24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਦਾ ਰੈਨੇਸਾਂ ਸਕੂਲ ਦੀ ਸਾਲਾਨਾ ਅਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਸਮਾਪਤ

ਅਜੀਤ ਡੈਸਕ 16-02-2026
ਮਾਨਸਾ, 15 ਫਰਵਰੀ (ਰਾਵਿੰਦਰ ਸਿੰਘ ਰਵੀ)- ਸਥਾਨਕ ਦਾ ਰੈਨੇਸਾਂ ਸਕੂਲ ਦੀ 2 ਰੋਜ਼ਾ ਅਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈ | ਖੇਡਾਂ ਦਾ ਉਦਘਾਟਨ ਫ਼ਤਿਹ ਇੰਸਟੀਚਿਊਟ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ ਨੇ ਕੀਤਾ | ਉਨ੍ਹਾਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕੀਤੀ | ਸੰਸਥਾ ਦੇ ਚੇਅਰਮੈਨ ਡਾ. ਅਵਤਾਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਅਲਾਮਤਾਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਉਤਸ਼ਾਹਿਤ ਹੋਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਮੱਲਾਂ ਮਾਰ ਰਹੇ ਹਨ | 100 ਮੀਟਰ ਦੌੜ 'ਚ ਖ਼ੁਸ਼ਦੀਪ ਕੌਰ ਅਤੇ ਏਕਮਜੋਤ ਸਿੰਘ, 200 ਮੀਟਰ ਹਰਡਲ ਦੌੜ 'ਚ ਜਪਨੀਤ ਕੌਰ ਅਤੇ ਜਸਮੀਤ ਸਿੰਘ, 200 'ਚ ਮਨਰੀਤ ਕੌਰ ਚਹਿਲ ਤੇ ਯੁਵਰਾਜ, ਸਿੰਗਲ ਲੈਗ ਦੌੜ 'ਚ ਮਨਵੀਰ ਕੌਰ ਤੇ ਜੈਵਨੀਤ ਸਿੰਘ ਸਿੱਧੂ, ਡੱਕ ਦੌੜ 'ਚ ਰਸ਼ਨੀਤ ਕੌਰ ਚਹਿਲ ਤੇ ਲਵਕੀਰਤ ਸਿੰਘ, ਬੈਕ ਦੌੜ 'ਚ ਅਸ਼ਨੂਰ ਕੌਰ ਤੇ ਸਾਹਿਲਦੀਪ ਸਿੰਘ ਚਹਿਲ, ਸਪੂਨ ਦੌੜ 'ਚ ਸਰਗੁਣ ਕੌਰ ਤੇ ਗੁਰਸ਼ਾਨ ਸਿੰਘ, ਥ੍ਰੀ ਲੈਗ ਦੌੜ 'ਚ ਦਿਵਜੋਤ ਕੌਰ, ਕਿਰਤਜੋਤ ਕੌਰ, ਅਭੀਰਾਜ ਸਿੰਘ ਸਿੱਧੂ ਤੇ ਕਾਸ਼ਦੀਪ ਸਿੰਘ, ਫਰੋਗ ਦੌੜ 'ਚ ਕਹਿਲ ਦੀਪ ਕੌਰ ਤੇ ਅਰਸ਼ਦੀਪ ਸਿੰਘ, 200 ਮੀਟਰ ਪੈਦਲ ਚਾਲ 'ਚ ਸਾਹਿਬਜਾਪ ਸਿੰਘ, ਲੰਬੀ
ਛਾਲ 'ਚ ਏਕਮਵੀਰ ਕੌਰ ਤੇ ਮਨਤਾਜ ਸਿੰਘ ਅÏਲਖ, ਪਿੱਕ ਅੱਪ ਬਾਲ 'ਚ ਹਰਸ਼ਮੀਤ ਕੌਰ ਤੇ ਨਿਰਵਾਨ ਸਿੰਘ ਸਿੱਧੂ, ਪਿੱਕ ਅੱਪ ਕੋਨ 'ਚ ਕਿਰਤਜੋਤ ਕੌਰ ਤੇ ਤੇਗ ਵੰਸ਼ ਸਿੰਘ, ਸੈਕ ਦੌੜ 'ਚ ਅਗਮਰੀਤ ਕੌਰ ਤੇ ਜਸ਼ਨਦੀਪ ਸਿੰਘ, 400 ਰਿਲੇਅ ਦੌੜ 'ਚ ਰਣਜੋਤ ਕੌਰ, ਦਮਨਜੋਤ ਕੌਰ, ਅਮੀਰਾ ਸ਼ਰਮਾ, ਰਿਵਾਇਤ ਸਿੱਧੂ, ਅਗਮਵੀਰ ਸਿੰਘ, ਜਸਕੀਰਤ ਸਿੰਘ ਢਿੱਲੋਂ, ਮਨਕੀਰਤ ਸਿੰਘ ਤੇ ਪ੍ਰਭਜੋਤ ਸਿੰਘ ਸਿੱਧੂ ਨੇ ਪਹਿਲਾ ਸਥਾਨ ਹਾਸਿਲ ਕੀਤਾ | ਰੱਸਾਕਸ਼ੀ 'ਚ ਪਰਨਾਵ ਸਿੰਘ ਸਿੱਧੂ, ਅਗਾਜਮੀਤ ਸਿੰਘ ਵੜਿੰਗ, ਮਨਕੀਰਤ ਸਿੰਘ, ਹਰਵੀਰ ਸਿੰਘ, ਯਾਦਵਿੰਦਰ ਸਿੰਘ, ਜਪਜੋਤ ਸਿੰਘ, ਜਸ਼ਮਨਵੀਰ ਸਿੰਘ, ਅਗਮਪ੍ਰੀਤ ਸਿੰਘ ਦਿਓਲ, ਹਰਕੀਰਤ ਸਿੰਘ, ਯੁਵਰਾਜ ਸਿੰਘ, ਮਨਕੀਰਤ ਸਿੰਘ ਸਿੱਧੂ, ਬਰਸ਼ਾਨ ਸਿੰਘ ਜੇਤੂ ਰਹੇ | 600 ਮੀਟਰ ਦੌੜ 'ਚ ਗੁਰਸੀਰਤ ਕੌਰ ਤੇ ਰਸਕੀਰਤ ਸਿੰਘ, 200 ਮੀਟਰ ਪੈਦਲ ਚਾਲ 'ਚ ਮਹਿਰੀਨ ਕੌਰ ਤੇ ਕਰਿਸ਼ ਗੋਇਲ, ਬੈਕ ਦੌੜ 'ਚ ਮਹਿਰੀਨ ਕੌਰ ਤੇ ਫਤਹਿਦੀਪ ਸਿੰਘ, ਡੱਕ ਦੌੜ 'ਚ ਅਵਨੀਤ ਕੌਰ ਤੇ ਮਨਵੀਰ ਸਿੰਘ, ਡੱਡੂ ਦੌੜ 'ਚ ਪ੍ਰਭਜੋਤ ਕੌਰ ਤੇ ਅਨੰਤਵੀਰ ਸਿੰਘ, ਉੱਚੀ ਛਾਲ 'ਚ ਸਹਿਜਦੀਪ ਕੌਰ ਤੇ ਸ਼ਹਿਵਾਜ਼ ਸਿੰਘ, ਲੰਬੀ ਛਾਲ 'ਚ ਗੁਰਸੀਰਤ ਕੌਰ ਤੇ ਰੂਬਲਤਾਜ ਸਿੰਘ, ਪਿੱਕ ਅੱਪ ਬਾਲ 'ਚ ਗੁਰਨਾਜ਼ਵੀਰ ਕੌਰ, ਮਨਕੀਰਤ ਸਿੰਘ ਤੇ ਮੁਕਤੇਸ਼ਵਰ ਸਿੰਘ, ਪਿੱਕ ਅੱਪ ਕੋਨ 'ਚ ਮੰਨਤ ਕੌਰ ਤੇ ਅਨਹਦ ਸਿੰਘ ਸਿੱਧੂ, ਸਿੰਗਲ ਲੈਗ ਰੇਸ 'ਚ ਜਪਰੀਤ ਕੌਰ ਤੇ ਸਨਾਵਰ ਸਿੰਘ ਸਿੱਧੂ, ਚਮਚਾ ਦੌੜ 'ਚ ਏਕਮਨ ਕੌਰ ਤੇ ਗੁਰਨੂਰ ਸਿੰਘ, 400 ਰਿਲੇਅ ਦੌੜ 'ਚ ਸਿਫ਼ਤ ਕੌਰ, ਅਰਸੀਨ ਕੌਰ, ਹਰਗੁਣ ਕੌਰ ਚਹਿਲ ਤੇ ਗਨੀਤ ਕੌਰ ਅਤੇ ਜੋਬਨਵੀਰ ਸਿੰਘ, ਦਸ਼ਪਿੰਦਰ ਸਿੰਘ, ਦਿਵਜੋਤ ਸਿੰਘ ਤੇ ਸੁਪਨਜੋਤ ਸਿੰਘ ਸਿੱਧੂ, 400 ਮੀਟਰ ਦੌੜ 'ਚ ਮਨਸੀਰਤ ਕੌਰ, ਹਰਸਾਹਿਬ ਸਿੰਘ ਤੇ ਗੁਰਮਨਜੋਤ ਸਿੰਘ, 200 ਮੀਟਰ ਦੌੜ 'ਚ ਸਹਿਜਦੀਪ ਕੌਰ ਤੇ ਰਸਕੀਰਤ ਸਿੰਘ, 100 ਮੀਟਰ ਦੌੜ 'ਚ ਫਰੇਆ ਕੌਰ ਤੇ ਦਿਵਜੋਤ ਸਿੰਘ, 200 ਮੀਟਰ ਹਰਡਲ ਦੌੜ 'ਚ ਗੁਰਨਾਜ਼ਵੀਰ ਕੌਰ ਤੇ ਗਗਨਦੀਪ ਸਿੰਘ ਸਿੱਧੂ, ਗੋਲਾ ਸੁੱਟਣ 'ਚ ਰਹਿਮਤਵੀਰ ਕੌਰ ਸਿੱਧੂ ਤੇ ਅਰਸ਼ਵੀਰ, ਰੱਸਾਕਸੀਂ 'ਚ ਗੁਰਮਨਪ੍ਰੀਤ ਕੌਰ, ਗੁਰਸੀਰਤ ਕੌਰ, ਰਵਨੀਤ ਕੌਰ ਮਨਸੀਰਤ ਕੌਰ, ਅਨੂਰੀਤ ਕੌਰ, ਪੱਲਵੀ, ਕਮਲਪ੍ਰੀਤ ਕੌਰ, ਨਮਨਜੋਤ ਕੌਰ, ਰੀਤਿੰਦਰ ਕੌਰ, ਮੰਨਤ ਕੌਰ, ਬਵਰੀਤ ਕੌਰ, ਮਨਜੋਤ ਕੌਰ ਅਤੇ ਰਣਵੀਰ ਸਿੰਘ ਸ਼ੇਰਗਿੱਲ, ਗੁਰਅਗਮ ਸਿੰਘ, ਗੁਰਕਰਨ ਸਿੰਘ, ਜਪਜੋਤ ਸਿੰਘ, ਸਹਿਜਪ੍ਰੀਤ ਸਿੰਘ, ਸਹਿਜਵੀਰ ਸਿੰਘ, ਦਕਸ਼ ਸਿੰਗਲਾ, ਕੈਵੀਦੀਪ ਸਿੰਘ, ਰਣਵੀਰ ਸਿੰਘ ਸਮਾਘ, ਜਸਨੂਰ ਸਿੰਘ, ਹਰਜਸਨੀਤ ਸਿੰਘ ਚਹਿਲ, ਹਰਜੋਤ ਸਿੰਘ ਜੇਤੂ ਰਹੇ | ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਅਮਨਦੀਪ ਸਿੰਘ ਮਾਨ, ਗੁਰਪ੍ਰੀਤ ਸਿੰਘ ਮਾਨ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਦਹੀਆ ਠਾਠ ਨਾਨਕਸਰ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਕਿਡਜ਼ੀ ਅਤੇ ਐਮ.ਬੀ. ਸਕੂਲ ਰੱਲਾ ਵਿਖੇ ਅਥਲੈਟਿਕ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।