06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਗੁਰੂ ਨਾਨਕ ਕਾਲਜ ਵਲੋਂ ਵਜ਼ੀਫ਼ਾ ਪ੍ਰਤੀਯੋਗਤਾ ਮੁਕਾਬਲਾ ਪ੍ਰੀਖਿਆ 15 ਮਈ ਨੂੰ <br/>

ਅਜੀਤ ਡੈਸਕ 01-05-2026
ਬੁਢਲਾਡਾ, 30 ਅਪ੍ਰੈਲ (ਸਵਰਨ ਸਿੰਘ ਰਾਹੀ)- ਸਥਾਨਕ ਗੁਰੂ ਨਾਨਕ ਕਾਲਜ ਵਲੋਂ ਪੜ੍ਹਾਈ 'ਚ ਹੁਸ਼ਿਆਰ ਵਿਦਿਆਰਥੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਉਚੇਰੀ ਪੜ੍ਹਾਈ ਕਰਨ ਦੇ ਸੁਪਨੇ ਸਾਕਾਰ ਕਰਨ ਲਈ ਅਕਾਦਮਿਕ ਸੈਸ਼ਨ 2026-27 ਲਈ ਵਿਸ਼ੇਸ਼ ਸਕਾਲਰਸ਼ਿਪ ਪ੍ਰੀਖਿਆ 'ਜੀ.ਐਨ.ਸੀ.ਸੀ.ਏ.ਟੀ.' ਕਰਵਾਈ ਜਾ ਰਹੀ ਹੈ | ਇਸ ਸਕਾਲਰਸ਼ਿਪ ਪ੍ਰਤੀਯੋਗਤਾ ਦਾ ਪੋਸਟਰ ਜਾਰੀ ਕਰਦਿਆਂ ਪਿ੍ੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਖਿਆ 'ਚ ਮੈਰਿਟ ਹਾਸਲ ਕਰਨ ਵਾਲੇ ਯੋਗ ਵਿਦਿਆਰਥੀਆਂ ਨੂੰ ਦਾਖ਼ਲੇ ਸਮੇਂ ਕੋਰਸ ਫ਼ੀਸ 'ਚ ਸਕਾਲਰਸ਼ਿਪ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ 15 ਮਈ ਨੂੰ ਸਵੇਰੇ 10 ਵਜੇ ਕਾਲਜ ਕੈਂਪਸ ਵਿਖੇ ਹੋਣ ਵਾਲੀ ਪ੍ਰਤੀਯੋਗਤਾ ਲਈ ਇੱਛੁਕ ਵਿਦਿਆਰਥੀ 10 ਮਈ ਤੱਕ ਪੋਸਟਰ 'ਤੇ ਦਿੱਤੇ ਲਿੰਕ ਰਾਹੀਂ ਜਾਂ ਕਿਊ.ਆਰ. ਕੋਡ ਸਕੈਨ ਕਰ ਕੇ, ਕਾਲਜ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਜਾਂ ਕਾਲਜ ਵਲੋਂ ਜਾਰੀ ਗੂਗਲ ਫਾਰਮ ਲਿੰਕ ਰਾਹੀਂ ਵੀ ਆਪਣੀ ਮੁਫ਼ਤ ਰਜਿਸਟਰੇਸ਼ਨ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ 1 ਘੰਟੇ ਦੇ ਇਸ ਟੈਸਟ 'ਚ ਬਾਰ੍ਹਵੀਂ ਦੇ ਪਾਠਕ੍ਰਮ 'ਤੇ ਆਧਾਰਿਤ 60 ਬਹੁ-ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ ਅਤੇ ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਯੋਗ ਮੰਨਿਆ ਜਾਵੇਗਾ | ਇਸ ਉਪਰੰਤ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਤਿਆਰ ਕੀਤੀ ਮੈਰਿਟ ਅਨੁਸਾਰ ਕਾਲਜ ਫ਼ੀਸ 'ਚ ਵਿਸ਼ੇਸ਼ ਛੋਟ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਦਿਆਰਥੀ ਹੋਰ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਵਜ਼ੀਫ਼ੇ ਦਾ ਲਾਭ ਲੈ ਰਿਹਾ ਹੈ, ਤਾਂ ਇਹ ਛੋਟ ਉਸ ਤੋਂ ਵੱਖਰੀ ਹੋਵੇਗੀ |

ਪਿਛਲੀ ਖ਼ਬਰ ਜਨਗਣਨਾ-2027 ਸੰਬੰਧੀ ਫ਼ੀਲਡ ਟਰੇਨਰਾਂ ਨੂੰ ਸਿਖਲਾਈ ਦਿੱਤੀ <br/> ਅਗਲੀ ਖ਼ਬਰ ਮੋਟਰਸਾਈਕਲ 'ਤੇ ਟਰੱਕ ਚੜ੍ਹਨ ਕਾਰਨ ਨੌਜਵਾਨ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।