07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮਾਲਵਾ ਕਾਲਜ ਵਿਖੇ ਹੋਲੀ ਦਾ ਤਿਉਹਾਰ ਮਨਾਇਆ <br/>

ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਹੋਲੀ ਦਾ ਤਿਉਹਾਰ ਮਨਾਉਣ ਉਪਰੰਤ ਵਿਦਿਆਰਥਣਾਂ ਗਰੁੱਪ ਤਸਵੀਰ 'ਚ | ਤਸਵੀਰ : ਜੀ.ਐਮ. ਅਰੋੜਾ <br/> 04-03-2026
ਸਰਦੂਲਗੜ੍ਹ, 3 ਮਾਰਚ (ਜੀ.ਐਮ. ਅਰੋੜਾ)- ਰੰਗਾਂ ਨਾਲ ਪਿਆਰ ਕਰਨਾ ਅਸਲ 'ਚ ਕੁਦਰਤ ਨਾਲ ਪ੍ਰੇਮ ਕਰਨ ਦਾ ਹੀ ਪ੍ਰਤੀਕ ਹੈ | ਮਨੁੱਖ ਨੇ ਮੁੱਢ ਕਦੀਮ ਤੋਂ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਤਿਉਹਾਰਾਂ ਦੇ ਬਹਾਨੇ ਕੁਦਰਤ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ | ਇਹ ਪ੍ਰਗਟਾਵਾ ਰਾਜ ਸੋਢੀ ਮੈਨੇਜਿੰਗ ਡਾਇਰੈਕਟਰ ਮਾਲਵਾ ਗਰੁੱਪ ਆਫ਼ ਕਾਲਜਿਜ਼ ਸਰਦੂਲੇਵਾਲਾ ਨੇ ਵਿਦਿਆਰਥਣਾਂ ਵਲੋਂ ਹੋਲੀ ਦਾ ਤਿਉਹਾਰ ਮਨਾਉਣ ਮੌਕੇ ਕੀਤਾ | ਹੋਲੀ ਦਾ ਤਿਉਹਾਰ ਸੰਸਥਾ ਦੇ ਕੈਂਪਸ ਵਿਖੇ ਮਨਾਇਆ ਗਿਆ, ਜਿਸ 'ਚ ਕਾਲਜ ਦੀਆਂ ਸਾਰੀਆਂ ਵਿਦਿਆਰਥਣਾਂ ਅਤੇ ਸਟਾਫ਼ ਨੇ ਭਾਗ ਲਿਆ | ਇਸ ਮੌਕੇ ਵਿਦਿਆਰਥਣਾਂ ਨੂੰ ਹੋਲੀ ਦੇ ਤਿਉਹਾਰ ਦੀ ਇਤਿਹਾਸਕ ਮਹੱਤਤਾ ਬਾਰੇ ਦੱਸਿਆ ਗਿਆ ਕਿ ਭਾਵੇਂ ਸਮਾਜ 'ਚ ਬੁਰਾਈ ਵੱਡੇ ਪੱਧਰ 'ਤੇ ਫੈਲੀ ਹੋਈ ਹੈ ਪਰ ਫੇਰ ਵੀ ਆਿਖ਼ਰਕਾਰ ਜਿੱਤ ਸਚਾਈ ਦੀ ਹੀ ਹੁੰਦੀ ਹੈ | ਵਿਦਿਆਰਥਣਾਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ 'ਚ ਸਭਿਆਚਾਰਕ ਗੀਤ ਸੰਗੀਤ ਨਾਲ ਅਨੰਦ ਮਾਣਿਆ | ਇਸ ਮੌਕੇ ਪ੍ਰੋ. ਬਲਜੀਤ ਪਾਲ ਸਿੰਘ, ਗੁਰਦੀਪ ਸਿੰਘ, ਜਸਪਾਲ ਕੌਰ, ਰਕਸ਼ਾ ਰਾਣੀ, ਸਿੰਬਲ ਪਾਲ, ਰੇਖਾ ਰਾਣੀ, ਹਰਪ੍ਰੀਤ, ਸ਼ਵੀਤੀ, ਅਮਨਦੀਪ ਕੌਰ, ਰਵਨੀਤ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਰਪ੍ਰੀਤ ਕੌਰ ਅਤੇ ਜਸਦੀਪ ਸਿੰਘ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਸਰਬੋਤਮ ਖਿਡਾਰੀ ਬਣੇ <br/> ਅਗਲੀ ਖ਼ਬਰ ਬੁਢਲਾਡਾ ਕਾਨਫ਼ਰੰਸ ਦੀ ਤਿਆਰੀ ਲਈ ਅਕਾਲੀ ਆਗੂਆਂ ਵਲੋਂ ਲਾਮਬੰਦੀ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।