ਭਗਤਾ ਭਾਈਕਾ, 28 ਫਰਵਰੀ (ਸੁਖਪਾਲ ਸਿੰਘ ਸੋਨੀ)- ਸੂਬੇ ਦੇ ਗਰੀਬ ਪਰਿਵਾਰਾਂ ਦੇ ਹਰ ਬੱਚੇ ਦੀ ਲਈ ਉਚਿੱਤ ਪੜ੍ਹਾਈ ਅਕਾਲੀ ਸਰਕਾਰ ਆਉਣ ਤੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ¢ ਹਰ ਕਾਲਜ ਵਿਚ 50 ਫ਼ੀਸਦੀ ਸੀਟਾਂ ਰਾਖਵੀਂਆਂ ਰੱਖੀਆਂ ਜਾਣਗੀਆਂ¢ ਗਰੀਬ ਵਰਗ ਦੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖ਼ਰਚ ਪੰਜਾਬ ਸਰਕਾਰ ਕਰੇਗੀ¢ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਪੰਜਾਬ ਦੇ ਹਰ ਅਸੈਂਬਲੀ ਹਲਕੇ ਅੰਦਰ ਮੈਰੀਟੋਰੀਅਸ ਸਕੂਲ ਬਣਾਏ ਜਾਣਗੇ, ਜਿਨ੍ਹਾਂ ਵਿਚ ਸਰਕਾਰੀ ਸਕੂਲਾਂ ਦੇ ਹੁਸ਼ਿਆਰ ਬੱਚਿਆਂ ਦਾ ਦਾਖਲਾ ਕੀਤਾ ਜਾਵੇਗਾ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਥਾਨਿਕ ਸ਼ਹਿਰ ਵਿਖੇ ਯੂਥ ਵਿੰਗ ਭਗਤਾ ਦੇ ਸਰਕਲ ਪ੍ਰਧਾਨ ਜਸਪਾਲ ਵੜਿੰਗ ਦੇ ਗ੍ਰਹਿ ਵਿਖੇ ਗੱਲਬਾਤ ਕਰਦੇ ਸਮੇਂ ਕੀਤਾ¢ ਸ. ਬਾਦਲ ਨੇ ਸਰਕਾਰੀ ਨÏਕਰੀਆਂ ਸਬੰਧੀ ਬੋਲਦੇ ਹੋਏ ਕਿਹਾ ਕਿ ਮੌਜੂਦਾ ਆਪ ਸਰਕਾਰ ਨੇ ਕਾਨੂੰਨ ਬਦਲ ਕੇ ਗੁਆਂਢੀ ਸੂਬਿਆਂ ਦੇ ਬੱਚਿਆਂ ਨੂੰ ਵੱਡੀ ਪੱਧਰ ਤੇ ਨÏਕਰੀਆਂ ਮੁਹਾਈਆਂ ਕਰ ਦਿੱਤੀਆਂ ਹਨ, ਜਦਕਿ ਪੰਜਾਬ ਦੀ ਨÏਜਵਾਨ ਪੀੜੀ ਬੇਰੁਜ਼ਗਾਰ ਸੜਕਾਂ ਉੱਪਰ ਫਿਰ ਰਹੀ ਹੈ ਜਾਂ ਭਵਿੱਖ ਦੇ ਫ਼ਿਕਰ ਵਿਚ ਨਸ਼ੇ ਦੀ ਆਦੀ ਹੋ ਰਹੀ ਹੈ¢ ਅਕਾਲੀ ਸਰਕਾਰ ਬਣਨ ਤੇ ਪਹਿਲੇ ਹਫ਼ਤੇ ਤੋਂ ਹੀ ਮੁੜ ਆਟਾ ਦਾਲ ਸਕੀਮ ਸ਼ੁਰੂ ਕਰ ਦਿੱਤੀ ਜਾਵੇਗੀ¢ ਬੁਢਾਪਾ ਪੈਨਸ਼ਨ 3100, ਸ਼ਗਨ ਸਕੀਮ ਇਕ ਲੱਖ ਕੀਤੀ ਜਾਵੇਗੀ¢ ਸ. ਬਾਦਲ ਨੇ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਹੋਏ ਕਿਹਾ ਕਿ ਸੂਬੇ ਦੇ ਹਰ ਕਿਸਾਨ ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤਾ ਜਾਵੇਗਾ¢ ਉਨ੍ਹਾਂ ਦਾਅਵਾ ਕੀਤਾ ਕਿ ਗੈਂਗਸਟਰ, ਨਸ਼ੇ ਖਿਲਾਫ ਵੱਡੇ ਫ਼ੈਸਲੇ ਕੀਤੇ ਜਾਣਗੇ¢ ਪੰਜਾਬ ਅੰਦਰ ਅਮਨ ਸਾਂਤੀ ਮੁੜ ਬਹਾਲ ਕੀਤੀ ਜਾਵੇਗੀ¢ ਇਸ ਸਮੇਂ ਯੂਥ ਵਿਚ ਦੇ ਪ੍ਰਧਾਨ ਜਸਪਾਲ ਸਿੰਘ ਵੜਿੰਗ, ਅਤੇ ਸ਼ਹਿਰ ਦੀ ਜਥੇਬੰਦੀ ਵਲੋਂ ਸੁਖਬੀਰ ਸਿੰਘ ਅਤੇ ਬਾਦਲ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਸਵਾਗਤ ਕੀਤਾ ਗਿਆ¢ ਇਸ ਸਮੇਂ ਹਰਿੰਦਰ ਸਿੰਘ ਮਹਿਰਾਜ, ਗਗਨਦੀਪ ਸਿੰਘ ਗਰੇਵਾਲ, ਰਾਕੇਸ਼ ਗੋਇਲ, ਜਗਮੋਹਣ ਲਾਲ, ਕਰਮਜੀਤ ਕਾਂਗੜ, ਮਨਜੀਤ ਧੁੰਨਾ, ਰਾਜੂ ਸਿੱਧੂ ਕੋਠੇ ਭਾਈਆਣਾ, ਗੁਰਦੀਪ ਸਿੰਘ, ਮੱਖਣ ਸਿੰਘ, ਰੇਸ਼ਮ ਸਿੰਘ, ਜਸਵੀਰ ਸਿੰਘ, ਰਣਜੀਤ ਸਿੰਘ, ਸਿਕੰਦਰ ਸਿੰਘ, ਮੁਖਤਿਆਰ ਸਿੰਘ, ਜਸਪ੍ਰੀਤ ਸਿੰਘ, ਕੇਵਲ ਕਬੱਡੀ ਖਿਡਾਰੀ, ਗੁਰਪ੍ਰੀਤ ਮਸ਼ੀਨਾਂ ਵਾਲਾ, ਦਿਆਲ ਸਿੰਘ, ਭੋਲਾ ਸਿੰਘ, ਕੇਵਲ ਸਿੰਘ ਵੜਿੰਗ, ਗੁਰਚਰਨ ਸਿੰਘ, ਜਸਪ੍ਰੀਤ ਸਿੰਘ, ਮੱਖਣ ਸਿੰਘ, ਗੁਰਮੇਲ ਸਿੰਘ, ਸੀਰਾ ਬਾਗ ਵਾਲਾ, ਛੋਟਾ ਸਿੰਘ, ਬਿੱਕਰ ਸਿੰਘ, ਧੰਨਾ ਸਿੰਘ ਮੈਂਬਰ, ਕੇਵਲ