ਭੀਖੀ, 17 ਫਰਵਰੀ (ਸਹੋਤਾ)- ਸਥਾਨਕ ਸ੍ਰੀ ਹਨੂਮਾਨ ਮੰਦਿਰ ਵਿਖੇ ਮੰਡਲ ਪ੍ਰਧਾਨ ਵਿਵੇਕ ਜੈਨ ਬੱਬੂ ਦੀ ਅਗਵਾਈ ਹੇਠ ਹੋਈ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ 'ਚ ਭੀਖੀ ਮੰਡਲ ਦੀ ਕਾਰਜਕਾਰਨੀ ਦਾ ਗਠਨ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੁਨੀਆ ਨੇ ਕਿਹਾ ਕਿ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਮਾਜ ਦੇ ਵੱਖ-ਵੱਖ ਵਰਗਾਂ ਲਈ 185 ਦੇ ਕਰੀਬ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਤਹਿਤ ਹਰ ਭਾਰਤਵਾਸੀ ਲਾਹਾ ਲੈ ਰਿਹਾ ਹੈ | ਉਨ੍ਹਾਂ ਸੂਬਾ ਸਰਕਾਰ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ 'ਚ ਅਰਾਜਕਤਾ ਦਾ ਮਾਹੌਲ ਹੈ | ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਨੇ ਭਾਜਪਾ ਕਾਰਕੁਨਾਂ ਨੂੰ ਪਾਰਟੀ ਲਈ ਮਿਹਨਤ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਹਰ ਵਰਗ ਮਹਿਸੂਸ ਕਰਦਾ ਹੈ ਕਿ ਸੂਬੇ 'ਚ ਭਾਜਪਾ ਦੀ ਸਰਕਾਰ ਬਣੇ, ਇਸ ਲਈ ਵੱਧ ਤੋਂ ਵੱਧ ਲੋਕਾਂ ਨਾਲ ਰਾਬਤਾ ਕਾਇਮ ਕਰ ਕੇ ਪਾਰਟੀ ਵਿਚਾਰਧਾਰਾ ਨਾਲ ਜੋੜਨ ਲਈ ਉਚੇਚੇ ਯਤਨ ਕਰਨੇ ਚਾਹੀਦੇ ਹਨ | ਐਲਾਨੀ ਸੂਚੀ 'ਚ ਰੋਹਤਾਸ਼ ਕੁਮਾਰ ਸਿੰਗਲਾ ਅਤੇ ਚਿੰਕੂ ਸਿੰਗਲਾ ਜਨਰਲ ਸਕੱਤਰ, ਪ੍ਰਦੀਪ ਕੁਮਾਰ ਦੀਪੂ, ਟੇਕਇੰਦਰ ਜਿੰਦਲ, ਅਮਨ ਬਿੰਦਲ, ਵਰਿੰਦਰ ਜਿੰਦਲ, ਭੀਮ ਸੈਨ, ਅਜੈ ਸ਼ਰਮਾ ਸਮਾਓਾ ਉਪ ਪ੍ਰਧਾਨ, ਜਸਵੰਤ ਸਿੰਘ, ਅਲੋਕ ਕੁਮਾਰ ਸ਼ਾਮ, ਰਿੰਕੂ ਧਲੇਵਾਂ ਵਾਲੇ, ਸੁਖਦੇਵ ਸਿੰਘ ਬਬਲੀ, ਟੋਨੀ ਗਰਗ, ਸੌਰਵ ਮਿੱਤਲ, ਅਸ਼ਵਨੀ ਬਾਂਸਲ ਸਕੱਤਰ, ਸੰਦੀਪ ਤਾਇਲ ਮੀਡੀਆ ਇੰਚਾਰਜ, ਰਾਹੁਲ ਬਾਂਸਲ ਖ਼ਜ਼ਾਨਚੀ, ਰਮਨੀਕ ਸਿੰਗਲਾ ਆਈ.ਟੀ. ਵਿੰਗ ਇੰਚਾਰਜ ਤੋਂ ਇਲਾਵਾ ਮਨੀ ਸਿੰਘ ਪ੍ਰਧਾਨ ਯੁਵਾ ਮੋਰਚਾ, ਮਾਨ ਸਿੰਘ ਪ੍ਰਧਾਨ ਐਸ.ਸੀ. ਮੋਰਚਾ, ਚਰਨਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਅਤੇ ਜਸਵੰਤ ਕੌਰ ਨੂੰ ਸਕੱਤਰ ਐਲਾਨਿਆ ਗਿਆ, ਤੋਂ ਇਲਾਵਾ ਮਾਰਗ ਦਰਸ਼ਕ ਮੰਡਲ ਵਿਚ ਰਜਿੰਦਰ ਰਾਜੀ, ਵਰਿੰਦਰ ਗੋਇਲ, ਉਜਾਗਰ ਸਿੰਘ, ਸੁਰੇਸ਼ ਬਿੰਦਲ, ਲਾਭ ਸਿੰਘ ਕਲੇਰ, ਅਸ਼ਵਨੀ ਗੌਤਮ, ਮਾ. ਗੁਰਜੰਟ ਸਿੰਘ, ਡਾ. ਰਾਕੇਸ਼ ਜਿੰਦਲ, ਅਮਨ ਕੁਮਾਰ ਜੈਨ, ਅਜੇ ਰਿਸ਼ੀ, ਵਿਜੈ ਕੁਮਾਰ ਪੰਸਾਰੀ, ਰੌਬਿਨ ਜਿੰਦਲ ਅਤੇ ਰਾਮ ਕੁਮਾਰ ਜਿੰਦਲ ਨੂੰ ਸ਼ਾਮਲ ਕੀਤਾ ਗਿਆ | ਮੀਟਿੰਗ 'ਚ ਸਾਬਕਾ ਜ਼ਿਲ੍ਹਾ ਪ੍ਰਧਾਨ ਮੱਖਣ ਲਾਲ, ਰੋਹਿਤ ਬਾਂਸਲ, ਗੁਰਤੇਜ ਸਿੰਘ ਚਹਿਲ, ਕੁਲਦੀਪ ਸਿੰਘ ਬੱਪੀਆਣਾ, ਸਮੀਰ ਛਾਬੜਾ ਆਦਿ ਹਾਜ਼ਰ ਸਨ |