05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਆਪ ਵਲੋਂ ਕੇਂਦਰੀ ਯੋਜਨਾਵਾਂ ਦਾ ਲਾਹਾ ਲੈਣ ਦੀ ਕੋਸ਼ਿਸ਼- ਗੁਰਪ੍ਰੀਤ ਮਲੂਕਾ

ਅਜੀਤ ਡੈਸਕ 21-02-2026
ਭਗਤਾ ਭਾਈਕਾ, 20 ਫਰਵਰੀ (ਸੁਖਪਾਲ ਸਿੰਘ ਸੋਨੀ)- ਸੂਬਾ ਸਰਕਾਰ ਵਲੋਂ ਆਪਣੇ ਪੱਧਰ 'ਤੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਨਾਂ ਹੀ ਸਰਕਾਰ ਕੋਲ ਲੋਕ ਭਲਾਈ ਦਾ ਕੋਈ ਠੋਸ ਏਜੰਡਾ ਹੈ¢ ਆਪ ਆਗੂ ਕੇਂਦਰੀ ਯੋਜਨਾਵਾਂ ਨੂੰ ਆਪਣੀ ਉਪਲਬਧੀ ਦੱਸ ਪ੍ਰਚਾਰ ਰਹੇ ਹਨ¢ ਇਹ ਦੋਸ਼ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਆਪ ਆਗੂਆਂ ਵਲੋਂ ਲੋੜਵੰਦ ਲੋਕਾਂ ਨੂੰ ਮਕਾਨ ਬਣਾਉਣ ਲਈ ਪੱਤਰ ਦਿੱਤੇ ਜਾਣ ਸਵਾਲ ਖੜੇ ਕਰਦਿਆਂ ਲਗਾਏ¢ਸ. ਮਲੂਕਾ ਨੇ ਕਿਹਾ ਕੇ ਪੰਜਾਬ ਸਰਕਾਰ ਤੇ ਇਸ ਦੇ ਮੰਤਰੀ, ਵਿਧਾਇਕ ਮਾਲ ਮਾਲਿਕਾ ਦਾ ਮਸ਼ਹੂਰੀ ਕੰਪਨੀ ਦੀ ਤਰਜ਼ ਤੇ ਕੰਮ ਕਰ ਰਹੀ ਹੈ¢ ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਲੋੜਵੰਦ ਲੋਕਾਂ ਨੂੰ ਨਵੇਂ ਮਕਾਨ ਬਣਾ ਕੇ ਦੇਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਲੰਮੇ ਸਮੇਂ ਤੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ¢ ਪ੍ਰਧਾਨ ਮੰਤਰੀ ਦੇ ਵਿਕਸਤ ਭਾਰਤ ਦੇ ਸੁਪਨੇ 'ਚ ਹਰ ਲੋੜਵੰਦ ਨੂੰ ਛੱਤ ਉਪਲਬਧ ਕਰਵਾਉਣੀ ਮੁੱਖ ਏਜੰਡਾ ਹੈ¢ ਪੰਜਾਬ 'ਚ ਵੀ 2014 ਤੋਂ ਬਾਅਦ ਮਿਥਿਆ ਟੀਚਾ ਪੂਰਾ ਕਰਨ ਲਈ ਮੈਰਿਟ ਦੇ ਅਧਾਰ 'ਤੇ ਲੋਕਾਂ ਨੂੰ ਮਕਾਨ ਉਸਾਰੀ ਲਈ ਗਰਾਂਟ ਦਿੱਤੀ ਜਾ ਰਹੀ ਹੈ¢ ਸੂਬਾ ਸਰਕਾਰ ਵਲੋਂ ਲੋਕ ਭਲਾਈ ਦੀ ਕੋਈ ਯੋਜਨਾ ਅਮਲੀ ਰੂਪ 'ਚ ਨਹੀਂ ਚੱਲ ਰਹੀ¢ ਮਲੂਕਾ ਨੇ ਕਿਹਾ ਕਿ ਆਪ ਆਗੂਆਂ ਵਲੋਂ ਪ੍ਰਸ਼ਾਸਨ ਰਾਹੀਂ ਜਾਰੀ ਗ੍ਰਾਂਟਾ ਦੇ ਪੱਤਰ ਹਾਸਲ ਕਰ ਲੋਕਾਂ ਨੂੰ ਵੰਡ ਕੇ ਡਰਾਮਾ ਕੀਤਾ ਜਾ ਰਿਹਾ ਹੈ¢ ਸਰਕਾਰ ਕੇਂਦਰੀ ਯੋਜਨਾਵਾਂ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ¢ ਮਲੂਕਾ ਨੇ ਦੋਸ਼ ਲਗਾਇਆ ਕਿ ਗਿਣੀ ਮਿਥੀ ਸਾਜ਼ਿਸ਼ ਅਧੀਨ ਹੀ ਸੂਬਾ ਸਰਕਾਰ ਨੇ ਭਾਜਪਾ ਦੇ ਲੋਕ ਸੇਵਾ ਕੈਂਪਾਂ 'ਤੇ ਰੋਕ ਲਗਾਈ ਸੀ¢ ਉਨ੍ਹਾਂ ਕਿਹਾ ਕੇ ਮਕਾਨ ਉਸਾਰੀ ਦੀਆਂ ਕਿਸ਼ਤਾਂ ਜਾਰੀ ਕਰਨ ਲਈ ਰਿਸ਼ਵਤ ਖੋਰੀ ਦੀਆਂ ਵੀ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ¢ ਅਧਿਕਾਰੀਆਂ ਵਲੋਂ ਲੋਕਾਂ ਨੂੰ ਖੱਜਲ ਕਰਨਾ ਬੰਦ ਨਾ ਕਰਨ ਦੀ ਸੂਰਤ ਵਿਚ ਸਖ਼ਤ ਨੋਟਿਸ ਲਿਆ ਜਾਵੇਗਾ¢ਇਸ ਮੌਕੇ ਕਿਸਾਨ ਵਿੰਗ ਪ੍ਰਧਾਨ ਬੂਟਾ ਭਾਈਰੂਪਾ, ਯੁਵਾ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਸਵਰਨ ਸਿੰਘ ਪ੍ਰਧਾਨ ਐਸ.ਸੀ. ਮੋਰਚਾ, ਮੇਜਰ ਸਿੰਘ ਬਰਾੜ ਜ਼ਿਲ੍ਹਾ ਜਰਨਲ ਸਕੱਤਰ, ਕਮਲ ਕਾਂਤ ਜ਼ਿਲ੍ਹਾ ਜਰਨਲ ਸਕੱਤਰ, ਮਨਦੀਪ ਸ਼ਰਮਾ ਮਲੂਕਾ, ਗੁਰਜੀਤ ਸਿੰਘ ਗੋਰਾ ਦਿਉਣ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਆਦਿ ਵੀ ਹਾਜਰ ਸਨ¢
ਪਿਛਲੀ ਖ਼ਬਰ ਵਿਧਾਇਕ ਇਯਾਲੀ ਦੇ ਯਤਨਾ ਨੂੰ ਪਿਆ ਬੂਰ! ਅਗਲੀ ਖ਼ਬਰ ਹੌਲਦਾਰ ਅਜੀਤ ਸਿੰਘ ਚੌਥਾ ਯਾਦਗਾਰੀ ਐਵਾਰਡ ਦਿੱਤਾ ਸ਼ਾਇਰ ਗੁਰਭਜਨ ਗਿੱਲ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।