27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸੀ.ਪੀ.ਆਈ. ਵਲੋਂ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦੀ ਹਮਾਇਤ

ਅਜੀਤ ਡੈਸਕ 31-01-2026
ਮਾਨਸਾ, 30 ਜਨਵਰੀ (ਸਟਾਫ਼ ਰਿਪੋਰਟਰ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਪਾਰ, ਰੁਜ਼ਗਾਰ ਤੇ ਖੇਤੀਬਾੜੀ, ਸਿੱਖਿਆ ਤੇ ਸਿਹਤ ਨੂੰ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰੀ ਦੇ ਹਵਾਲੇ ਕੀਤਾ ਜਾ ਰਿਹਾ ਹੈ | ਇਹ ਦੋਸ਼ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕਾ. ਕਿ੍ਸ਼ਨ ਚੌਹਾਨ ਨੇ ਇੱਥੇ ਪਾਰਟੀ ਆਗੂਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਮ ਲੋਕਾਂ ਖ਼ਿਲਾਫ਼ ਕਾਲੇ ਕਿਰਤ ਕਾਨੂੰਨਾਂ, ਮਗਨਰੇਗਾ ਨੂੰ ਖ਼ਤਮ ਕਰ ਸਰਮਾਏਦਾਰਾਂ ਨੂੰ ਸਸਤੀ ਲੇਬਰ ਮੁਹੱਈਆ ਕਰਵਾਉਣਾ ਕੇਂਦਰ ਸਰਕਾਰ ਦੀ ਗਹਿਰੀ ਸਾਜ਼ਿਸ਼ ਹੈ | ,ਇਸ ਤੋਂ ਇਲਾਵਾ ਪ੍ਰਚੂਨ ਖੇਤਰ ਵਿਚ ਨਿਵੇਸ਼,ਬਿਜਲੀ ਐਕਟ 2025 ਤੇ ਸੀਡ ਬਿੱਲ ਸਮੁੱਚੇ ਲੋਕਾਂ ਤੇ ਆਰਥਿਕ ਬੋਝ ਤੇ ਬੇਰੁਜ਼ਗਾਰੀ ਵੱਲ ਧੱਕਣਗੇ | ਉਨ੍ਹਾਂ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ 12 ਫਰਵਰੀ ਨੂੰ ਦੇਸ਼ ਵਿਆਪੀ ਕੀਤੀ ਜਾ ਰਹੀ ਹੜਤਾਲ ਦੀ ਹਮਾਇਤ ਕਰਦਿਆਂ ਵਰਕਰਾਂ ਨੂੰ ਸਫਲ ਬਣਾਉਣ ਲਈ ਹੁਣੇ ਤੋਂ ਤਿਆਰੀਆਂ 'ਚ ਜੁਟਣ ਦੀ ਅਪੀਲ ਕੀਤੀ | ਮੀਟਿੰਗ ਨੂੰ ਰੂਪ ਸਿੰਘ ਢਿੱਲੋਂ, ਰਤਨ ਭੋਲਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਕਰਨੈਲ ਸਿੰਘ ਭੀਖੀ, ਰਾਜ ਕੁਮਾਰ ਸ਼ਰਮਾ, ਸੁਖਰਾਜ ਸਿੰਘ ਜੋਗਾ, ਭੋਲਾ ਸਿੰਘ ਜੋਗਾ, ਬੂਟਾ ਸਿੰਘ ਬਰਨਾਲਾ, ਗੁਰਦਿਆਲ ਸਿੰਘ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਦਰਸ਼ਨ ਸਿੰਘ ਮਾਨਸ਼ਾਹੀਆ, ਸੁਖਦੇਵ ਸਿੰਘ ਮਾਨਸਾ, ਨਿਰਮਲ ਸਿੰਘ ਮਾਨਸਾ, ਹਰਪਾਲ ਸਿੰਘ ਬੱਪੀਆਣਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਆਇਸਾ ਵਲੋਂ ਯੂ.ਜੀ.ਸੀ. ਦੇ ਨਵੇਂ ਨਿਯਮ ਨੂੰ ਸੁਧਾਰਨ ਦੀ ਮੰਗ ਅਗਲੀ ਖ਼ਬਰ ਜਲਧਾਰਾ ਕਰਵਾਉਣ ਦੇ ਨਾਂਅ 'ਤੇ ਪਖੰਡੀ ਬਾਬੇ ਨੇ ਠੱਗੇ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।