06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਮੋਟਰਸਾਈਕਲ 'ਤੇ ਟਰੱਕ ਚੜ੍ਹਨ ਕਾਰਨ ਨੌਜਵਾਨ ਦੀ ਮੌਤ <br/>

ਅਜੀਤ ਡੈਸਕ 01-05-2026
ਸਰਦੂਲਗੜ੍ਹ, 30 ਅਪ੍ਰੈਲ (ਜੀ.ਐਮ.ਅਰੋੜਾ)- ਸਥਾਨਕ ਸ਼ਹਿਰ ਤੋਂ ਤਿੰਨ ਕਿੱਲੋਮੀਟਰ ਦੂਰ ਸਿਰਸਾ ਰੋਡ ਤੋਂ ਝੰਡਾ ਕਲਾਂ ਨੂੰ ਮੁੜਨ ਵਾਲੀ ਸੜਕ 'ਤੇ ਟਰੱਕ ਮੋਟਰਸਾਈਕਲ ਸਵਾਰ 'ਤੇ ਚੜ੍ਹਨ ਕਾਰਨ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਵਿਨੋਦ ਕੁਮਾਰ (36) ਪੁੱਤਰ ਰਾਮ ਚੰਦਰ ਵਾਸੀ ਝੰਡਾ ਕਲਾਂ ਸਰਦੂਲਗੜ੍ਹ ਵਾਲੇ ਪਾਸਿਉਂ ਗਿਆ ਸੀ, ਜਿਸ ਦੇ ਪਿੱਛੇ ਬੈਠੇ ਵਿਅਕਤੀ ਨੂੰ ਮੋਟਰਸਾਈਕਲ ਚਾਲਕ ਵਿਨੋਦ ਕੁਮਾਰ ਝੰਡਾ ਕਲਾਂ ਗੇਟ ਦੇ ਕੋਲ ਉਤਾਰ ਰਿਹਾ ਸੀ | ਇਸ ਦੌਰਾਨ ਪਿੱਛੋਂ ਆ ਰਹੇ ਟਰੱਕ (ਟਰਾਲਾ) ਮੋਟਰਸਾਈਕਲ ਸਵਾਰ 'ਤੇ ਚੜ੍ਹ ਗਿਆ, ਜਿਸ ਕਾਰਨ ਵਿਨੋਦ ਕੁਮਾਰ ਦੀ ਮੌਕੇ 'ਤੇ ਮੌਤ ਹੋ ਗਈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕੀਤੀ ਗਈ ਹੈ |

ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਲੋਂ ਵਜ਼ੀਫ਼ਾ ਪ੍ਰਤੀਯੋਗਤਾ ਮੁਕਾਬਲਾ ਪ੍ਰੀਖਿਆ 15 ਮਈ ਨੂੰ <br/> ਅਗਲੀ ਖ਼ਬਰ ਮਾਨਸਾ ਜ਼ਿਲੇ੍ਹ ਦੇ 4 ਅਧਿਆਪਕ ਜਾਣਗੇ ਸਿਖਲਾਈ ਲੈਣ ਲਈ ਫਿਨਲੈਂਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।