ਜੋਗਾ, 15 ਫਰਵਰੀ (ਮਨਜੀਤ ਸਿੰਘ ਘੜੈਲੀ)- ਕਿਡਜ਼ੀ ਅਤੇ ਐਮ.ਬੀ. ਸਕੂਲ ਰੱਲਾ ਵਿਖੇ ਪਿ੍ੰਸੀਪਲ ਸਵਿਤਾ ਕਾਠ ਦੀ ਰਹਿਨੁਮਾਈ ਹੇਠ ਸ਼ਾਨਦਾਰ ਅਥਲੈਟਿਕਸ ਮੀਟ ਦਾ ਸਫਲ ਆਯੋਜਨ ਕੀਤਾ ਗਿਆ | ਅਥਲੈਟਿਕ ਮੀਟ 'ਚ ਪਲੇਅ ਗਰੁੱਪ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਸਿੰਪਲ ਰੇਸ, ਥ੍ਰੀ ਲੈੱਗ ਰੇਸ, ਡੱਡੂ ਰੇਸ, ਰਿਲੇਅ ਰੇਸ, ਲੈਮਨ ਰੇਸ, ਚੇਅਰ ਰੇਸ, ਬੈਕ ਰੇਸ, ਕੋਨ ਰੇਸ ਆਦਿ ਕਈ ਪ੍ਰਕਾਰ ਦੀਆਂ ਰੋਚਕ ਅਤੇ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ | ਮੁਕਾਬਲਿਆਂ 'ਚ ਇਨਾਇਤ ਕੌਰ, ਹਸ਼ਨੀਤ ਕੌਰ ਤੇ ਗੁਰਸਾਹਿਬ ਕੌਰ ਨੇ ਪਹਿਲਾ, ਸੁਖਣਾਜ ਕੌਰ ਤੇ ਏਕਮ ਨੂਰ ਨੇ ਦੂਸਰਾ ਅਤੇ ਹਰਲੀਨ ਕੌਰ, ਅਨੁਰੀਤ ਕੌਰ ਅਤੇ ਰਾਜਵਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਸਵਿਤਾ ਕਾਠ ਨੇ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਪਾਠਕ੍ਰਮ ਦਾ ਅਨਿੱਖੜਵਾਂ ਹਿੱਸਾ ਹਨ | ਇਸ ਮੌਕੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖ਼ਿਆਲਾ, ਸਕੱਤਰ ਮਨਜੀਤ ਸਿੰਘ ਖ਼ਿਆਲਾ, ਵਾਇਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ ਆਦਿ ਹਾਜ਼ਰ ਸਨ |