05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਹੌਲਦਾਰ ਅਜੀਤ ਸਿੰਘ ਚੌਥਾ ਯਾਦਗਾਰੀ ਐਵਾਰਡ ਦਿੱਤਾ ਸ਼ਾਇਰ ਗੁਰਭਜਨ ਗਿੱਲ ਨੂੰ

ਅਜੀਤ ਡੈਸਕ 21-02-2026
ਚਾਉਕੇ, 20 ਫਰਵਰੀ (ਮਨਜੀਤ ਸਿੰਘ ਘੜੈਲੀ)- ਹÏਲਦਾਰ ਅਜੀਤ ਸਿੰਘ ਯਾਦਗਾਰੀ ਸਾਹਿਤਕ ਟਰੱਸਟ ਪੱਖੋ ਕਲਾਂ ਵਲੋਂ ਉਨ੍ਹਾਂ ਦੀ ਯਾਦ ਵਿਚ ਸ਼ੁਰੂ ਕੀਤਾ ਚÏਥਾ ਯਾਦਗਾਰੀ ਐਵਾਰਡ ਪੰਜਾਬੀ ਦੇ ਨਾਮਵਰ ਸ਼ਾਇਰ ਗੁਰਭਜਨ ਸਿੰਘ ਗਿੱਲ ਨੂੰ ਭੇਟ ਕੀਤਾ ਗਿਆ ਜਿਸ ਵਿਚ ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ੀ, ਗਰਮ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਸ਼ਾਮਿਲ ਸੀ¢ ਇਹ ਸਮਾਗਮ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਹੋਇਆ ਜਿਸ ਵਿਚ ਟਰੱਸਟ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਨੇ ਟਰੱਸਟ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੜ੍ਹਦਿਆਂ ਕਿਹਾ ਕਿ ਇਹ ਅੱਜ ਚÏਥਾ ਐਵਾਰਡ ਸਮਾਰੋਹ ਹੈ¢ ਇਸ ਤੋਂ ਪਹਿਲਾਂ ਇਹ ਐਵਾਰਡ ਪੰਜਾਬੀ ਦੇ ਨਾਮਵਰ ਲੇਖਕ ਨਰਿੰਦਰ ਸਿੰਘ ਕਪੂਰ, ਪਦਮ ਸ਼੍ਰੀ ਸ਼ਾਇਰ ਸੁਰਜੀਤ ਪਾਤਰ, ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੂੰ ਦਿੱਤਾ ਜਾ ਚੁੱਕਿਆ ਹੈ¢ ਇਸ ਮੌਕੇ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਵਿਦਿਆਦਾਨੀ ਹÏਲਦਾਰ ਅਜੀਤ ਸਿੰਘ ਪੱਖੋ ਕਹਾਣੀਕਾਰ ਅਤੇ ਰਾਜਸੀ ਸ਼ਖ਼ਸੀਅਤ ਸਨ¢ ਉਨ੍ਹਾਂ ਨੇ ਪਿੰਡ ਪੱਖੋ ਵਿਚ ਸਾਹਿਤ ਸਭਾ ਵੀ ਬਣਾਈ ਹੋਈ ਸੀ ਜੋ ਉਨ੍ਹਾਂ ਦੇ ਜੀਵਤ ਰਹਿਣ ਤੱਕ ਸਾਹਿਤਕ ਖੇਤਰ 'ਚ ਸਰਗਰਮ ਰਹੀ¢ ਟਰੱਸਟ ਦੇ ਜਨਰਲ ਸਕੱਤਰ ਬਹੁਪੱਖੀ ਲੇਖਕ ਬੂਟਾ ਸਿੰਘ ਚÏਹਾਨ ਮੈਂਬਰ ਗਵਰਨਿੰਗ ਕÏਾਸਲ ਭਾਰਤੀ ਸਾਹਿਤ ਅਕੈਡਮੀ ਦਿੱਲੀ ਨੇ ਹÏਲਦਾਰ ਅਜੀਤ ਸਿੰਘ ਪੱਖੋ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ¢ ਉਨਾਂ ਕਿਹਾ ਕਿ ਅੱਜ ਦੀ ਸਨਮਾਨਿਤ ਸ਼ਖ਼ਸੀਅਤ ਗੁਰਭਜਨ ਸਿੰਘ ਗਿੱਲ ਪ੍ਰੋ ਮੋਹਨ ਸਿੰਘ ਫਾਊਾਡੇਸ਼ਨ ਲੁਧਿਆਣਾ ਦੇ ਮੋਢੀਆਂ ਚੋਂ ਹਨ¢ ਉਨ੍ਹਾਂ ਕਿਹਾ ਕਿ ਗਿੱਲ ਨੇ ਆਪਣੀ ਅੱਧੀ ਸਦੀ ਦੇ ਕਾਵਿ ਸਫ਼ਰ ਦÏਰਾਨ ਦਰਜਨਾਂ ਕਾਵਿ ਸੰਗ੍ਰਹਿ ਅਤੇ ਗ਼ਜ਼ਲ ਸੰਗ੍ਰਹਿ ਅਤੇ ਰੁਬਾਈ ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪਾਏ ਅਤੇ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੇ ਮਹਾਨ ਸਪੂਤ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਏ¢ ਉਨ੍ਹਾਂ ਗਿੱਲ ਦੇ ਚੋਣਵੇਂ ਸ਼ਿਅਰ ਵੀ ਹਾਜ਼ਰੀਨ ਨਾਲ਼ ਸਾਂਝੇ ਕੀਤੇ¢ ਪ੍ਰੋ ਗਿੱਲ ਨੂੰ ਸਨਮਾਨਿਤ ਕਰਨ ਦੀ ਰਸਮ ਟਰੱਸਟ ਤੇ ਸਕੂਲ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਨੇ ਨਿਭਾਈ ਤੇ ਟਰੱਸਟੀ ਸਾਗਰਜੀਤ ਸਿੰਘ ਖੀਪਲ ਨੇ ਨਿਭਾਈ¢ ਉਨ੍ਹਾਂ ਦਾ ਸਾਥ ਪ੍ਰਧਾਨਗੀ ਮੰਡਲ ਨੇ ਵੀ ਦਿੱਤਾ¢ ਇਸ ਮੌਕੇ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਨਹੀਂ ਵਿਸਾਰਨਾ ਨਹੀਂ ਚਾਹੀਦਾ ਕਿਉਂਕਿ ਇਹ ਸਾਡੇ ਜਿਊਣ ਦਾ ਮੂਲ ਆਧਾਰ ਹਨ¢ ਉਨ੍ਹਾਂ ਆਪਣੇ ਸਾਹਿਤਕ ਸਫ਼ਰ ਦੀ ਦਾਸਤਾਨ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਕੋਈ ਮੈਲਾ ਸ਼ਬਦ ਨਹੀਂ ਲਿਖਿਆ ਤੇ ਧੀਆਂ ਨੂੰ ਧਰਤੀ ਦੀ ਸੰਗਿਆ ਦੇ ਕੇ ਵਡਿਆਇਆ ਹੈ¢
ਪਿਛਲੀ ਖ਼ਬਰ ਆਪ ਵਲੋਂ ਕੇਂਦਰੀ ਯੋਜਨਾਵਾਂ ਦਾ ਲਾਹਾ ਲੈਣ ਦੀ ਕੋਸ਼ਿਸ਼- ਗੁਰਪ੍ਰੀਤ ਮਲੂਕਾ ਅਗਲੀ ਖ਼ਬਰ 15 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।