ਮਾਨਸਾ, 19 ਫਰਵਰੀ (ਸੱਭਿ.ਪ੍ਰਤੀ.)- ਸ੍ਰੀ ਅਰੋੜਵੰਸ਼ ਸਭਾ ਮਾਨਸਾ ਵਲੋਂ ਨਵੇਂ ਭਵਨ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਭੂਮੀ ਪੂਜਨ ਧਾਰਮਿਕ ਰੀਤੀ-ਰਿਵਾਜਾਂ ਮੁਤਾਬਿਕ ਕੀਤਾ ਗਿਆ | ਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਨਵਾਂ ਭਵਨ ਸਮਾਜਕ, ਧਾਰਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣੇਗਾ ਅਤੇ ਭਾਈਚਾਰੇ ਦੀ ਏਕਤਾ ਨੂੰ ਹੋਰ ਮਜ਼ਬੂਤ ਕਰੇਗਾ | ਇਸ ਮੌਕੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ, ਕਾਂਗਰਸ ਆਗੂ ਬਲਵਿੰਦਰ ਨਾਰੰਗ, ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਸੂਰਜ ਕੁਮਾਰ ਛਾਬੜਾ, ਸ਼ਮੀਰ ਛਾਬੜਾ ਤੋਂ ਇਲਾਵਾ ਅਰੋੜਵੰਸ਼ ਸਭਾ ਦੇ ਮੈਂਬਰ ਹਾਜ਼ਰ ਸਨ |