ਬਨੂੜ, 1 ਮਾਰਚ (ਭੁਪਿੰਦਰ ਸਿੰਘ)-ਪਾਵਰ ਕਾਮ ਬਨੂੜ ਦਫ਼ਤਰ ਦੇ ਐੱਸ.ਡੀ.ਓ. ਮੇਜਰ ਸਿੰਘ ਤੇ ਦਲਵੀਰ ਸਿੰਘ ਜੇ.ਈ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66ਕੇਵੀ ਮੋਹੀ ਕਲਾਂ ਫੀਡਰ ਦੇ ਪਿੰਡ ਥੂਹਾ, ਆਲਮਪੁਰ, ਨੇਪਰਾ, ਗਾਰਦੀਨਗਰ ਅਤੇ ਮੋਹੀ ਖ਼ੁਰਦ ਦੀ 24 ਘੰਟੇ ਵਾਲੀ ਬਿਜਲੀ ਸਪਲਾਈ 2 ਮਾਰਚ ਨੂੰ ਜ਼ਰੂਰੀ ਮੁਰੰਮਤ ਕਾਰਨ ਦੁਪਹਿਰ 1 ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ |