13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਈਕੋ ਵੀਲਰਜ਼ ਕਲੱਬ ਵਲੋਂ 'ਕਿਸਮੇ ਕਿਤਨਾ ਹੈ ਦਮ' ਸਾਈਕਲ ਦੌੜ ਮੁਕਾਬਲਾ ਸ਼ੁਰੂ <br/>

ਮਾਨਸਾ ਤੋਂ ਸਾਈਕਲ ਚਲਾ ਕੇ ਜੈ ਦੁਰਗਾ ਮਾਈਸਰ ਮੰਦਰ ਉੱਭਾ ਪਹੁੰਚੇ ਈਕੋ ਵੀਲਰਜ਼ ਕਲੱਬ ਦੇ ਮੈਂਬਰ | ਤਸਵੀਰ : ਸੇਮੀ ਮਾਨਸਾ <br/> 02-03-2026
ਮਾਨਸਾ, 1 ਮਾਰਚ (ਰਾਵਿੰਦਰ ਸਿੰਘ ਰਵੀ)-ਈਕੋ ਵੀਲਰਜ਼ ਸਾਈਕਲ ਕਲੱਬ ਵਲੋਂ ਕਰਵਾਏ ਜਾ ਰਹੇ 'ਕਿਸਮੇ ਕਿਤਨਾ ਹੈ ਦਮ' ਸਾਈਕਲ ਦੌੜ ਮੁਕਾਬਲੇ ਦੀ ਸ਼ੁਰੂਆਤ ਹੋ ਗਈ ਹੈ | ਕਲੱਬ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਸਥਾਨਕ ਬੱਸ ਸਟੈਂਡ ਚੌਂਕ ਨਜ਼ਦੀਕ ਸਾਈਕਲਿਸਟਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਉਨ੍ਹਾਂ ਦੱਸਿਆ ਕਿ ਇਹ ਸਾਈਕਲ ਦੌੜ ਇੱਕ ਮਹੀਨਾ ਚੱਲੇਗੀ, ਜਿਸ 'ਚ 60 ਦੇ ਕਰੀਬ ਸਾਈਕਲਿਸਟ ਭਾਗ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਪਹਿਲੇ ਹਫ਼ਤੇ ਹਰ ਰੋਜ਼ 15 ਕਿਲੋਮੀਟਰ ਅਤੇ ਅਗਲੇ ਹਫ਼ਤੇ ਲਗਾਤਾਰ 40 ਕਿਲੋਮੀਟਰ ਸਾਈਕਲ ਚਲਾਉਣ ਦੀ ਚੁਨੌਤੀ ਦਿੱਤੀ ਜਾਵੇਗੀ, ਜੋ ਲਗਾਤਾਰ ਵਧਦੀ ਰਹੇਗੀ | ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਹ ਚੈਲੇਂਜ ਪੂਰਾ ਕਰਨਗੇ, ਨੂੰ ਸੋਨੇ ਤੇ ਚਾਂਦੀ ਦੇ ਤਗਮੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਾਈਕਲ ਦੀ ਸਵਾਰੀ ਸਭ ਤੋਂ ਉੱਤਮ ਹੈ, ਜਿਸ ਨਾਲ ਸਰੀਰਕ ਤੇ ਮਾਨਸਿਕ ਮਜ਼ਬੂਤੀ ਮਿਲਦੀ ਹੈ | ਉਨ੍ਹਾਂ ਦੱਸਿਆ ਕਿ ਈਕੋ ਵੀਲਰਜ਼ ਸਾਈਕਲ ਗਰੁੱਪ ਦੇ ਮੈਂਬਰ ਲੰਬੀਆਂ ਸਾਈਕਲ ਦੌੜਾਂ ਲਗਾ ਕੇ ਪੰਜਾਬ ਪੱਧਰ ਤੱਕ ਨਾਮਣਾ ਖੱਟ ਚੁੱਕੇ ਹਨ | ਪ੍ਰੋਜੈਕਟ ਚੇਅਰਮੈਨ ਸ਼ਵੀ ਚਾਹਲ, ਸਕੱਤਰ ਅਮਨ ਅÏਲਖ ਅਤੇ ਨਰਿੰਦਰ ਗੁਪਤਾ ਨੇ ਦੱਸਿਆ ਕਿ ਕਲੱਬ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਾਈਕਲ ਚਲਾਉਣ ਦੇ ਨਾਲ-ਨਾਲ ਕਸਰਤ ਕਰਨ ਲਈ ਵੀ ਪ੍ਰੇਰਿਤ ਕਰਨਾ ਹੈ, ਤਾਂ ਜੋ ਉਹ ਅਲਾਮਤਾਂ ਤੋਂ ਦੂਰ ਰਹਿ ਕੇ ਤੰਦਰੁਸਤ ਰਹਿ ਸਕਣ |

ਪਿਛਲੀ ਖ਼ਬਰ ਹਰਿਆਣਾ ਕਿ੍ਕਟ ਅਕੈਡਮੀ ਦੇ ਚੋਬਰਾਂ ਨੇ ਚੈਲੇਂਜਰ ਕਿ੍ਕਟ ਟਰਾਫ਼ੀ ਕੀਤੀ ਆਪਣੇ ਨਾਂਅ <br/> ਅਗਲੀ ਖ਼ਬਰ -ਮਾਮਲਾ ਕਾਲਾ ਮੱਲ ਛਾਂਗਾ ਮੱਲ ਧਰਮਸ਼ਾਲਾ ਦੀ ਅਰਬਾਂ ਦੀ ਜਾਇਦਾਦ ਹੋਈ ਖੰਡਰ ਦਾ- ਅਦਾਲਤ ਨੇ ਦੁਕਾਨਾਂ 2 ਮਹੀਨਿਆਂ 'ਚ ਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।