12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਹਰਿਆਣਾ ਕਿ੍ਕਟ ਅਕੈਡਮੀ ਦੇ ਚੋਬਰਾਂ ਨੇ ਚੈਲੇਂਜਰ ਕਿ੍ਕਟ ਟਰਾਫ਼ੀ ਕੀਤੀ ਆਪਣੇ ਨਾਂਅ <br/>

ਮਾਨਸਾ ਵਿਖੇ ਕਰਵਾਏ ਕਿ੍ਕਟ ਮੁਕਾਬਲਿਆਂ ਦੇ ਜੇਤੂ ਟੀਮ ਦੇ ਖਿਡਾਰੀ ਜਸ਼ਨ ਮਨਾਉਂਦੇ ਹੋਏ | ਤਸਵੀਰ : ਸੇਮੀ ਮਾਨਸਾ <br/> 02-03-2026
ਮਾਨਸਾ, 1 ਮਾਰਚ (ਰਾਵਿੰਦਰ ਸਿੰਘ ਰਵੀ)-ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਵਲੋਂ ਸਥਾਨਕ ਖ਼ਾਲਸਾ ਸਕੂਲ ਦੇ ਕਿ੍ਕਟ ਖੇਡ ਸਟੇਡੀਅਮ ਵਿਖੇ ਕਰਵਾਏ ਕਿ੍ਕਟ ਮੁਕਾਬਲਿਆਂ 'ਚੋਂ ਹਰਿਆਣਾ ਕਿ੍ਕਟ ਅਕੈਡਮੀ ਦੇ ਚੋਬਰਾਂ ਨੇ ਪਹਿਲਾ ਸਥਾਨ ਹਾਸਿਲ ਕਰ ਕੇ ਚੈਲੇਂਜਰ ਕਿ੍ਕੇਟ ਟਰਾਫ਼ੀ ਆਪਣੇ ਨਾਂਅ ਕਰ ਲਈ ਹੈ | ਫਾਈਨਲ ਮੈਚ ਦੌਰਾਨ ਹਰਿਆਣਾ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 213 ਦੌੜਾਂ ਦਾ ਟੀਚਾ ਵਿਰੋਧੀ ਟੀਮ ਨੂੰ ਦਿੱਤਾ ਪਰ ਇਸ ਦੇ ਜਵਾਬ 'ਚ ਬੀ.ਬੀ.ਸੀ. ਨੋਇਡਾ ਦੀ ਟੀਮ 196 ਦੌੜਾਂ ਹੀ ਬਣਾ ਸਕੀ | ਹਰਿਆਣਾ ਦੇ ਅਮਨੀਸ਼ ਸੁਦਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 30 ਗੇਂਦਾਂ 'ਚ 59 ਦੌੜਾਂ ਆਪਣੀ ਟੀਮ ਦੇ ਖਾਤੇ ਜੋੜੀਆਂ ਅਤੇ ਉਸ ਨੂੰ ਮੈਨ ਆਫ਼ ਦਾ ਮੈਚ ਦੀ ਟਰਾਫ਼ੀ ਦਿੱਤੀ ਗਈ | ਦੱਸ ਦੇਈਏ ਕਿ ਜੇਤੂ ਟੀਮ ਨੂੰ 10 ਲੱਖ ਰੁਪਏ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 5 ਲੱਖ ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ | ਨੋਇਡਾ ਟੀਮ ਦੇ ਖਿਡਾਰੀ ਅੰਕਿਤ ਕੁਮਾਰ ਨੂੰ ਮੈਨ ਆਫ਼ ਦਾ ਸੀਰੀਜ਼ ਐਲਾਨ ਕੇ 51 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਗਿਆ | ਹਰਿਆਣਾ ਦੇ ਸਵਾਸਤਿਕ ਚਿਕਾਰਾ ਨੇ 6 ਮੈਚਾਂ 'ਚ 552 ਦੌੜਾਂ ਬਣਾ ਕੇ ਸਰਵੋਤਮ ਬੱਲੇਬਾਜ਼ ਅਤੇ ਨੋਇਡਾ ਦੇ ਖਿਡਾਰੀ ਵਟਸ ਨੇ 6 ਮੈਚਾਂ 'ਚ 11 ਵਿਕਟਾਂ ਲੈ ਕੇ ਸਰਬੋਤਮ ਗੇਂਦਬਾਜ਼ ਦਾ ਖ਼ਿਤਾਬ ਜਿੱਤਿਆ | ਜੇਤੂ ਟੀਮਾਂ ਨੂੰ ਸਨਮਾਨਿਤ ਕਰਨ ਦੀ ਰਸਮ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ ਨੇ ਨਿਭਾਈ | ਕਲੱਬ ਮੈਂਬਰਾਂ ਨੇ ਦੱਸਿਆ ਕਿ 19 ਦਿਨ ਲਗਾਤਾਰ ਚੱਲੇ ਇਨ੍ਹਾਂ ਕਿ੍ਕਟ ਮੁਕਾਬਲਿਆਂ 'ਚ ਕੌਮਾਂਤਰੀ ਪੱਧਰ ਦੇ ਕਿ੍ਕਟ ਖਿਡਾਰੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਕੇ ਜ਼ਿਲੇ੍ਹ ਦੇ ਖਿਡਾਰੀਆਂ ਨੂੰ ਹੋਰ ਉਤਸ਼ਾਹਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਅਤੇ ਭਵਿੱਖ 'ਚ ਵੀ ਇਸ ਤਰਾਂ ਦੇ ਕਿ੍ਕਟ ਮੁਕਾਬਲੇ ਕਰਵਾਏ ਜਾਂਦੇ ਰਹਿਣਗੇ | ਇਸ ਮੌਕੇ ਵਿਨੈਪਾਲ ਸਿੰਘ ਗਿੱਲ, ਭਗਵਾਨ ਸਿੰਘ ਕਸਤੂਰੀ, ਜਗਮੋਹਨ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਮੋਨੀ, ਸਹਿਜਪ੍ਰੀਤ ਸਿੰਘ, ਪਰਵਿੰਦਰ ਸਿੰਘ ਝੋਟਾ, ਨਵਜੋਤ ਸਿੰਘ ਲਾਡੀ, ਚਰਨਪ੍ਰੀਤ ਸਿੰਘ ਗਰੇਵਾਲ, ਦਲਬੀਰ ਸਿੰਘ ਬਿੱਟੂ, ਕੇਵਲ ਸ਼ਰਮਾ, ਮਨੂ ਸ਼ਰਮਾ, ਸ਼ੈਮੀ ਕੁਮਾਰ, ਹਰਸ਼ ਮਿੱਢਾ, ਅਜੇ ਸਰਮੇਘਾ ਜੰਮੂ, ਵਿਸ਼ਾਲ ਵਿੱਕੀ, ਸਾਂਟੀ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਈਕੋ ਵੀਲਰਜ਼ ਕਲੱਬ ਵਲੋਂ 'ਕਿਸਮੇ ਕਿਤਨਾ ਹੈ ਦਮ' ਸਾਈਕਲ ਦੌੜ ਮੁਕਾਬਲਾ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।