28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਫ਼ਰਜ਼ੀ ਦਸਤਾਵੇਜ਼ਾਂ 'ਤੇ ਜ਼ਮੀਨਾਂ ਹੜੱਪਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ <br/>

ਅਜੀਤ ਡੈਸਕ 02-05-2026
ਮਾਨਸਾ, 1 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲੇ੍ਹ ਦੇ ਪਿੰਡ ਤਾਮਕੋਟ ਤੇ ਰੱਲਾਂ ਦੀਆਂ ਜ਼ਮੀਨਾਂ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਹੜੱਪਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਨਾ ਹੋਣ 'ਤੇ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ¢ ਜਥੇਬੰਦੀ ਦੇ ਆਗੂਆਂ ਦਾ ਦੱਸਿਆ ਕਿ ਉਕਤ ਮਾਮਲੇ ਸੰਬੰਧੀ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ¢ ਭਾਕਿਯੂ (ਡਕੌਂਦਾ) ਦੇ ਸੂਬਾ ਆਗੂ ਕੁਲਵੰਤ ਸਿੰਘ ਅਨੁਸਾਰ 21 ਅਪ੍ਰੈਲ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਪਿੰਡ ਦੇ ਨੰਬਰਦਾਰ, ਸ਼ਨਾਖ਼ਤੀ ਗਵਾਹਾਂ, ਲਿਖਾਰੀ ਅਤੇ ਹੋਰ ਸਾਥੀਆਂ ਨਾਲ ਮਿਲੀਭੁਗਤ ਕਰ ਕੇ ਖੇਤੀਬਾੜੀ ਵਾਲੀ ਜ਼ਮੀਨ ਦਾ ਵਸੀਕਾ ਬੈਨਾਮਾ ਤਸਦੀਕ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ¢ ਉਨ੍ਹਾਂ ਦੱਸਿਆ ਕਿ ਇੱਕ ਵਸੀਕਾ ਪਿੰਡ ਤਾਮਕੋਟ ਨਾਲ ਹੈ, ਜੋ ਤਸਦੀਕ ਹੋ ਗਿਆ ਪਰ ਦੂਸਰੇ ਵਸੀਕੇ ਦੌਰਾਨ ਤਹਿਸੀਲਦਾਰ ਮਾਨਸਾ ਨੂੰ ਸ਼ੱਕ ਹੋਣ 'ਤੇ ਜਾਂਚ ਕੀਤੀ ਗਈ¢ ਪਿੰਡ ਰੱਲਾ ਦੇ ਸਰਪੰਚ ਹਰਭਜਨ ਸਿੰਘ ਨੇ ਕਿਹਾ ਕਿ ਜਾਂਚ ਦੌਰਾਨ ਕਸੂਰਵਾਰਾਂ ਪਾਸੋਂ ਫ਼ਰਜ਼ੀ ਸ਼ਨਾਖ਼ਤੀ ਦਸਤਾਵੇਜ਼ ਮਿਲੇ ਹਨ¢ ਉਨ੍ਹਾਂ ਦੋਸ਼ ਲਗਾਇਆ ਕਿ ਨੰਬਰਦਾਰ ਅਤੇ ਹੋਰ ਵਿਅਕਤੀਆਂ ਨੇ ਜਾਣ-ਬੁੱਝ ਕੇ ਇਨ੍ਹਾਂ ਲੋਕਾਂ ਦੀ ਪਛਾਣ ਸਹੀ ਦੱਸ ਕੇ ਜ਼ਮੀਨ ਮਾਲਕਾਂ ਨਾਲ ਵੱਡੀ ਠੱਗੀ ਕਰਨ ਦੀ ਸਾਜ਼ਿਸ਼ 'ਚ ਅਹਿਮ ਭੂਮਿਕਾ ਨਿਭਾਈ ਹੈ¢ ਉਨ੍ਹਾਂ ਮੰਗ ਕੀਤੀ ਕਿ ਇਸ ਜ਼ਮੀਨ ਮਾਫ਼ੀਆ ਗੈਂਗ ਦੀ ਸ਼ਨਾਖ਼ਤ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ¢ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ¢ ਇਸ ਮੌਕੇ ਰੂਪ ਸਿੰਘ, ਕੁਲਵੰਤ ਸਿੰਘ, ਅਜੈਬ ਸਿੰਘ, ਗੁਰਜੀਤ ਸਿੰਘ, ਜਗਦੇਵ ਸਿੰਘ, ਬਲੌਰ ਸਿੰਘ, ਕਰਮਜੀਤ ਸਿੰਘ, ਭੁਪਿੰਦਰ ਸਿੰਘ, ਗੁਰਦੇਵ ਸਿੰਘ ਬਰਾੜ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਉਰਦੂ ਆਮੋਜ਼ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ <br/> ਅਗਲੀ ਖ਼ਬਰ ਡੀ. ਬੀ. ਐਸ. ਸਕੂਲ ਆਫ਼ ਐਕਸੀਲੈਂਸ ਭਗਤਾ ਦੇ ਪਹਿਲੇ ਸੈਸ਼ਨ ਦੀ ਦਸਵੀਂ ਦਾ ਨਤੀਜਾ 100 ਫੀਸਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।