13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

-ਮਾਮਲਾ ਕਾਲਾ ਮੱਲ ਛਾਂਗਾ ਮੱਲ ਧਰਮਸ਼ਾਲਾ ਦੀ ਅਰਬਾਂ ਦੀ ਜਾਇਦਾਦ ਹੋਈ ਖੰਡਰ ਦਾ- ਅਦਾਲਤ ਨੇ ਦੁਕਾਨਾਂ 2 ਮਹੀਨਿਆਂ 'ਚ ਖ਼ਾਲੀ ਕਰਵਾ ਕੇ ਟਰੱਸਟ ਹਵਾਲੇ ਕਰਨ ਦਾ ਦਿੱਤਾ ਆਦੇਸ਼

ਅਜੀਤ ਡੈਸਕ 02-03-2026
ਬੁਢਲਾਡਾ, 1 ਮਾਰਚ (ਸੁਨੀਲ ਮਨਚੰਦਾ)-ਸਥਾਨਕ ਸ਼ਹਿਰ 'ਚ ਕਰੀਬ 100 ਸਾਲ ਪੁਰਾਣੀ ਖੰਡਰ ਹੋ ਚੁੱਕੀ ਕਾਲਾ ਮੱਲ ਛਾਗਾਂ ਮੱਲ ਧਰਮਸ਼ਾਲਾ ਦੀਆਂ ਦੁਕਾਨਾਂ 2 ਮਹੀਨਿਆਂ 'ਚ ਖ਼ਾਲੀ ਕਰ ਕੇ ਕਬਜ਼ਾ ਟਰੱਸਟ ਦੇ ਹਵਾਲੇ ਕਰਨ ਲਈ ਅਦਾਲਤ ਵਲੋਂ ਹੁਕਮ ਜਾਰੀ ਕੀਤੇ ਗਏ ਹਨ | ਧਰਮਸ਼ਾਲਾ/ਟਰੱਸਟ ਵਲੋਂ ਕਈ ਵਾਰ ਦੁਕਾਨਦਾਰਾਂ ਨੂੰ ਦੁਕਾਨਾਂ ਖ਼ਾਲੀ ਕਰਨ ਲਈ ਕਿਹਾ ਗਿਆ ਪ੍ਰੰਤੂ ਉਹ ਜਦ ਨਾ ਮੰਨੇ ਤਾਂ ਟਰੱਸਟ ਵਲੋਂ ਅਦਾਲਤ 'ਚ ਕੇਸ ਦਾਇਰ ਕਰ ਕੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਧਰਮਸ਼ਾਲਾ ਨੂੰ ਆਧੁਨਿਕ ਬਣਾਉਣ ਦੀ ਤਜਵੀਜ਼ ਰੱਖੀ ਗਈ, ਜਿਸ ਲਈ ਦੁਕਾਨਾਂ ਨੂੰ ਢਾਉਣਾ ਜ਼ਰੂਰੀ ਹੈ | ਇਸ ਤੋਂ ਇਲਾਵਾ ਦੁਕਾਨਦਾਰਾਂ ਵਲੋ ਲੰਬੇ ਸਮੇਂ ਬਹੁਤ ਹੀ ਥੋੜ੍ਹਾ ਕਿਰਾਇਆ ਦਿੱਤਾ ਜਾ ਰਿਹਾ ਹੈ ਅਤੇ ਉਹ ਵੀ ਪੂਰਾ ਤੇ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ ਸੀ | ਦੂਜੇ ਪਾਸੇ ਦੁਕਾਨਦਾਰਾਂ ਨੇ ਅਦਾਲਤ 'ਚ ਪੇਸ਼ ਹੋ ਕੇ ਕਿਹਾ ਕਿ ਟਰੱਸਟ ਵਲੋਂ ਝੂਠੇ ਦਾਅਵੇ ਕੀਤੇ ਗਏ ਹਨ, ਉਹ ਕਿਰਾਇਆ ਵੀ ਦੇ ਰਹੇ ਹਨ ਅਤੇ ਦੁਕਾਨਾਂ ਵੀ ਠੀਕ ਹਾਲਾਤ 'ਚ ਹਨ | ਟਰੱਸਟ ਕਿਸੇ ਵੀ ਪ੍ਰਕਾਰ ਨਾਲ ਨਵੀਂ ਧਰਮਸਾਲਾ ਨਹੀਂ ਬਣਾਉਣਾ ਚਾਹੁੰਦਾ ਬਲਕਿ ਟਰੱਸਟੀ ਧਰਮਸ਼ਾਲਾ ਦੀ ਜ਼ਮੀਨ ਨੂੰ ਹੜੱਪ ਕਰਨਾ ਚਾਹੁੰਦੇ ਹਨ | ਦੋਵਾਂ ਧਿਰਾਂ ਦੇ ਵਕੀਲਾਂ ਵਲੋਂ ਆਪਣੇ-ਆਪਣੇ ਪੱਖ 'ਚ ਲਿਖਤੀ ਅਤੇ ਜ਼ੁਬਾਨੀ ਸਬੂਤ ਪੇਸ਼ ਕੀਤੇ ਗਏ | ਲਗਭਗ 7 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਬੁਢਲਾਡਾ ਵਲੋ ਟਰੱਸਟ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤੀ ਜਿਤਾਉਂਦੇ ਹੋਏ ਹੁਕਮ ਪਾਸ ਕੀਤਾ ਗਿਆ ਕਿ ਦੁਕਾਨਦਾਰ 2 ਮਹੀਨਿਆਂ ਦੇ ਅੰਦਰ-ਅੰਦਰ ਕਬਜ਼ਾ ਟਰੱਸਟ ਦੇ ਹਵਾਲੇ ਕਰਨਗੇ | ਜਦੋ ਇਸ ਸਬੰਧੀ ਦੁਕਾਨਦਾਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਉਕਤ ਫ਼ੈਸਲੇ ਵਿਰੁੱਧ ਉੱਚ ਅਦਾਲਤ 'ਚ ਜਾਣਗੇ |
ਪਿਛਲੀ ਖ਼ਬਰ ਈਕੋ ਵੀਲਰਜ਼ ਕਲੱਬ ਵਲੋਂ 'ਕਿਸਮੇ ਕਿਤਨਾ ਹੈ ਦਮ' ਸਾਈਕਲ ਦੌੜ ਮੁਕਾਬਲਾ ਸ਼ੁਰੂ <br/> ਅਗਲੀ ਖ਼ਬਰ ਖੱਬੇ-ਪੱਖੀਆਂ ਤੇ ਕਿਸਾਨ-ਮਜ਼ਦੂਰ ਸੰਗਠਨਾਂ ਨੇ ਟਰੰਪ ਤੇ ਨੇਤਨਯਾਹੂ ਦੇ ਪੁਤਲੇ ਫੂਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।