06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਮੂਹਿਕ ਵਿਆਹ ਉਤਸਵ ਦੀਆਂ ਤਿਆਰੀਆਂ ਸੰਬੰਧੀ ਸੰਸਥਾ ਦੀ ਮੀਟਿੰਗ <br/>

ਬੁਢਲਾਡਾ ਵਿਖੇ ਹੋਣ ਵਾਲੇ ਵਿਆਹ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਾਸਟਰ ਕੁਲਵੰਤ ਸਿੰਘ | ਤਸਵੀਰ : ਟੋਨੀ ਬੁਢਲਾਡਾ<br/> 04-03-2026

ਬੁਢਲਾਡਾ, 3 ਮਾਰਚ (ਰਾਹੀ)- ਸਮਾਜ ਸੇਵੀ ਸੰਸਥਾ ਮਾਤਾ ਗੁਜ਼ਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਕਰਵਾਏ ਜਾ ਰਹੇ 13 ਲੋੜਵੰਦ ਤੇ ਅਨਾਥ ਬੱਚੀਆਂ ਦੇ 9ਵੇਂ ਸਮੂਹਿਕ ਵਿਆਹ ਉਤਸਵ ਦੀਆਂ ਤਿਆਰੀਆਂ ਸਬੰਧੀ ਸੰਸਥਾ ਦੇ ਆਗੂਆਂ ਦੀ ਮੀਟਿੰਗ ਹੋਈ | ਸੰਸਥਾ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਅਤੇ ਸੀਨੀਅਰ ਆਗੂ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਗੁਰਦੁਆਰਾ ਪਾਤਸ਼ਾਹੀ ਨੌਵੀਂ ਨੇੜੇ ਬੱਸ ਸਾਡਾ ਬੁਢਲਾਡਾ ਵਿਖੇ ਕਰਵਾਏ ਜਾਣ ਵਾਲੇ ਇਸ ਵਿਆਹ ਸਮਾਗਮ ਸਬੰਧੀ ਵਰਕਰਾਂ ਦੀਆਂ ਵੱਖ ਵੱਖ ਕਮੇਟੀਆਂ ਬਣਾ ਕੇ ਡਿਊਟੀਆਂ ਲਗਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਸਮੁੱਚੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਨ੍ਹਾਂ ਲੜਕੀਆਂ ਨੂੰ ਘਰ ਗ੍ਰਹਿਸਤੀ ਦਾ ਸਾਰਾ ਸਮਾਨ ਦਿੱਤਾ ਜਾਵੇਗਾ | ਅਨੰਦ ਕਾਰਜਾਂ ਮੌਕੇ ਲੋਕਲ ਕੀਰਤਨੀ ਜਥਿਆਂ ਤੋਂ ਇਲਾਵਾ ਬਾਬਾ ਜਗਜੀਤ ਸਿੰਘ ਨਾਨਕਸਰ ਠਾਠ ਗੁਰਨੇ ਕਲਾਂ ਵਾਲੇ ਸੇਵਾਵਾਂ ਨਿਭਾਉਣਗੇ ਅਤੇ ਵਿਆਂਹਦੜ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਵੱਖ ਵੱਖ ਪਾਰਟੀਆਂ ਦੇ ਆਗੂ ਅਤੇ ਅਧਿਕਾਰੀ ਸਾਹਿਬਾਨ ਪੁੱਜਣਗੇ |

ਪਿਛਲੀ ਖ਼ਬਰ ਮਾਈ ਭਾਗੋ ਕਾਲਜ ਰੱਲਾ ਵਿਖੇ 'ਨਸ਼ਿਆਂ ਦੀ ਰੋਕਥਾਮ' ਸੰਬੰਧੀ ਸੈਮੀਨਾਰ <br/> ਅਗਲੀ ਖ਼ਬਰ ਜੀ. ਆਈ. ਐਮ. ਟੀ. ਕਾਲਜ ਬੁਢਲਾਡਾ ਵਿਖੇ ਫ਼ੈਸ਼ਨ ਡਿਜ਼ਾਇਨਿੰਗ ਪ੍ਰਦਰਸ਼ਨੀ ਲਗਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।