02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਇਕ ਨਜ਼ਰ ਏਧਰ ਵੀ... ਮਾਨਸਾ 'ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ, ਪ੍ਰਸ਼ਾਸਨ ਬੇਖ਼ਬਰ

ਅਜੀਤ ਡੈਸਕ 20-02-2026
ਰਾਵਿੰਦਰ ਸਿੰਘ ਰਵੀ
ਮਾਨਸਾ, 19 ਫਰਵਰੀ- ਮਾਨਸਾ ਸ਼ਹਿਰ 'ਚ ਨਜਾਇਜ਼ ਕਬਜ਼ਿਆਂ ਦੀ ਭਰਮਾਰ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਦੁਕਾਨਦਾਰਾਂ ਵਲੋਂ ਆਪਣੀ ਹਦੂਦ ਤੋਂ ਕਿਤੇ ਬਾਹਰ ਜਾ ਕੇ ਆਰਜ਼ੀ ਥੜੇ੍ਹ ਬਣਾ ਕੇ ਸਮਾਨ ਰੱਖਿਆ ਜਾਂਦਾ ਹੈ, ਜਿਸ ਨਾਲ ਆਵਾਜਾਈ 'ਚ ਵਿਘਨ ਪੈ ਰਿਹਾ ਹੈ | ਬੱਸ ਸਟੈਂਡ ਨੇੜੇ ਲੱਗੀਆਂ ਸਬਜ਼ੀਆਂ/ਫਲਾਂ ਦੀਆਂ ਰੇਹੜੀਆਂ, ਆਟੋ ਤੇ ਈ-ਰਿਕਸ਼ਿਆਂ ਦੇ ਸੜਕ 'ਤੇ ਖੜ੍ਹਨ ਕਾਰਨ ਹਰ ਵੇਲੇ ਭੀੜ ਲੱਗੀ ਰਹਿੰਦੀ ਹੈ | ਰੇਲਵੇ ਫਾਟਕ ਸ਼ਹਿਰ ਨੂੰ ਦੋ ਹਿੱਸਿਆਂ 'ਚ ਵੰਡਦਾ ਹੈ | ਫ਼ਿਰੋਜਪੁਰ ਤੋਂ ਦਿੱਲੀ ਰੇਲ ਗੱਡੀਆਂ ਦੀ ਆਮਦ ਕਰ ਕੇ ਫਾਟਕ ਅਕਸਰ ਬੰਦ ਕਰਨਾ ਪੈਂਦਾ ਹੈ, ਜਿਸ ਕਰ ਕੇ ਬਾਜ਼ਾਰ ਦੇ ਦੋਵੇਂ ਪਾਸੇ ਜਾਮ ਲੱਗ ਜਾਂਦਾ ਹੈ | ਉੱਤਰੀ ਪਾਸੇ ਵੱਲ ਪੁਰਾਣੀ ਸਬਜ਼ੀ ਮੰਡੀ ਹੋਣ ਕਾਰਨ ਇੱਥੇ ਸ਼ਾਮ ਵੇਲੇ ਐਨੀ ਭੀੜ ਹੋ ਜਾਂਦੀ ਹੈ ਕਿ ਘੰਟਿਆਂ ਬੱਧੀ ਲੋਕ ਜਾਮ 'ਚ ਫਸ ਜਾਂਦੇ ਹਨ | ਭਾਵੇਂ ਅੰਡਰ ਬਿ੍ਜ ਤਾਂ ਬਣਿਆ ਹੋਇਆ ਹੈ ਪਰ ਜਾਮ ਲੱਗਣ ਕਰ ਕੇ ਵਹੀਕਲ ਉੱਧਰ ਦੀ ਘੱਟ ਹੀ ਲੰਘਦੇ ਹਨ | ਗਊਸ਼ਾਲਾ ਤੇ ਵਾਟਰ ਵਰਕਸ ਰੋਡ ਦੀ ਗੱਲ ਕਰੀਏ ਤਾਂ ਇੱਧਰ ਮੁੱਖ ਬਾਜ਼ਾਰ, ਸਰਕਾਰੀ ਤੇ ਨਿੱਜੀ ਹਸਪਤਾਲ, ਬੈਂਕ, ਸਕੂਲ ਹੋਣ ਕਾਰਨ ਸਾਰਾ ਦਿਨ ਹੀ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ | ਸ਼ਹਿਰੀ ਤਾਂ ਇੱਧਰਲੇ ਪਾਸੇ ਮਜਬੂਰੀ ਵੱਸ ਹੀ ਕੰਮ-ਧੰਦਿਆਂ ਲਈ ਜਾਂਦੇ ਹਨ | ਜੇਕਰ ਵੀ.ਵੀ.ਆਈ.ਪੀ. ਕਚਹਿਰੀ ਰੋਡ ਦੀ ਗੱਲ ਕੀਤੀ ਜਾਵੇ ਤਾਂ ਇਸ ਸੜਕ 'ਤੇ ਵੀ ਇਸ ਕਦਰ ਨਜਾਇਜ਼ ਹੋ ਗਏ ਹਨ ਕਿ ਪੈਦਲ ਚਾਲਕਾਂ ਨੂੰ ਵੀ ਲੰਘਣਾ ਔਖਾ ਹੋ ਜਾਂਦਾ ਹੈ | ਜ਼ਿਲ੍ਹਾ ਪ੍ਰਬੰਧਕੀ ਤੇ ਅਦਾਲਤੀ ਕੰਪਲੈਕਸ ਹੋਣ ਕਰ ਕੇ ਜ਼ਿਲ੍ਹਾ ਵਾਸੀ ਇਸ ਸੜਕ ਤੋਂ ਸਵੇਰ ਤੋਂ ਸ਼ਾਮ ਤੱਕ ਆਉਂਦੇ-ਜਾਂਦੇ ਰਹਿੰਦੇ ਹਨ | ਸੜਕ 'ਤੇ ਰੇਹੜੀਆਂ/ਫੜੀਆਂ ਨਜਾਇਜ਼ ਤੌਰ 'ਤੇ ਲੱਗੀਆਂ ਹੋਈਆਂ ਹਨ ਜਦਕਿ ਕੁਝ ਦੁਕਾਨਦਾਰ ਰੇਹੜੀ ਵਾਲਿਆਂ ਤੋਂ ਪੈਸੇ ਵੀ ਵਸੂਲਦੇ ਹਨ | ਇੱਧਰਲੇ ਪਾਸੇ ਕਈ ਕੈਫ਼ੇ ਤੇ ਰੈਸਟੋਰੈਂਟ ਆਦਿ ਖੁੱਲ੍ਹ ਚੁੱਕੇ ਹਨ ਪਰ ਪਾਰਕਿੰਗ ਦਾ ਪ੍ਰਬੰਧ ਨਾ ਹੋਣ ਕਾਰਨ ਵਹੀਕਲ ਮੁੱਖ ਸੜਕ 'ਤੇ ਹੀ ਖੜ੍ਹਦੇ ਹਨ, ਜਿਸ ਕਰ ਕੇ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ | ਸਿਵਲ ਤੇ ਪੁਲਿਸ ਪ੍ਰਸ਼ਾਸਨ ਸਭ ਕੁਝ ਵੇਖਦਾ ਹੋਇਆ ਅੱਖਾਂ ਮੀਟੀ ਬੈਠਾ ਹੈ | ਪਿਛਲੇ ਦਿਨੀਂ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਪੁਲਿਸ ਦੇ ਸਹਿਯੋਗ ਨਾਲ ਦੁਕਾਨਾਂ ਅੱਗੇ ਫਲੈਕਸ ਬੋਰਡ ਵੀ ਚੁੱਕੇ ਗਏ ਸਨ ਅਤੇ ਰੇਹੜੀਆਂ ਆਦਿ ਦੇ ਕਬਜ਼ੇ ਵੀ ਹਟਾਏ ਗਏ ਸਨ ਪਰ ਇਹ ਕਾਰਵਾਈ ਸਿਰਫ਼ ਗੋਂਗਲੂਆਂ ਤੋਂ ਮਿੱਟੀ ਚਾੜ੍ਹਨ ਵਾਲੀ ਹੀ ਸੀ ਕਿਉਂਕਿ ਅਗਲੇ ਦਿਨ ਫੇਰ ਸਥਿਤੀ ਜਿਉਂ ਦੀ ਤਿਉਂ ਹੋ ਗਈ | ਲੋਕਾਂ ਦੀ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਹੈ ਕਿ ਨਜਾਇਜ਼ ਕਬਜ਼ੇ ਹਟਾਉਣ ਅਤੇ ਟਰੈਫ਼ਿਕ ਸਮੱਸਿਆ ਸੁਧਾਰਨ ਲਈ ਨਿੱਗਰ ਕਦਮ ਚੁੱਕੇ ਜਾਣ |
ਪਿਛਲੀ ਖ਼ਬਰ ਫ਼ਿਰੋਜ਼ਪੁਰ ਸ਼ਹਿਰੀ ਹਲਕੇ 'ਚ ਸਰਬਸੰਮਤੀ ਨਾਲ ਚੁਣੀਆਂ 33 ਪੰਚਾਇਤਾਂ ਨੂੰ 1.65 ਕਰੋੜ ਰੁਪਏ ਦੀ ਗਰਾਂਟ ਜਾਰੀ <br/> ਅਗਲੀ ਖ਼ਬਰ ਸ੍ਰੀ ਅਰੋੜਵੰਸ਼ ਸਭਾ ਨੇ ਨਵੇਂ ਭਵਨ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।