ਮਾਨਸਾ, 15 ਫਰਵਰੀ (ਰਾਵਿੰਦਰ ਸਿੰਘ ਰਵੀ)- ਮਹਾਂ ਸ਼ਿਵਰਾਤਰੀ ਦਾ ਤਿਉਹਾਰ ਜ਼ਿਲ੍ਹੇ ਭਰ 'ਚ ਉਤਸ਼ਾਹ ਨਾਲ ਮਨਾਇਆ ਗਿਆ | ਤਿਉਹਾਰ ਦੇ ਮੱਦੇਨਜ਼ਰ ਸਥਾਨਕ ਸ਼ਹਿਰ ਦੇ ਮੰਦਰਾਂ ਨੂੰ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ ਅਤੇ ਸਵੇਰ ਤੋਂ ਹੀ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀ ਭੀੜ ਵੇਖਣ ਨੂੰ ਮਿਲੀ | ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਸ਼ੋਭਾ ਯਾਤਰਾਵਾਂ ਸਜਾਈਆਂ ਗਈਆਂ ਅਤੇ ਭਗਤਾਂ ਨੇ ਭਗਵਾਨ ਸ਼ਿਵ ਭੋਲੇ ਦਾ ਗੁਣਗਾਨ ਕੀਤਾ | ਵੱਡੀ ਗਿਣਤੀ 'ਚ ਕਾਵੜੀਏ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਪਹੁੰਚੇ | ਸ਼ਹਿਰ ਦੀਆਂ ਕਈ ਥਾਵਾਂ 'ਤੇ ਭੰਡਾਰੇ ਵੀ ਲਗਾਏ ਗਏ |
• ਸ੍ਰੀ ਸਨਾਤਨ ਧਰਮ ਸਭਾ ਵਲੋਂ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ-ਸ੍ਰੀ ਸਨਾਤਨ ਧਰਮ ਸਭਾ ਮਾਨਸਾ ਵਲੋਂ ਸਥਾਨਕ ਲਕਸ਼ਮੀ ਨਰਾਇਣ ਮੰਦਰ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਸ਼ਿਵ ਪੂਜਨ ਦੀ ਰਸਮ ਮੰਦਰ ਦੇ ਪੁਜਾਰੀ ਸੰਭੂ ਪ੍ਰਸ਼ਾਦ ਨੇ ਨਿਭਾਈ ਅਤੇ ਹਵਨ ਯੱਗ ਵੀ ਕੀਤਾ | ਭਜਨ ਮੰਡਲੀਆਂ ਵਲੋਂ ਸ਼ਿਵ ਸ਼ੰਕਰ ਦਾ ਗੁਣਗਾਨ ਕੀਤਾ ਗਿਆ ਅਤੇ ਸੁੰਦਰ ਝਾਕੀਆਂ ਵੀ ਸਜਾਈਆਂ ਗਈਆਂ | ਇਸ ਮੌਕੇ ਸਮੀਰ ਕੁਮਾਰ ਛਾਬੜਾ, ਵਿਨੋਦ ਕੁਮਾਰ ਭੰਮਾ, ਮਨੋਜ ਕੁਮਾਰ ਬਾਂਸਲ, ਹਰੀ ਰਾਮ ਡਿੰਪਾ, ਰਾਜੇਸ਼ ਕੁਮਾਰ ਪੰਧੇਰ, ਬਿੰਦਰਪਾਲ ਗਰਗ, ਭੂਸ਼ਨ ਕੁਮਾਰ ਝੁਨੀਰ, ਨਸੀਬ ਕੁਮਾਰ ਬਹਿਣੀਵਾਲ, ਪ੍ਰੇਮ ਨਾਥ ਕਾਟੀ, ਰਮੇਸ਼ ਕੁਮਾਰ ਜਿੰਦਲ, ਕਿ੍ਸ਼ਨ ਕੁਮਾਰ ਬਾਂਸਲ, ਅਭੀ ਕੁਮਾਰ ਆਦਿ ਹਾਜ਼ਰ ਸਨ | ਇਸੇ ਤਰਾਂ ਹਰ ਹਰ ਮਹਾਦੇਵ ਮੰਦਰ, ਨਵ ਦੁਰਗਾ ਅਤੇ ਸ਼ਿਵ ਤਿ੍ਵੈਣੀ ਮੰਦਰ, ਗੀਤਾ ਭਵਨ ਅਤੇ ਜੈ ਮਾਂ ਮੰਦਰ 'ਚ ਵੀ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਸਤੀਸ਼ ਕੁਮਾਰ ਜੋਗਾ, ਰਾਜ ਨਰਾਇਣ ਕੂਕਾ, ਦਿਨੇਸ਼ ਰਿੰਪੀ, ਪੰਡਿਤ ਹਰੀ ਓਮ, ਅਰੁਣ ਬਿੱਟੂ, ਸਤੀਸ਼ ਕੁਮਾਰ, ਕਿ੍ਸ਼ਨ ਕੁਮਾਰ ਆਦਿ ਹਾਜ਼ਰ ਸਨ |
• ਬ੍ਰਹਮਾ ਕੁਆਰੀਜ਼ ਈਸ਼ਵਰੀਯ ਵਿਦਿਆਲਿਆ ਵਿਖੇ ਮਨਾਈ ਸ਼ਿਵਰਾਤਰੀ-ਸਥਾਨਕ ਬ੍ਰਹਮਾ ਕੁਆਰੀਜ਼ ਈਸ਼ਵਰੀਯ ਵਿਦਿਆਲਿਆ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇੰਚਾਰਜ ਬੀ.ਕੇ. ਸੁਦੇਸ਼, ਬੀ.ਕੇ. ਰੀਟਾ, ਬੀ.ਕੇ. ਸੁਨੀਤਾ, ਬੀ.ਕੇ. ਰੁਪਿੰਦਰ ਭੀਖੀ, ਬੀ.ਕੇ. ਸਪਨਾ ਨੇ ਪ੍ਰਵਚਨ ਸੁਣਾਉਂਦਿਆਂ ਕਿਹਾ ਕਿ ਪ੍ਰਮਾਤਮਾ ਦੀ ਭਗਤੀ ਕਰਨ ਨਾਲ ਦੁੱਖ-ਤਕਲੀਫ਼ਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਉਨ੍ਹਾਂ ਲੋਕਾਈ ਨੂੰ ਸੱਦਾ ਦਿੱਤਾ ਕਿ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨ ਦੇ ਨਾਲ ਹੀ ਤਿਉਹਾਰ ਵੀ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ | ਇਸ ਮੌਕੇ ਡਾ. ਜਨਕ ਰਾਜ ਸਿੰਗਲਾ, ਡਾ. ਸੁਨੀਲ ਬਾਂਸਲ, ਡਾ. ਤਿਰਲੋਕ ਸਿੰਘ, ਡਾ. ਛਵੀ ਬਜਾਜ, ਡਾ. ਰਜਨੀ ਸਿੰਗਲਾ, ਬੀ.ਕੇ. ਹਰਿੰਦਰ ਕੁਮਾਰ, ਬੀ.ਕੇ. ਸੰਗਮ, ਬੀ.ਕੇ. ਵਿੱਕੀ, ਬੀ.ਕੇ. ਮਿੱਤਾ ਆਦਿ ਹਾਜ਼ਰ ਸਨ |
• ਬੋਹਾ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ-ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਸਥਾਨਕ ਸ਼ਿਵ ਮੰਦਰਾਂ ਵਿਖੇ ਸ਼ਿਵ ਭਗਤਾਂ, ਸੇਵਕਾਂ ਅਤੇ ਆਮ ਲੋਕਾਂ ਨੇ ਮੱਥਾ ਟੇਕਿਆ ਅਤੇ ਪੂਜਾ ਅਰਚਨਾ ਕੀਤੀ | ਪ੍ਰਾਚੀਨ ਸ਼ਿਵ ਮੰਦਰ ਅਤੇ ਹੋਰ ਮੰਦਰਾਂ 'ਚ ਜਲ ਚੜ੍ਹਾਉਣ ਲਈ ਭਗਤਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਪੰਡਿਤ ਮੋਹਲ ਲਾਲ ਨੇ ਦੱਸਿਆ ਕਿ ਮਾਂ ਪਾਰਵਤੀ ਕਾਂਬੜ ਸੰਘ ਦੀ 17 ਮੈਂਬਰੀ ਟੋਲੀ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਵੱਖ-ਵੱਖ ਮੰਦਰਾਂ 'ਚ ਪਹੁੰਚੀ | ਉਨ੍ਹਾਂ ਦੱਸਿਆ ਕਿ ਕਾਂਬੜ ਸੰਘ ਜੋ 50ਵੀਂ ਵਾਰ ਗੰਗਾ ਜਲ ਲੈਣ ਗਿਆ ਸੀ, 59 ਘੰਟਿਆਂ 'ਚ ਵਾਪਸ ਬੋਹਾ ਪਹੁੰਚਿਆ | ਪ੍ਰਧਾਨ ਗੋਰਾ ਭੱਠੇਵਾਲਾ, ਕਾਂਬੜ ਸੰਘ ਦੇ ਜਤਿੰਦਰ ਛਾਬੜਾ, ਰਾਧਿਕਾ ਛਾਬੜਾ, ਰਿੰਕੂ ਵਰਮਾ, ਸੋਨੀ, ਲੱਛੀ ਖੁਸੀਆ, ਹੈਪੀ ਸਿੰਗਲਾ, ਰਾਜੂ, ਡਿੰਪਲ ਜਿੰਦਲ, ਸਾਹਿਲ, ਸਤੀਸ਼ ਪਾਲੜੀਆ, ਗੀਤਾ ਰਾਣੀ, ਬਲਜਿੰਦਰ, ਰੋਹਿਤ ਗਰਗ ਆਦਿ ਹਾਜ਼ਰ ਸਨ |
ਸ਼ਿਵ ਮੰਦਰ 'ਚ ਹਜ਼ਾਰਾਂ ਸ਼ਰਧਾਲੂਆਂ ਨੇ ਕੀਤਾ ਸ਼ਿਵਲਿੰਗ ਦਾ ਜਲ ਅਭਿਸ਼ੇਕ
ਭੀਖੀ ਤੋਂ ਬਲਕਾਰ ਸਿੰਘ ਸਹੋਤਾ ਅਨੁਸਾਰ- ਸ੍ਰੀ ਨਰਮਦੇਸ਼ਵਰ ਪ੍ਰਾਚੀਨ ਸ਼ਿਵ ਮੰਦਰ ਭੀਖੀ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਪੰਜਾਬ ਦੀ ਰਹਿਨੁਮਾਈ ਹੇਠ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਨੇੜਲੇ ਪਿੰਡਾਂ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਿਵਲਿੰਗ ਦਾ ਜਲ ਅਭਿਸ਼ੇਕ ਕਰ ਕੇ ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਝੰਡਾ ਰਸਮ ਡਾ. ਸ਼ਾਮ ਲਾਲ, ਰਮੇਸ਼ ਗਰਗ ਧਲੇਵਾਂ ਵਾਲੇ, ਸੁਭਾਸ਼ ਮਹਿਤਾ, ਸੁਰੇਸ਼ ਬਿੱਲੂ ਅਤੇ ਹਰਮੇਸ਼ ਮਿੱਤਲ ਵਲੋਂ ਅਦਾ ਕੀਤੀ ਗਈ | ਮਹਾਂ ਸ਼ਿਵਰਾਤਰੀ ਉਤਸਵ ਸਬੰਧਿਤ ਚੱਲ ਰਹੀ ਸ੍ਰੀ ਮਦਭਾਗਵਤ ਕਥਾ ਦੌਰਾਨ ਪੰਡਿਤ ਗੋਪਾਲ ਕਿ੍ਸ਼ਨ ਸ਼ਾਸਤਰੀ ਵਲੋਂ ਸ਼ਿਵ ਵਿਆਹ ਦੀ ਵਿਆਖਿਆ ਸੁਣਾਈ ਗਈ | ਇਸ ਮੌਕੇ ਮਾਰਕਿਟ ਕਮੇਟੀ ਭੀਖੀ ਦੇ ਚੇਅਰਮੈਨ ਮਾ. ਵਰਿੰਦਰ ਸੋਨੀ, ਕੌਂਸਲਰ ਪ੍ਰੇਮ ਕੁਮਾਰ ਗਰਗ, ਰਜਨੀਸ਼ ਸ਼ਰਮਾ, ਵਿੱਕੀ ਮੋੜੀਗੱਡ, ਅਸ਼ੋਕ ਕੁਮਾਰ ਬੱਗਾ, ਵਰਿੰਦਰ ਜਿੰਦਲ, ਸੁਭਾਸ਼ ਜਿੰਦਲ ਭਾਸ਼ੀ, ਚਿੰਕੂ ਸਿੰਗਲਾ, ਵਿਪਨ ਕੁਮਾਰ ਗੰਢੀ, ਭੋਲਾ ਮੱਲ ਮਿੱਤਲ, ਸੰਦੀਪ ਜਿੰਦਲ, ਪ੍ਰੇਮ ਮਿੱਤਲ ਰੂਬੀ, ਸੁਖਦੇਵ ਮਹੰਤ, ਨਿਤਿਨ ਰਿੰਕਾ, ਸੋਨੂੰ ਪੰਡਿਤ, ਮੰਗੂ ਪੰਧੇਰ, ਦਰਸ਼ਨ ਮਿੱਤਲ ਮੱਢੂ, ਹਰਸ਼ ਕੁਮਾਰ ਸਿੰਗਲਾ ਆਦਿ ਹਾਜ਼ਰ ਸਨ |
ਜ਼ਿਲ੍ਹੇ 'ਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਮਾਨਸਾ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਮੌਕੇ ਸਜਾਈ ਸੁੰਦਰ ਝਾਕੀ (ਸੱਜੇ) ਸ਼ਿਵਿਲੰਗ ਦੀ ਪੂਜਾ ਕਰਦੇ ਹੋਏ ਸ਼ਰਧਾਲੂ | ਤਸਵੀਰਾਂ : ਸੇਮੀ ਮਾਨਸਾ<br/> ਬ੍ਰਹਮਾ ਕੁਆਰੀਜ਼ ਈਸ਼ਵਰੀਯ ਵਿਦਿਆਲਿਆ ਮਾਨਸਾ ਵਿਖੇ ਸ਼ਿਵਰਾਤਰੀ ਮੌਕੇ ਛੋਟੇ ਬੱਚਿਆਂ ਨੂੰ ਸਨਮਾਨਿਤ ਕਰਦੇ ਇੰਚਾਰਜ ਬੀ.ਕੇ. ਸੁਦੇਸ਼ ਤੇ ਹੋਰ | ਅਜੀਤ ਤਸਵੀਰ<br/>
16-02-2026