3 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ
ਅਜੀਤ ਡੈਸਕ
01-05-2026
ਪਾਬੰਦੀਸ਼ੁਦਾ ਕੈਪਸੂਲ ਫੜੇ
ਥਾਣਾ ਸਦਰ ਮਾਨਸਾ ਪੁਲਿਸ ਨੇ ਪਿੰਡ ਕੋਟਧਰਮੂ ਨਜ਼ਦੀਕ ਰਾਜਦੀਪ ਸਿੰਘ ਵਾਸੀ ਭੰਮੇ ਕਲਾਂ ਨੂੰ ਫੜ ਕੇ ਉਸ ਕੋਲੋਂ 75 ਪਾਬੰਦੀਸ਼ੁਦਾ ਸਿਗਨੇਚਰ ਕੈਪਸੂਲ ਬਰਾਮਦ ਕੀਤੇ ਹਨ | ਉਸ ਖ਼ਿਲਾਫ਼ ਧਾਰਾ 223 ਬੀ.ਐੱਨ.ਐÉੱਸ. ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ |
3 ਗ੍ਰਾਮ ਚਿੱਟਾ ਬਰਾਮਦ
ਥਾਣਾ ਸਦਰ ਮਾਨਸਾ ਪੁਲਿਸ ਪਾਰਟੀ ਨੇ ਪਿੰਡ ਬਹਿਣੀਵਾਲ ਨੇੜੇ ਲਵਪ੍ਰੀਤ ਸਿੰਘ ਵਾਸੀ ਧਿੰਗੜ ਨੂੰ ਹਿਰਾਸਤ ਵਿਚ ਲੈ ਕੇ ਉਸ ਕੋਲੋਂ 3 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਉਸ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |