾਂ ਦੀ ਤਲਾਸ਼ੀ ਲਈ ਅਤੇ ਫ਼ੱਤਣਵਾਲਾ ਇਨਕਲੇਵ ਤੋਂ ਇਕ ਮਰਸਿਡੀਜ਼ ਕਾਰ ਕਬਜ਼ੇ ਵਿਚ ਲਈ।

ਫੱਤਣਵਾਲਾ ਇਨਕਲੇਵ ਵਿਚ ਜਾਂਚ ਤੋਂ ਬਾਅਦ ਵਾਪਸ ਪਰਤਦੀ ਹੋਈ ਟੀਮ। ਅਜੀਤ ਤਸਵੀਰ 16-11-2026
ਸ਼੍ਰੀ ਮੁਕਤਸਰ ਸਾਹਿਬ, 15 ਨਵੰਬਰ (ਹਰਮਹਿੰਦਰਪਾਲ)-ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਕਰਦਿਆਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਟੀਮ ਨੇ ਸ਼ਨੀਵਾਰ ਦੇਰ ਰਾਤ ਮੁਕਤਸਰ ਅਤੇ ਗਿੱਦੜਬਾਹਾ ਵਿਚ ਛਾਪੇਮਾਰੀ ਕੀਤੀ। ਮੁਕਤਸਰ ਵਿਚ ਟੀਮ ਨੇ ਦੋ ਘਰਾਂ ਦੀ ਤਲਾਸ਼ੀ ਲਈ ਅਤੇ ਫ਼ੱਤਣਵਾਲਾ ਇਨਕਲੇਵ ਤੋਂ ਇਕ ਮਰਸਿਡੀਜ਼ ਕਾਰ ਕਬਜ਼ੇ ਵਿਚ ਲਈ। ਉੱਥੇ ਹੀ ਗਿੱਦੜਬਾਹਾ ਵਿਚ ਵੀ ਇਕ ਥਾਂ ’ਤੇ ਛਾਪਾ ਮਾਰਿਆ ਗਿਆ, ਜਿੱਥੋਂ ਇਕ ਨੌਜਵਾਨ ਨੂੰ ਹਿਰਾਸਤ ਵਿਚ ਲੈਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਚੰਡੀਗੜ੍ਹ ਵਿਚ ਦਰਜ ਐਨ.ਡੀ.ਪੀ.ਐਸ ਐਕਟ ਦੇ ਮਾਮਲਾ ਨੰਬਰ 22/26 ਦੀ ਜਾਂਚ ਤਹਿਤ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਵਾਸੀ ਮੁਹੰਮਦ ਆਸਿਫ ਯੂਸਫ ਨੇ ਚੰਡੀਗੜ੍ਹ ਤੋਂ ਤਾਮਿਲਨਾਡੂ ਭੇਜਣ ਲਈ ਇਕ ਪਾਰਸਲ ਦਿੱਤਾ ਸੀ। ਜਾਂਚ ਦੌਰਾਨ ਪਾਰਸਲ ਵਿਚੋਂ ਕੋਕੀਨ ਅਤੇ ਹੈਰੋਇਨ ਮਿਲਣ ਦੀ ਗੱਲ ਸਾਹਮਣੇ ਆਈ। ਪੁੱਛਗਿੱਛ ਦੌਰਾਨ ਉਸ ਨੇ ਕਥਿਤ ਤੌਰ ’ਤੇ ਮੁਕਤਸਰ ਵਾਸੀ ਕਰਨ ਚੁੱਘ ਦਾ ਨਾਂਅ ਲਿਆ ਅਤੇ ਪਾਰਸਲ ਉਸ ਦਾ ਦੱਸਿਆ। ਇਸ ਤੋਂ ਬਾਅਦ ਐਨ.ਸੀ.ਬੀ. ਦੀ ਟੀਮ ਨੇ ਫੱਤਣਵਾਲਾ ਇਨਕਲੇਵ ਸਥਿਤ ਇਕ ਕੋਠੀ ਵਿਚ ਕਰੀਬ ਡੇਢ ਘੰਟੇ ਤੱਕ ਤਲਾਸ਼ੀ ਲਈ ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕੀਤੀ। ਟੀਮ ਨੇ ਉੱਥੇ ਖੜ੍ਹੀ ਮਰਸਿਡੀਜ਼ ਕਾਰ ਵੀ ਕਬਜ਼ੇ ਵਿਚ ਲੈ ਲਈ। ਇਸ ਤੋਂ ਬਾਅਦ ਮੋਬਾਈਲ ਫੋਨ ਦੀ ਲੋਕੇਸ਼ਨ ਦੇ ਆਧਾਰ ’ਤੇ ਮੌੜ ਰੋਡ ਸਥਿਤ ਇਕ ਹੋਰ ਘਰ ਵਿਚ ਵੀ ਛਾਪੇਮਾਰੀ ਕੀਤੀ ਗਈ। ਗਿੱਦੜਬਾਹਾ ਦੇ ਰੂਪ ਨਗਰ ਇਲਾਕੇ ਵਿਚ ਵੀ ਟੀਮ ਨੇ ਛਾਪਾ ਮਾਰਿਆ, ਜਿੱਥੋਂ ਉਮੇਸ਼ ਬਾਂਸਲ ਨੂੰ ਹਿਰਾਸਤ ਵਿਚ ਲਏ ਜਾਣ ਦੀ ਸੂਚਨਾ ਹੈ। ਹਾਲਾਂਕਿ ਪੂਰੀ ਕਾਰਵਾਈ ਅਤੇ ਹਿਰਾਸਤ ਵਿਚ ਲਏ ਗਏ ਲੋਕਾਂ ਦੀ ਭੂਮਿਕਾ ਬਾਰੇ ਐਨ.ਸੀ.ਬੀ. ਵਲੋਂ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਪਿਛਲੀ ਖ਼ਬਰ ਬਰਕੰਦੀ ਰੋਡ ਬਣੀ ਕੂੜੇ ਦਾ ਡੰਪ ਤੇ ਹੱਡਾ ਰੋੜੀ, ਬਦਬੂ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਿਲ ਅਗਲੀ ਖ਼ਬਰ ਨਵੀਂ ਦਿੱਲੀ ਵਿਖੇ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਰਾਸ਼ਟਰਪਤੀ .....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।