23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਕਾਂਗਰਸ ਪਾਰਟੀ ਦੀ ਮਗਨਰੇਗਾ ਬਚਾਓ ਰੈਲੀ 'ਚ ਇਤਿਹਾਸਕ ਇਕੱਠ ਹੋਵੇਗਾ-ਸਿੰਗਲਾ

ਅਜੀਤ ਡੈਸਕ 16-02-2026
ਬਰੇਟਾ, 15 ਫਰਵਰੀ (ਜੀਵਨ ਸ਼ਰਮਾ)- ਕਾਂਗਰਸ ਪਾਰਟੀ ਵਲੋਂ ਮਗਨਰੇਗਾ ਬਚਾਓ ਅਤੇ ਸੂਬੇ 'ਚ ਵਿਗੜੀ ਕਾਨੂੰਨ ਵਿਵਸਥਾ ਸਬੰਧੀ 17 ਫਰਵਰੀ ਨੂੰ ਮਾਨਸਾ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਹੈ, ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਰੈਲੀ ਦੀ ਤਿਆਰੀ ਸਬੰਧੀ ਪਿੰਡ ਕੁੱਲਰੀਆਂ, ਧਰਮਪੁਰਾ, ਭਾਵਾ, ਅਕਬਰਪੁਰ ਖੁਡਾਲ, ਮੰਡੇਰ, ਸੇਖੁਪੁਰ ਖੁਡਾਲ ਵਿਖੇ ਲਾਮਬੰਦੀ ਮੀਟਿੰਗਾਂ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮਗਨਰੇਗਾ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ, ਜਿਸ ਨਾਲ ਮਜ਼ਦੂਰ ਵਰਗ ਦਾ ਵੱਡਾ ਨੁਕਸਾਨ ਹੋਵੇਗਾ ਅਤੇ ਸੂਬੇ 'ਚ ਮਾਹੌਲ ਠੀਕ ਰੱਖਣ 'ਚ ਵੀ ਪੰਜਾਬ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋਈ ਹੈ | ਉਨ੍ਹਾਂ ਦੱਸਿਆ ਕਿ ਇਸ ਰੈਲੀ 'ਚ ਮਜ਼ਦੂਰ ਅਤੇ ਹਰ ਵਰਗ ਵੱਡੀ ਗਿਣਤੀ 'ਚ ਸ਼ਮੂਲੀਅਤ ਕਰੇਗਾ | ਇਸ ਮੌਕੇ ਬਲਾਕ ਪ੍ਰਧਾਨ ਸਵਰਨ ਸਿੰਘ ਖੁਡਾਲ, ਸਾਬਕਾ ਸਰਪੰਚ ਸਤਗੁਰ ਸਿੰਘ ਜਲਵੇੜਾ, ਮੱਖਣ ਸ਼ਰਮਾ ਖੁਡਾਲ, ਸੁਰੇਸ਼ ਕੁਮਾਰ, ਮਹਾਸ਼ਾ ਸਿੰਘ ਮੰਡੇਰ ਆਦਿ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਕਿਡਜ਼ੀ ਅਤੇ ਐਮ.ਬੀ. ਸਕੂਲ ਰੱਲਾ ਵਿਖੇ ਅਥਲੈਟਿਕ ਮੀਟ ਕਰਵਾਈ ਅਗਲੀ ਖ਼ਬਰ ਐਸ.ਕੇ.ਐਮ. ਦੇ ਸੱਦੇ 'ਤੇ ਤਲਵੰਡੀ ਅਕਲੀਆ 'ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।