ਮਾਨਸਾ, 15 ਫਰਵਰੀ (ਰਾਵਿੰਦਰ ਸਿੰਘ ਰਵੀ)- ਸਥਾਨਕ ਐਸ.ਡੀ. ਕੰਨਿਆ ਮਹਾਂਵਿਦਿਆਲਾ ਵਿਖੇ ਰੋਟਰੀ ਕਲੱਬ ਰਾਇਲ, ਇਨਰਵੀਲ ਕਲੱਬ ਅਤੇ ਐਨ.ਐਸ.ਐਸ. ਵਿਭਾਗ ਵਲੋਂ 'ਅÏਰਤ ਸਸ਼ਕਤੀਕਰਨ' ਵਿਸ਼ੇ ਤਹਿਤ ਵਰਕਸ਼ਾਪ ਲਗਾਈ ਗਈ | ਮੁੱਖ ਮਹਿਮਾਨ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਤੇ ਵਿਸ਼ੇਸ਼ ਮਹਿਮਾਨ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਕਲਪਨਾ ਚਾਵਲਾ ਅਤੇ ਰਾਣੀ ਲਕਸ਼ਮੀ ਬਾਈ ਦੀਆਂ ਉਦਾਹਰਨਾਂ ਦੇ ਕੇ ਲੜਕੀਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਿਤਾਬੀ ਕੀੜੇ ਬਣਨ ਦੀ ਬਜਾਏ ਵਿਵਹਾਰਿਕ ਗਿਆਨ ਹਾਸਿਲ ਕਰ ਕੇ ਸਫਲਤਾ ਦੀ ਪੌੜੀਆਂ ਚੜ੍ਹਨਾ ਚਾਹੀਦਾ ਹੈ | ਪਿ੍ੰਸੀਪਲ ਡਾ. ਗਰਿਮਾ ਮਹਾਜਨ, ਰੋਟਰੀ ਕਲੱਬ ਦੇ ਪ੍ਰਧਾਨ ਪ੍ਰੇਮ ਅਗਰਵਾਲ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਅੰਦਰ ਨਵੀਂ ਊਰਜਾ ਭਰਦੇ ਹਨ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ ?'ਚ ਸੋਨੀ ਗੋਇਲ, ਡਾ. ਵਿਕਾਸਦੀਪ ਸਿੰਘ, ਡਾ. ਆਨੰਦ ਬਾਂਸਲ, ਭੁਪੇਸ਼ ਮਹਿਤਾ, ਵਿਜੇ ਗਰਗ, ਪ੍ਰੋ. ਸਿੰਮੀ ਬਾਂਸਲ, ਸੁਨੀਤਾ ਕੁਮਾਰੀ, ਡਾ. ਪ੍ਰੀਤੀ ਬਾਂਸਲ, ਸੰਜੀਵ ਅਰੋੜਾ ਆਦਿ ਸਨ |