ਭੀਖੀ, 17 ਫਰਵਰੀ (ਸਹੋਤਾ)- ਸਥਾਨਕ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ | ਡਾ. ਵਰਿੰਦਰ ਕੁਮਾਰ, ਡਾ. ਪੂਜਾ, ਹੋਮਿਓਪੈਥੀ ਡਾ. ਦਵਿੰਦਰ ਕੌਰ ਅਤੇੇ ਡਾ. ਰਵਿੰਦਰਪਾਲ ਕੌਰ ਨੇ ਮਰੀਜ਼ਾਂ ਦੀ ਜਾਂਚ ਕਰਨ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ | ਕੈਂਪ ਦੌਰਾਨ ਕੁੱਲ 575 ਮਰੀਜ਼ਾਂ 'ਚੋਂ 296 ਨੇ ਆਯੁਰਵੈਦਿਕ ਅਤੇ 279 ਲੋਕਾਂ ਨੇ ਹੋਮਿਓਪੈਥਿਕ ਇਲਾਜ ਪ੍ਰਾਪਤ ਕੀਤਾ | ਉਪ ਵੈਦ ਰੀਚਾ ਰਾਣੀ ਅਤੇ ਭੁਪਿੰਦਰ ਸ਼ਰਮਾ ਨੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ | ਨਰਿੰਦਰਪਾਲ ਸਿੰਘ ਅਤੇ ਸੁਸ਼ੀਲ ਕੁਮਾਰ ਨੇ ਹੋਮਿਓਪੈਥੀ ਦਵਾਈਆਂ ਦੀ ਵੰਡ ਕੀਤੀ |