ਮੋਗਾ, 19 ਫਰਵਰੀ (ਸੁਰਿੰਦਰਪਾਲ ਸਿੰਘ)-ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ ਮਿਤੀ 23 ਫਰਵਰੀ 2026 ਨੂੰ ਰੁਜ਼ਗਾਰ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੀ ਮਸ਼ਹੂਰ ਕੰਪਨੀ ਸਵਰਾਜ ਇੰਜਨ ਲਿਮਟਿਡ ਮੋਹਾਲੀ ਵਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ | ਇਸ ਸਬੰਧੀ ਪਿ੍ੰਸੀਪਲ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਈ.ਟੀ.ਆਈ. ਪਾਸ ਆਊਟ ਸਿਖਿਆਰਥੀਆਂ ਦੀ ਮੰਗ ਕੀਤੀ ਗਈ ਹੈ ਜਿਸ ਵਿਚ ਟਰੇਡ ਟਰਨਰ, ਮਸ਼ੀਨਿਸਟ, ਫਿਟਰ, ਟਰੈਕਟਰ ਮਕੈਨਿਕ, ਮੋਟਰ ਵਹੀਕਲ ਟੂਲ ਐਂਡ ਆਈ ਮੇਕਰ, ਇਲੈਕਟ੍ਰੀਸ਼ਨ, ਵੈਲਡਰ ,ਆਰ.ਏ.ਸੀ., ਕਾਰਪੈਂਟਰ ਆਦਿ ਦੀ ਭਰਤੀ ਕੀਤੀ ਜਾਣੀ ਹੈ | ਉਨ੍ਹਾਂ ਕਿਹਾ ਰੁਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਆਈ.ਟੀ.ਆਈ. ਪਾਸ ਆਊਟ ਸਿਖਿਆਰਥੀ ਮਿਤੀ 23 ਫਰਵਰੀ ਨੂੰ ਸਵੇਰੇ 9 ਵਜੇ ਤੱਕ ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ ਇੰਟਰਵਿਊ ਲਈ ਹਾਜ਼ਰ ਹੋ ਸਕਦੇ ਹਨ | ਇੰਟਰਵਿਊ ਵੇਲੇ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ ਲਿਆਉਣਾ ਜ਼ਰੂਰੀ ਹਨ |