06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

29ਵਾਂ ਕਲਾ ਕਿਤਾਬ ਮੇਲਾ 22 ਤੋਂ ਤਿਆਰੀਆਂ ਸੰਬੰਧੀ ਇਕੱਤਰਤਾ

ਅਜੀਤ ਡੈਸਕ 04-03-2026
ਮਾਨਸਾ, 3 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਦੀ ਇਕੱਤਰਤਾ ਸਰਪ੍ਰਸਤ ਪਿ੍ੰਸੀਪਲ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਇੱਥੇ ਕੀਤੀ ਗਈ | ਮੇਲੇ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਅਤੇ ਵਿਸ਼ਵ ਰੰਗ-ਮੰਚ ਦਿਵਸ ਮੌਕੇ ਪ੍ਰੋ. ਅਜਮੇਰ ਸਿੰਘ ਅÏਲਖ ਦੀ ਯਾਦ ਨੂੰ ਸਮਰਪਿਤ 'ਜੰਗ ਨਹੀਂ ਅਮਨ' ਥੀਮ ਹੇਠ 29ਵਾਂ ਕਲਾ ਕਿਤਾਬ ਮੇਲਾ 22 ਤੋਂ 24 ਮਾਰਚ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਤਿੰਨੋਂ ਦਿਨ ਵੱਖ-ਵੱਖ ਪ੍ਰਕਾਸ਼ਕਾਂ ਵਲੋਂ ਪੁਸਤਕਾਂ ਦੀਆਂ ਪ੍ਰਦਰਸ਼ਨੀਆਂ, ਦੂਜੀ ਸੰਸਾਰ ਜੰਗ ਨਾਲ ਸਬੰਧਿਤ ਤਸਵੀਰਾਂ ਅਤੇ ਪੇਂਟਿੰਗਜ਼ ਪ੍ਰਦਰਸ਼ਨੀਆਂ ਤੋਂ ਇਲਾਵਾ ਕਵੀ ਦਰਬਾਰ, ਰੂਬਰੂ ਅਤੇ ਚਲੰਤ ਮਸਲਿਆਂ ਬਾਰੇ ਸੈਮੀਨਾਰ ਹੋਣਗੇ, ਜਿਸ 'ਚ ਪੰਜਾਬ ਅਤੇ ਰਾਸ਼ਟਰੀ ਪੱਧਰ ਦੇ ਬੁੱਧੀਜੀਵੀ ਸ਼ਮੂਲੀਅਤ ਕਰਨਗੇ | ਮੇਲੇ ਦੀਆਂ ਤਿੰਨ ਰਾਤਾਂ 'ਚ ਇਸ ਵਾਰ ਯੁੱਧ ਦੇ ਸੰਸਾਰ ਪੱਧਰ 'ਤੇ ਪੈਂਦੇ ਮਾਰੂ ਪ੍ਰਭਾਵਾਂ ਨੂੰ ਦਰਸਾਉਂਦੇ ਨਾਟਕਾਂ ਦੀ ਪੇਸ਼ਕਾਰੀ ਪੰਜਾਬ ਦੀਆਂ ਨਾਮਵਰ ਨਾਟਕ ਮੰਡਲੀਆਂ ਵਲੋਂ ਕੀਤੀ ਜਾਵੇਗੀ | ਇਸ ਮੌਕੇ ਪ੍ਰਧਾਨ ਗੁਰਨੈਬ ਸਿੰਘ ਮੰਘਾਣੀਆਂ, ਕਹਾਣੀਕਾਰ ਦਰਸ਼ਨ ਜੋਗਾ ਤੇ ਨਿਰੰਜਣ ਬੋਹਾ, ਜੁਗਰਾਜ ਸਿੰਘ, ਗਗਨ ਸ਼ਰਮਾ, ਡਾ. ਕੁਲਦੀਪ ਸਿੰਘ ਚੌਹਾਨ, ਜਗਜੀਵਨ ਸਿੰਘ ਆਲੀਕੇ, ਗੁਲਾਬ ਸਿੰਘ ਰਿਉਂਦ, ਜਗਰੂਪ ਸਿੰਘ ਉੱਡਤ, ਸੁਖਜੀਵਨ ਸਿੰਘ, ਜਸਵਿੰਦਰ ਸਿੰਘ ਮੰਡੇਰ, ਸੁਰਿੰਦਰ ਸਾਗਰ, ਸੰਤੋਖ ਸਾਗਰ, ਇੰਦਰਜੀਤ ਜਾਦੂ, ਗੁਰਜੰਟ ਸਿੰਘ ਲੱਲੂਆਣਾ, ਹਰਮਨਪ੍ਰੀਤ ਚੌਹਾਨ, ਭੁਪਿੰਦਰ ਦਾਸ ਭੱਟੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਪਾਬੰਦੀ ਦੇ ਹੁਕਮ ਜਾਰੀ ਅਗਲੀ ਖ਼ਬਰ ਅਪਰਾਧਨਾਮਾ ਮਾਨਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।