14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਅਗਰਵਾਲ ਵੈੱਲਫੇਅਰ ਸਭਾ ਵਲੋਂ ਮਿ੍ਤਕ ਦੇਹ ਲਿਜਾਣ ਵਾਲੀ ਵੈਨ ਲੋਕ ਅਰਪਣ

ਅਜੀਤ ਡੈਸਕ 03-03-2026
ਬੁਢਲਾਡਾ, 2 ਮਾਰਚ (ਸਵਰਨ ਸਿੰਘ ਰਾਹੀ)-ਅਗਰਵਾਲ ਵੈੱਲਫੇਅਰ ਸਭਾ ਵਲੋਂ ਸਥਾਨਕ ਰਾਮ-ਲੀਲ੍ਹਾ ਗਰਾਊਾਡ ਵਿਖੇ ਕਰਵਾਏ ਸਰਵ ਧਰਮ ਸੰਮੇਲਨ ਦੌਰਾਨ ਮਿ੍ਤਕ ਦੇਹ ਲਿਜਾਣ ਵਾਲੀ ਵੈਨ ਨੂੰ ਲੋਕ ਅਰਪਣ ਕੀਤਾ ਗਿਆ | ਸਭਾ ਦੇ ਪ੍ਰਧਾਨ ਚਿਰੰਜੀ ਲਾਲ ਜੈਨ, ਸੀਨੀਅਰ ਆਗੂ ਰਾਕੇਸ਼ ਜੈਨ, ਕਿ੍ਸ਼ਨ ਕੁਮਾਰ, ਐਡਵੋਕੇਟ ਜਤਿੰਦਰ ਗੋਇਲ, ਅਨਿਲ ਗਰਗ ਮੌੜ, ਮਾ. ਕੁਲਵੰਤ ਸਿੰਘ, ਇੰਦਰਸੈਨ ਅਤੇ ਹੋਰਨਾਂ ਬੁਲਾਰਿਆਂ ਨੇ ਜਿੱਥੇ ਹਰ ਧਰਮ ਦਾ ਆਦਰ ਸਤਿਕਾਰ ਕਰਨ 'ਤੇ ਜ਼ੋਰ ਦਿੱਤਾ ਉੱਥੇ ਹੀ ਉਨ੍ਹਾਂ ਵਾਤਾਵਰਨ ਦੀ ਸੁਰੱਖਿਆ, ਸਮਾਜਿਕ ਬਰਾਬਰੀ, ਪਰਿਵਾਰ ਪ੍ਰਬੰਧਨ, ਸਵੈ-ਅਧਾਰਿਤ ਜੀਵਨ ਅਤੇ ਆਪਸੀ ਭਾਈਚਾਰੇ ਦਾ ਵੀ ਸੰਦੇਸ਼ ਦਿੱਤਾ | ਆਗੂਆਂ ਨੇ ਇਸ ਨੇਕ ਕਾਰਜ ਲਈ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਰਮੇਸ਼ ਚੰਦਰ ਬੰਗਾਲੀ, ਸੱਤ ਭੂਸ਼ਣ, ਓਮ ਪ੍ਰਕਾਸ਼, ਸਤੀਸ਼ ਖਿੱਪਲ, ਜੀਵਨ ਭੀਖੀ, ਪਰਮਾਨੰਦ, ਰਾਧੇ ਸ਼ਾਮ, ਭੋਲਾ ਪਟਵਾਰੀ, ਨਿਖਿਲ ਸ਼ਰਮਾ, ਅਮਰਨਾਥ, ਭੁਪਿੰਦਰ ਸਿੰਗਲਾ, ਦੇਸਰਾਜ ਗਰਗ, ਰਾਹੁਲ, ਦੇਸਰਾਜ ਜਿੰਦਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦੀ ਝੁਨੀਰ ਰੈਲੀ ਪ੍ਰਤੀ ਵਰਕਰਾਂ 'ਚ ਉਤਸ਼ਾਹ-ਦਿਲਰਾਜ ਸਿੰਘ ਭੂੰਦੜ ਅਗਲੀ ਖ਼ਬਰ ਅੰਗਹੀਣ ਐਸੋਸੀਏਸ਼ਨ ਵਲੋਂ 6 ਨੂੰ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।