27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਜਲਧਾਰਾ ਕਰਵਾਉਣ ਦੇ ਨਾਂਅ 'ਤੇ ਪਖੰਡੀ ਬਾਬੇ ਨੇ ਠੱਗੇ ਲੋਕ

ਅਜੀਤ ਡੈਸਕ 31-01-2026
ਬਰੇਟਾ, 30 ਜਨਵਰੀ (ਪਾਲ ਸਿੰਘ ਮੰਡੇਰ)- ਨੇੜਲੇ ਪਿੰਡ ਸਿਰਸੀਵਾਲਾ ਵਿਖੇ ਜਲਧਾਰਾ 'ਤੇ ਬੈਠੇ ਪਖੰਡੀ ਬਾਬੇ ਪ੍ਰੇਮ ਨਾਥ ਲੋਕਾਂ ਨਾਲ ਕਰੀਬ 14 ਲੱਖ ਰੁਪਏ ਦੀ ਠੱਗੀ ਮਾਰ ਕੇ ਗ਼ਾਇਬ ਹੋ ਗਏ ਹਨ | ਪੀੜਤ ਰੁਪਿੰਦਰ ਸਿੰਘ ਨੇ ਦੱਸਿਆ ਕਿ ਸਿਰਸੀਵਾਲਾ ਵਿਖੇ ਇਹ ਸਾਧ ਆਇਆ, ਜਿਸ ਨੇ ਕਿਹਾ ਕਿ ਮੇਰਾ ਜਲਧਾਰਾ ਕਰਵਾਓ | ਪਿੰਡ ਦੇ ਲੋਕਾਂ ਵਲੋਂ ਬਾਬੇ ਦੀ ਵਿੱਤੀ ਤੇ ਹੋਰ ਮਦਦ ਕੀਤੀ ਗਈ | ਉਹ ਸਾਧ ਦੇ ਕਹਿਣ 'ਤੇ ਉਸ ਨੂੰ ਨੈਣਾ ਦੇਵੀ ਲੈ ਕੇ ਗਏ ਅਤੇ ਵਾਪਸੀ ਤੇ ਆਉਂਦੇ ਸਮੇਂ ਪਟਿਆਲਾ ਵਿਖੇ ਖਾਣ ਖਾਣ ਲਈ ਗੱਡੀ ਰੁਕਵਾ ਕੇ ਫ਼ੋਨ ਸੁਣਨ ਦਾ ਬਹਾਨਾ ਲਗਾ ਕੇ ਉੱਥੋਂ ਗ਼ਾਇਬ ਹੋ ਗਿਆ, ਜਿਸ ਦੀ ਸੂਚਨਾ ਉਨ੍ਹਾਂ ਬਰੇਟਾ ਪੁਲਿਸ ਨੂੰ ਦਿੱਤੀ ਹੈ | ਪੀੜਤ ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਬਾਬੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਲੋਕਾਂ ਦੇ ਪੈਸੇ ਵਾਪਸ ਕਰਵਾਏ ਜਾਣ |

ਪਿਛਲੀ ਖ਼ਬਰ ਸੀ.ਪੀ.ਆਈ. ਵਲੋਂ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦੀ ਹਮਾਇਤ ਅਗਲੀ ਖ਼ਬਰ ਸਟਾਰ ਪਲੱਸ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦੀ 'ਕਿਸ ਮੇਂ ਕਿਤਨਾ ਹੈ ਦਮ' ਲਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।