ਨੱਥੂਵਾਲਾ ਗਰਬੀ, 19 ਫਰਵਰੀ (ਨਵਦੀਪ ਸਿੰਘ)-ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾ ਪੁਰਾਣਾ ਅਧੀਨ ਆਉਂਦੇ ਪਿੰਡ ਰੋਡੇ ਦੀ 15 ਮੈਂਬਰੀ ਕਮੇਟੀ ਤੇ ਪਿੰਡ ਲੰਗੇਆਣਾ ਪੁਰਾਣਾ ਦੀ 11 ਮੈਂਬਰੀ ਕਮੇਟੀ ਅਤੇ ਪਿੰਡ ਨੱਥੂਵਾਲਾ ਗਰਬੀ ਦੀ 11 ਮੈਂਬਰੀ ਕਮੇਟੀ ਦੀ ਚੋਣ ਸੂਬਾ ਪੱਧਰੀ ਸੱਦੇ ਤਹਿਤ ਮੈਂਬਰਸ਼ਿਪ ਮੁਹਿੰਮ ਮੁਕੰਮਲ ਕਰਨ ਉਪਰੰਤ ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾ ਘਰ ਦੀ ਪ੍ਰਧਾਨਗੀ ਹੇਠ ਚੋਣ ਕੀਤੀ ਗਈ ਹੈ | ਇਸ ਮੌਕੇ ਬਲਾਕ ਮੀਤ ਪ੍ਰਧਾਨ ਮੋਹਲ਼ਾ ਸਿੰਘ, ਸਕੱਤਰ ਲਖਵੀਰ ਸਿੰਘ ਰੋਡੇ, ਸਹਾਇਕ ਸਕੱਤਰ ਬਲਜੀਤ ਸਿੰਘ ਲੰਡੇ, ਬੂਟਾ ਸਿੰਘ ਰਾਜੇਆਣਾ, ਕਰਮਜੀਤ ਸਿੰਘ ਛੋਟਾ ਘਰ, ਸਰਬਜੀਤ ਸਿੰਘ ਲੰਗੇਆਣਾ, ਨਿਰਮਲ ਸਿੰਘ ਨੱਥੂਵਾਲਾ ਵੀ ਹਾਜ਼ਰ ਸਨ | ਬਲਾਕ ਤੇ ਜ਼ਿਲ੍ਹਾ ਪੈੱ੍ਰਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਪੈੱ੍ਰਸ ਨੋਟ ਜ਼ਰੀਏ ਜਾਣਕਾਰੀ ਦਿੰਦਿਆਂ ਆਖਿਆ ਕਿ ਕਿਰਤੀ ਕਿਸਾਨ ਯੂਨੀਅਨ ਵਲੋਂ ਹਰ ਸਾਲ ਸੂਬਾ ਪੱਧਰੀ ਸੱਦੇ ਤਹਿਤ ਜਨਵਰੀ ਮਹੀਨੇ ਵਿਚ ਮੈਂਬਰਸ਼ਿਪ ਮੁਹਿੰਮ ਕੀਤੀ ਜਾਂਦੀ ਹੈ ਅਤੇ ਫਰਵਰੀ ਮਹੀਨੇ ਦੇ ਅੰਦਰ-ਅੰਦਰ ਜਥੇਬੰਦੀ ਦੇ ਵਿਸਥਾਰ ਲਈ ਨਵੇਂ ਸਿਰਿਉ ਜਥੇਬੰਦੀ ਦੇ ਵਿਧਾਨ ਨਾਮੇ ਮੁਤਾਬਿਕ ਪਿੰਡ ਇਕਾਈਆਂ ਨੂੰ ਨਵਿਆਂ ਕੇ ਚੋਣ ਕੀਤੀ ਜਾਂਦੀ ਹੈ | ਨਵੀਂ ਚੁਣੀ ਗਈ ਪਿੰਡ ਰੋਡੇ ਇਕਾਈ ਵਿਚ ਸਰਬਸੰਮਤੀ ਨਾਲ ਹਰਪਾਲ ਸਿੰਘ ਨੂੰ ਇਕਾਈ ਪ੍ਰਧਾਨ ਥਾਪਿਆ ਗਿਆ, ਜਸਪਾਲ ਸਿੰਘ ਨੂੰ ਸਕੱਤਰ, ਨੈਬ ਸਿੰਘ ਵਿੱਤ ਸਕੱਤਰ, ਜਸਮੇਲ ਸਿੰਘ ਨੂੰ ਮੀਤ ਪ੍ਰਧਾਨ ਰੋਡੇ ਅਤੇ ਪਿੰਡ ਲੰਗੇਆਣਾ ਪੁਰਾਣਾ ਵਿਖੇ ਗੁਰਦੀਪ ਸਿੰਘ ਇਕਾਈ ਪ੍ਰਧਾਨ, ਸਰਬਜੀਤ ਸਿੰਘ ਸਕੱਤਰ, ਪ੍ਰੇਮ ਸਿੰਘ ਵਿੱਤ ਸਕੱਤਰ, ਗੁਰਮੀਤ ਸਿੰਘ ਮੀਤ ਪ੍ਰਧਾਨ, ਪਿੰਡ ਨੱਥੂਵਾਲਾ ਗਰਬੀ ਵਿਖੇ ਨਿਰਮਲ ਸਿੰਘ ਇਕਾਈ ਪ੍ਰਧਾਨ, ਕਰਨੈਲ ਸਿੰਘ ਸਕੱਤਰ ਜਗਰਾਜ ਸਿੰਘ ਵਿੱਤ ਸਕੱਤਰ, ਕੇਵਲ ਸਿੰਘ ਮੀਤ ਪ੍ਰਧਾਨ ਦੇ ਅਹੁਦੇਦਾਰਾਂ ਵਜੋਂ ਚੋਣ ਕੀਤੀ ਗਈ | ਇਸੇ ਤਰ੍ਹਾਂ ਤਰਸੇਮ ਸਿੰਘ, ਗੁਰਬਚਨ ਸਿੰਘ, ਸੰਤੋਖ ਸਿੰਘ, ਲਖਵੀਰ ਸਿੰਘ, ਅਮਰਜੀਤ ਸਿੰਘ, ਨਛੱਤਰ ਸਿੰਘ, ਬਿੰਦਰ ਸਿੰਘ ਰੋਡੇ ਰਜਿੰਦਰ ਸਿੰਘ ਸਲਾਹਕਾਰ, ਗੁਰਪਿਆਰ ਸਿੰਘ, ਸੁਖਵਿੰਦਰ ਸਿੰਘ, ਬਲਤੇਜ ਸਿੰਘ, ਕੁੰਦਨ ਸਿੰਘ, ਸਵਰਨ ਸਿੰਘ, ਮੇਜਰ ਸਿੰਘ ਲੰਗੇਆਣਾ ਪੁਰਾਣਾ ਅਤੇ ਬਲਵਿੰਦਰ ਸਿੰਘ ਛਿੰਦਾ, ਰਾਮਪਾਲ ਸਿੰਘ, ਅਮਰ ਸਿੰਘ, ਮਿੰਟੂ, ਚਮਕੌਰ ਸਿੰਘ, ਨਛੱਤਰ ਸਿੰਘ, ਬਲਜੀਤ ਕੌਰ,ਜਸਪਾਲ ਕੌਰ ਨੱਥੂਵਾਲਾ ਗਰਬੀ ਸਾਰੇ ਇਕਾਈਆਂ ਦੇ ਮੈਂਬਰਾਂ ਵਜੋਂ ਚੁਣੇ ਗਏ |