28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਡੀ. ਬੀ. ਐਸ. ਸਕੂਲ ਆਫ਼ ਐਕਸੀਲੈਂਸ ਭਗਤਾ ਦੇ ਪਹਿਲੇ ਸੈਸ਼ਨ ਦੀ ਦਸਵੀਂ ਦਾ ਨਤੀਜਾ 100 ਫੀਸਦੀ <br/>

ਅਜੀਤ ਡੈਸਕ 02-05-2026
ਭਗਤਾ ਭਾਈਕਾ, 1 ਮਈ (ਸੁਖਪਾਲ ਸਿੰਘ ਸੋਨੀ)-ਡਾ: ਬਲਬੀਰ ਸਿੰਘ ਸਕੂਲ ਆਫ਼ ਐਕਸੀਲੈਂਸ, ਭਗਤਾ ਭਾਈਕਾ ਨੇ ਸਿੱਖਿਆ ਦੇ ਖੇਤਰ ਵਿਚ ਇਕ ਵੱਡੀ ਉਪਲੱਬਧੀ ਹਾਸਲ ਕਰਦਿਆਂ ਆਈ. ਸੀ. ਐਸ. ਈ. ਬੋਰਡ ਦੀ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਪ੍ਰਾਪਤ ਕੀਤਾ ਹੈ | ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰੀਖਿਆ ਵਿਚ ਕਾਮਯਾਬੀ ਹਾਸਲ ਕਰਕੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਹੋਇਆ ਹੈ | ਇਸ ਪ੍ਰੀਖਿਆ ਵਿਚ ਨਵਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਪਵਨਦੀਪ ਸਿੰਘ ਨੇ ਦੂਜਾ ਅਤੇ ਹਰਮਨਦੀਪ ਕੌਰ ਕਲੇਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਵਿਸ਼ਿਆਂ ਵਿਚੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿਚ ਪੰਜਾਬੀ ਵਿਸ਼ੇ ਵਿਚ ਗਗਨਦੀਪ ਕੌਰ, ਜੈਸਮੀਨ ਕੌਰ, ਗੁਰਅੰਸ਼ਦੀਪ ਕੌਰ ਅਤੇ ਅਨਮੋਲਪ੍ਰੀਤ ਸਿੰਘ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ | ਅੰਗਰੇਜ਼ੀ ਵਿਸ਼ੇ ਵਿਚ ਨਵਜੋਤ ਕੌਰ, ਹਰਮਨਦੀਪ ਕੌਰ ਕਲੇਰ ਅਤੇ ਪਵਨਦੀਪ ਸਿੰਘ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ | ਸਰੀਰਕ ਸਿੱਖਿਆ ਵਿਚ ਨਵਜੋਤ ਕੌਰ, ਪਵਨਦੀਪ ਸਿੰਘ, ਅਨਮੋਲਪ੍ਰੀਤ ਸਿੰਘ ਅਤੇ ਮਨਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮੈਥ ਵਿਸ਼ੇ ਵਿਚ ਨਵਜੋਤ ਕੌਰ, ਜੈਸਮੀਨ ਕੌਰ ਅਤੇ ਪਵਨਦੀਪ ਸਿੰਘ ਅੱਗੇ ਰਹੇ, ਜਦਕਿ ਸਾਇੰਸ ਵਿਚ ਨਵਜੋਤ ਕੌਰ, ਪਵਨਦੀਪ ਸਿੰਘ, ਹਰਮਨਦੀਪ ਕੌਰ ਕਲੇਰ ਅਤੇ ਮਨਰੀਤ ਕੌਰ ਨੇ ਵਧੀਆ ਅੰਕ ਪ੍ਰਾਪਤ ਕੀਤੇ | ਸਮਾਜਿਕ ਸਿੱਖਿਆ ਵਿਚ ਨਵਜੋਤ ਕੌਰ, ਪਵਨਦੀਪ ਸਿੰਘ ਅਤੇ ਮਨਰੀਤ ਕੌਰ ਨੇ ਉੱਚ ਪ੍ਰਦਰਸ਼ਨ ਕੀਤਾ | ਸਕੂਲ ਦੇ ਚੇਅਰਪਰਸਨ ਡਾ. ਪ੍ਰਨੀਤ ਕੌਰ ਦਿਓਲ ਅਤੇ ਗੁਰਦਿਆਲ ਸਿੰਘ ਬੁੱਟਰ ਨੇ ਪਿ੍ੰਸੀਪਲ ਸੁਖਜੀਤ ਕੌਰ ਬਰਾੜ ਅਤੇ ਸਮੂਹ ਸਟਾਫ਼ ਅਤੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਕਿਹਾ ਕਿ ਇਹ ਸਫ਼ਲਤਾ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ | ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ | ਸਕੂਲ ਦੀ ਪਿ੍ੰਸੀਪਲ ਸੁਖਜੀਤ ਕੌਰ ਬਰਾੜ ਵਲੋਂ ਵੀ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ | ਉਨ੍ਹਾਂ ਨੇ ਕਿਹਾ ਕਿ ਇਹ ਉਪਲੱਬਧੀ ਵਿਦਿਆਰਥੀਆਂ ਦੇ ਅਨੁਸ਼ਾਸਨ, ਲਗਨ ਅਤੇ ਸਮਰਪਣ ਦਾ ਨਤੀਜਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਸਕੂਲ ਅੱਗੇ ਵੀ ਉੱਚ ਸਿੱਖਿਆ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਦਾ ਰਹੇਗਾ | ਸਕੂਲ ਦੇ ਅਧਿਆਪਕਾਂ ਅਤੇ


ਡਾ: ਬਲਵੀਰ ਸਿੰਘ ਸਕੂਲ ਆਫ਼ ਐਕਸੀਲੈਂਸ ਭਗਤਾ ਭਾਈਕਾ ਦੇ ਪੁਜ਼ੀਸ਼ਨਾਂ ਲੈਣ ਵਾਲੇ ਹੋਣਹਾਰ ਵਿਦਿਆਰਥੀ | ਤਸਵੀਰ: ਸੁਖਪਾਲ ਸਿੰਘ ਸੋਨੀ


ਪਿਛਲੀ ਖ਼ਬਰ ਫ਼ਰਜ਼ੀ ਦਸਤਾਵੇਜ਼ਾਂ 'ਤੇ ਜ਼ਮੀਨਾਂ ਹੜੱਪਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ <br/> ਅਗਲੀ ਖ਼ਬਰ ਗਰਮੀ ਦੇ ਮੌਸਮ ਕਾਰਨ ਵਿਸ਼ੇਸ਼ ਐਂਬੂਲੈਂਸ ਸੇਵਾ ਦਾ ਪ੍ਰਬੰਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।