23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਤਰਕਵਾਦੀ ਸੋਚ ਦੇ ਧਾਰਨੀ ਬਣਨ ਨਾਲ ਹੀ ਨਰੋਏ ਸਮਾਜ ਦੀ ਸਥਾਪਨਾ ਸੰਭਵ- ਕੁੱਲੇਵਾਲ

ਅਜੀਤ ਡੈਸਕ 16-02-2026

ਮਾਨਸਾ, 15 ਫਰਵਰੀ (ਰਾਵਿੰਦਰ ਸਿੰਘ ਰਵੀ)- ਤਰਕਸ਼ੀਲ ਸੁਸਾਇਟੀ ਮਾਨਸਾ ਵਲੋਂ ਸਥਾਨਕ ਪੈਨਸ਼ਨਰ ਭਵਨ ਵਿਖੇ 'ਤਰਕਸ਼ੀਲ ਸੱਭਿਆਚਾਰ ਕੀ ਹੋਵੇ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਮੁੱਖ ਵਕਤਾ ਸੂਬਾ ਆਗੂ ਜੋਗਿੰਦਰ ਕੁੱਲੇਵਾਲ ਨੇ ਕਿਹਾ ਕਿ ਖ਼ੁਸ਼ੀ-ਗਮੀ ਦੇ ਮੌਕਿਆਂ 'ਤੇ ਕਰਵਾਏ ਜਾਣ ਵਾਲੇ ਸਮਾਗਮਾਂ ਤੋਂ ਲੋਕਾਂ ਦੀ ਸਮਝ ਬਾਰੇ ਪਤਾ ਲੱਗਦਾ ਹੈ ਕਿ ਉਹ ਸੱਭਿਆਚਾਰ ਪ੍ਰਤੀ ਦੇ ਗਿਆਨ ਰੱਖਦੇ ਹਨ ਜਾਂ ਨਹੀਂ | ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਅਜੋਕੇ ਸਮੇਂ 'ਚ ਵਿਆਹਾਂ ਮੌਕੇ ਲੱਚਰ ਗਾਇਕੀ ਪ੍ਰਮੋਟ ਕਰਨ ਨੂੰ ਲੋਕ ਸੱਭਿਆਚਾਰ ਦੀ ਪ੍ਰਫੁੱਲਤਾ ਮੰਨ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਪਰਿਵਾਰ 'ਚੋਂ ਕਿਸੇ ਦੀ ਮੌਤ ਹੋ ਜਾਣ 'ਤੇ ਰੂੜ੍ਹੀਵਾਦੀ ਰਸਮਾਂ ਨੂੰ ਤਿਆਗ ਕੇ ਮਿ੍ਤਕ ਸਰੀਰ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਦਿੱਤਾ ਜਾ ਸਕਦਾ ਹੈ | ਉਨ੍ਹਾਂ ਲੋਕਾਈ ਨੂੰ ਅਪੀਲ ਕੀਤੀ ਕਿ ਫੋਕੇ ਵਹਿਮਾਂ-ਭਰਮਾਂ ਤੋਂ ਦੂਰ ਹੋ ਕੇ ਤਰਕਵਾਦੀ ਸੋਚ ਦੇ ਧਾਰਨੀ ਬਣਨ ਤਾਂ ਹੀ ਨਰੋਏ ਸਮਾਜ ਦੀ ਸਥਾਪਨਾ ਹੋ ਸਕੇਗੀ | ਇਸ ਦੌਰਾਨ ਕਰਵਾਈ ਚੇਤਨਾ ਪਰਖ ਪ੍ਰੀਖਿਆ ਮਿਡਲ ਵਰਗ 'ਚੋਂ ਮੋਹਦੀਪ ਕੌਰ, ਗੁਰਮਨਜੋਤ ਸਿੰਘ, ਹਰਕੀਰਤ ਕੌਰ, ਅਵਨੀਤ ਕੌਰ, ਹਰਮਨਜੀਤ ਤੇ ਖੁਸ਼ਜੀਤ ਕੌਰ ਅਤੇ ਸੈਕੰਡਰੀ ਵਰਗ 'ਚੋਂ ਰਾਜਨਵੀਰ ਕੌਰ, ਜਸਮੀਤ ਕੌਰ, ਤਰਨਜੀਤ ਕੌਰ, ਸਿਮਰਨ ਕੌਰ, ਨਵਜੋਤ ਕੌਰ, ਜਸਪ੍ਰੀਤ ਕੌਰ, ਪਰਮਜੀਤ ਕੌਰ ਤੇ ਬਲਕਰਨ ਸਿੰਘ ਨੂੰ ਸਰਟੀਫਿਕੇਟ ਅਤੇ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਅੰਮਿ੍ਤ ਰਿਸ਼ੀ, ਭੁਪਿੰਦਰ ਫ਼ੌਜੀ, ਮਾ. ਲੱਖਾ ਸਿੰਘ, ਕਿ੍ਸ਼ਨ ਸਿੰਘ ਮਾਨਬੀਬੜੀਆਂ, ਗੁਰਦੀਪ ਸਿੰਘ, ਹਰਬੰਸ ਸਿੰਘ, ਪਰਮਜੀਤ ਕੌਰ, ਨਰਿੰਦਰ ਕੌਰ ਬੁਰਜ ਹਮੀਰਾ, ਜਸਪਾਲ ਅਤਲਾ, ਹਰਭਜਨ ਬਾਬੇਕਾ ਆਦਿ ਸਨ |

ਪਿਛਲੀ ਖ਼ਬਰ ਐਸ.ਡੀ. ਕੰਨਿਆ ਮਹਾਂਵਿਦਿਆਲਾ ਵਿਖੇ 'ਅÏਰਤ ਸਸ਼ਕਤੀਕਰਨ' ਵਿਸ਼ੇ 'ਤੇ ਵਰਕਸ਼ਾਪ ਅਗਲੀ ਖ਼ਬਰ ਬਕਾਇਆ ਮੰਗਾਂ ਕਰਕੇ ਆਰਥਿਕ ਤੇ ਸਮਾਜਿਕ ਮੁਸ਼ਕਿਲਾਂ ਨਾਲ ਜੂਝ ਰਹੇ ਸੇਵਾਮੁਕਤ ਮੁਲਾਜ਼ਮਾਂ ਆਵਾਜ਼ ਚੁੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।