ਬੁਢਲਾਡਾ, 13 ਫਰਵਰੀ (ਸਵਰਨ ਸਿੰਘ ਰਾਹੀ)- ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਇੱਥੇ ਹਲਕਾ ਵਿਧਾਇਕ ਬੁੱਧ ਰਾਮ ਨੂੰ ਮੰਗ ਪੱਤਰ ਦੇ ਕੇ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ¢ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ, ਸੰਦੀਪ ਸਿੰਘ ਪ੍ਰਧਾਨ ਸਿਹਤ ਵਿਭਾਗ, ਜਸਪ੍ਰੀਤ ਸਿੰਘ ਪ੍ਰਧਾਨ ਸਿੱਖਿਆ ਵਿਭਾਗ, ਜਗਸੀਰ ਸਿੰਘ, ਚਤਰ ਸਿੰਘ ਡੀ. ਸੀ. ਦਫ਼ਤਰ ਇੰਪਲਾਈਜ਼ ਯੂਨੀਅਨ ਨੇ ਕਿਹਾ ਕਿ ਪਿਛਲੇ 4 ਸਾਲਾ ਦÏਰਾਨ ਜਥੇਬੰਦੀਆਂ ਦੀਆਂ ਮੁੱਖ ਮੰਤਰੀ ਅਤੇ ਕੈਬਨਿਟ ਸਬ ਕਮੇਟੀ ਨਾਲ ਹੋਈਆਂ ਕੁਝ ਮੀਟਿੰਗਾਂ 'ਚ ਮੁਲਾਜ਼ਮ ਮੰਗਾਂ 'ਤੇ ਸਹਿਮਤੀ ਬਣਨ ਉਪਰੰਤ ਕੋਈ ਸੰਪੂਰਨ ਨੋਟੀਫ਼ਿਕੇਸ਼ਨ ਜਾਰੀ ਨਹੀਂ ਹੋਇਆ¢ ਬੁਲਾਰਿਆਂ ਨੇ ਕਿਹਾ ਕਿ ਸਾਂਝੀਆਂ ਮੰਗਾਂ 'ਚ ਸ਼ਾਮਿਲ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਨਵੇਂ ਭਰਤੀ ਮੁਲਾਜ਼ਮਾਂ ਦਾ ਪਰਖ ਕਾਲ ਦੋ ਸਾਲ ਕਰ ਕੇ ਪੂਰੀ ਤਨਖ਼ਾਹ ਦੇਣ, ਕੇਂਦਰ ਦੀ ਬਜਾਏ ਪੰਜਾਬ ਦਾ ਤਨਖ਼ਾਹ ਕਮਿਸ਼ਨ ਲਾਗੂ ਕਰਨ, ਏ.ਸੀ.ਪੀ. ਸਕੀਮ ਅਤੇ 37 ਪ੍ਰਕਾਰ ਦੇ ਬੰਦ ਕੀਤੇ ਭੱਤੇ ਚਾਲੂ ਕਰਨ, ਸਟੈਨੋ ਕਾਡਰ ਲਈ ਪਦ-ਉੱਨਤੀ ਚੈਨਲ ਖੋਲ੍ਹਣ, ਕੱਚੇ ਕਾਮੇ ਪੱਕੇ ਕਰਨ, ਮਿ੍ਤਕ ਮੁਲਾਜ਼ਮਾਂ ਦੀਆਂ ਵਿਧਵਾਵਾਂ ਤੇ ਆਸ਼ਰਿਤਾਂ ਨੂੰ ਟਾਈਪ ਟੈੱਸਟ ਤੋਂ ਛੋਟ ਦੇਣ ਆਦਿ ਤੋਂ ਇਲਾਵਾ ਕਲੈਰੀਕਲ ਕਾਮਿਆਂ ਦੀਆਂ ਬਹੁਤ ਸਾਰੀਆਂ ਵਿਭਾਗੀ ਵਿੱਤੀ ਅਤੇ ਗੈਰ-ਵਿੱਤੀ ਮੰਗਾਂ 'ਤੇ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਜ਼ੀਰੋ ਹੈ, ਏਥੋਂ ਤੱਕ ਕਿ ਸਿੱਧੀ ਭਰਤੀ ਦੀਆਂ ਖਾਲੀ ਅਸਾਮੀਆਂ ਭਰਨਾ ਤਾਂ ਦੂਰ ਪਦ-ਉੱਨਤੀ ਵਾਲੀਆਂ ਅਸਾਮੀਆਂ 'ਤੇ ਵੀ ਮੁਕੰਮਲ ਪਦ-ਉੱਨਤੀਆਂ ਨਹੀਂ ਹੋਈਆਂ¢ ਸਗੋਂ ਨਵੇਂ ਮੁੱਦਿਆਂ ਵਿਚ ਅਹਿਮ ਮਹਿੰਗਾਈ ਤੱਤੇ ਦੀਆਂ ਕਿਸ਼ਤਾਂ (16 ਫ਼ੀਸਦੀ ਡੀ.ਏ.) ਅਤੇ ਬਕਾਇਆ ਨਾ ਮਿਲਣਾ ਵੀ ਸ਼ਾਮਿਲ ਹੋ ਗਿਆ ਹੈ¢ ਇਸ ਮੌਕੇ ਲੱਖਾ ਸਿੰਘ, ਜਤਿੰਦਰ ਸਿੰਘ, ਬਲਕਾਰ ਸਿੰਘ, ਅਵਿਨਾਸ਼ ਕੁਮਾਰ, ਬਲਜਿੰਦਰ ਸਿੰਘ, ਮਨਪ੍ਰੀਤ ਕੌਰ, ਕਿਰਨਦੀਪ ਕੌਰ, ਜਸ਼ਨਦੀਪ, ਸ਼ੁਭਮ ਆਦਿ ਹਾਜ਼ਰ ਸਨ¢