06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬੁਢਲਾਡਾ ਹਸਪਤਾਲ 'ਚ ਵੱਡੀ ਲਾਪਰਵਾਹੀ ਬੱਚੇ ਨੇ ਕੁੱਖ 'ਚ ਹੀ ਤੋੜਿਆ ਦਮ

ਅਜੀਤ ਡੈਸਕ 04-03-2026
ਬੁਢਲਾਡਾ, 3 ਮਾਰਚ (ਸੁਨੀਲ ਮਨਚੰਦਾ)-ਸਰਕਾਰੀ ਜੱਚਾ-ਬੱਚਾ ਹਸਪਤਾਲ, ਬੁਢਲਾਡਾ ਵਿੱਚ ਵਾਪਰੀ ਇਕ ਦੁਖਦਾਈ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਪਿੰਡ ਗੋਬਿੰਦਪੁਰਾ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਮਹਿਲਾ ਦੇ ਗਰਭ ਅੰਦਰ ਬੱਚੇ ਦੀ ਮੌਤ ਹੋ ਗਈ, ਜਿਸ ਸਬੰਧੀ ਉਹ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ | ਪਰਿਵਾਰਕ ਮੈਂਬਰਾਂ ਅਨੁਸਾਰ 2 ਮਾਰਚ ਦੀ ਦੁਪਹਿਰ ਮਹਿਲਾ ਨੂੰ ਨਿਯਮਿਤ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਸੀ | ਉਨ੍ਹਾਂ ਦਾ ਕਹਿਣਾ ਹੈ ਕਿ ਉਸ ਵੇਲੇ ਹਾਲਤ ਸਧਾਰਣ ਦੱਸੀ ਗਈ ਤੇ 10 ਦਿਨਾਂ ਬਾਅਦ ਮੁੜ ਦਿਖਾਉਣ ਲਈ ਕਿਹਾ ਗਿਆ | ਮਹਿਲਾ ਵਲੋਂ ਹਲਕੇ ਦਰਦ ਬਾਰੇ ਜਾਣਕਾਰੀ ਵੀ ਦਿੱਤੀ ਗਈ ਸੀ | ਉਨ੍ਹਾਂ ਦੇ ਮੁਤਾਬਕ ਸ਼ਾਮ ਸਮੇਂ ਦਰਦ ਵਿੱਚ ਅਚਾਨਕ ਵਾਧਾ ਹੋ ਗਿਆ, ਜਿਸ ਤੋਂ ਬਾਅਦ ਉਹ ਮਹਿਲਾ ਨੂੰ ਮੁੜ ਹਸਪਤਾਲ ਲੈ ਕੇ ਪਹੁੰਚੇ | ਪਰਿਵਾਰ ਦਾ ਕਹਿਣਾ ਹੈ ਕਿ ਉਸ ਵੇਲੇ ਅਲਟਰਾਸਾਊਾਡ ਦੀ ਸਹੂਲਤ ਹਸਪਤਾਲ ਵਿੱਚ ਮੌਜੂਦ ਨਹੀਂ ਸੀ ਤੇ ਉਨ੍ਹਾਂ ਨੂੰ ਜਾਂਚ ਲਈ ਬਾਹਰ ਭੇਜਿਆ ਗਿਆ | ਬਾਹਰ ਕਰਵਾਏ ਗਏ ਅਲਟਰਾਸਾਊਾਡ ਵਿੱਚ ਗਰਭ ਅੰਦਰ ਬੱਚੇ ਦੀ ਮੌਤ ਦੀ ਪੁਸ਼ਟੀ ਹੋਈ | ਪਰਿਵਾਰ ਵਲੋਂ ਮੀਡੀਆ ਅੱਗੇ ਆ ਕੇ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਡਿਊਟੀ ਰਿਕਾਰਡ, ਜਾਂਚ ਪ੍ਰਕਿਰਿਆ ਤੇ ਉਪਲਬਧ ਸਹੂਲਤਾਂ ਦੀ ਪੜਤਾਲ ਕੀਤੀ ਜਾਵੇ | ਇਸ ਸਬੰਧੀ ਔਰਤਾਂ ਦੀ ਮਾਹਰ ਡਾ. ਨਿਸ਼ਾ ਸਿੰਗਲਾ ਨੇ ਕਿਹਾ ਕਿ ਦੁਪਹਿਰ ਸਮੇਂ ਮਰੀਜ਼ਾਂ ਦੀ ਪੂਰੀ ਤਬੀਅਤ ਜਾਂਚ ਕੀਤੀ ਗਈ ਸੀ ਅਤੇ ਉਸ ਵੇਲੇ ਸਾਰੇ ਵਾਈਟਲ ਤੇ ਬੱਚੇ ਦੀ ਧੜਕਣ ਸਾਧਾਰਨ ਸੀ | ਉਨ੍ਹਾਂ ਮੁਤਾਬਕ ਕੋਈ ਐਮਰਜੈਂਸੀ ਲੱਛਣ ਨਹੀਂ ਸਨ ਅਤੇ ਰਾਤ ਸਮੇਂ ਮਰੀਜ਼ ਨੂੰ ਲਿਆਂਦੇ ਜਾਣ 'ਤੇ ਮੈਡੀਕਲ ਪ੍ਰੋਟੋਕਾਲ ਅਨੁਸਾਰ ਕਾਰਵਾਈ ਕੀਤੀ ਗਈ |
ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਕੁੱਝ ਸਮਾਜ ਸੇਵੀਆਂ ਨੇ ਕਿਹਾ ਕਿ ਇੱਕੋ ਦਿਨ ਦੁਪਹਿਰ ਸਾਧਾਰਨ ਰਿਪੋਰਟ ਤੇ ਰਾਤ ਨੂੰ ਗਰਭ ਅੰਦਰ ਮੌਤ ਹੋ ਜਾਣਾ ਗੰਭੀਰ ਜਾਂਚ ਦਾ ਵਿਸ਼ਾ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਸਾਰੇ ਰਿਕਾਰਡ ਤੇ ਪ੍ਰਕਿਰਿਆ ਦੀ ਨਿਰਪੱਖ ਜਾਂਚ ਕਰਕੇ ਹਕੀਕਤ ਸਾਹਮਣੇ ਲਿਆਂਦੀ ਜਾਵੇ ਤੇ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ | ਫਿਲਹਾਲ ਮਾਮਲੇ ਨੂੰ ਲੈ ਕੇ ਇਲਾਕੇ ਵਿੱਚ ਚਰਚਾ ਜਾਰੀ ਹੈ | ਲਿਖਤੀ ਸ਼ਿਕਾਇਤ ਬਾਰੇ ਅਧਿਕਾਰਿਕ ਪੁਸ਼ਟੀ ਨਹੀਂ ਹੋਈ, ਹਾਲਾਂਕਿ ਮੀਡੀਆ ਅੱਗੇ ਜਾਂਚ ਦੀ ਮੰਗ ਰੱਖੀ ਗਈ ਹੈ |
ਪਿਛਲੀ ਖ਼ਬਰ ਮਿੳਾੂਸੀਪਲ ਵਰਕਰਜ਼ ਯੂਨੀਅਨ ਦੀ ਮੀਟਿੰਗ 7 ਨੂੰ ਅਗਲੀ ਖ਼ਬਰ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਗੜਬੜਾਈ-ਹਰਸਿਮਰਤ ਕੌਰ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।