29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਭਾਰਤ ਵਿਕਾਸ ਪ੍ਰੀਸ਼ਦ ਨੇ ਬੁਢਲਾਡਾ 'ਚ ਪਾਣੀ ਦੀਆਂ 2 ਮੋਬਾਈਲ ਰੇੜ੍ਹੀਆਂ ਚਲਾਈਆਂ <br/>

ਅਜੀਤ ਡੈਸਕ 04-05-2026

ਬੁਢਲਾਡਾ, 3 ਮਈ (ਰਾਹੀ)- ਗਰਮੀ ਦੇ ਮੌਸਮ ਦੇ ਮੱਦੇਨਜ਼ਰ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੁਢਲਾਡਾ ਵਲੋਂ ਪਾਣੀ ਦੀਆਂ 2 ਮੋਬਾਈਲ ਰੇੜ੍ਹੀਆਂ ਚਲਾਈਆਂ ਗਈਆਂ ਹਨ | ਪ੍ਰੋਜੈਕਟ ਚੇਅਰਮੈਨ ਰਜਿੰਦਰ ਕੁਮਾਰ ਨੇ ਦੱਸਿਆ ਕਿ ਮੋਬਾਈਲ ਰੇੜੀਆਂ ਐਲ.ਡੀ. ਐਨਕਲੇਵ ਦੇ ਸ਼ਾਲੂ ਅਤੇ ਸਾਧੂ ਰਾਮ ਮੁੰਬਈ ਵਾਲਿਆਂ ਦੇ ਸਹਿਯੋਗ ਨਾਲ ਚਲਾਈਆਂ ਗਈਆਂ ਹਨ | ਸੰਸਥਾ ਦੇ ਪ੍ਰਧਾਨ ਜੈਨੀ ਕਾਠ ਸਿੰਗਲਾ, ਸਕੱਤਰ ਮੁਕੇਸ਼ ਕੁਮਾਰ ਐਡਵੋਕੇਟ ਅਤੇ ਖ਼ਜ਼ਾਨਚੀ ਬੌਬੀ ਬਾਂਸਲ ਨੇ ਦੱਸਿਆ ਕਿ ਸੰਸਥਾ ਰੇੜੀਆਂ ਤੋਂ ਇਲਾਵਾ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਲੋਕਾਂ ਦੀ ਸਹੂਲਤ ਲਈ 8 ਪਾਣੀ ਦੀਆਂ ਟੈਂਕੀਆਂ ਲਗਾਈਆਂ ਜਾ ਰਹੀਆਂ ਹਨ | ਇਸ ਮੌਕੇ ਜਸਵੰਤ ਰਾਏ ਸਿੰਗਲਾ, ਪ੍ਰੇਮ ਭੂਸ਼ਨ, ਅਮਿੱਤ ਜਿੰਦਲ, ਵਿੱਕੀ ਸਿੰਗਲਾ, ਰਾਜ ਕੁਮਾਰ ਪਾਂਡੇ, ਯੋਗੇਸ਼ ਸ਼ਰਮਾ ਵਿੱਕੀ, ਕਿ੍ਸ਼ਨ ਸਿੰਗਲਾ ਬੱਬੂ, ਵਿਵੇਕ ਗਰਗ, ਕਿ੍ਸ਼ਨ ਲਾਲ, ਅਸ਼ਵਨੀ ਕੁਮਾਰ, ਸੁਰਿੰਦਰ ਬਬਲ, ਹੇਮ ਰਾਜ ਸ਼ਰਮਾ, ਅਸ਼ੋਕ ਤਨੇਜਾ, ਸੁਸ਼ੀਲ ਸਰਦਾਨਾ, ਸੁਰਿੰਦਰ ਗਰਗ, ਅਰੁਣ ਕੁਮਾਰ, ਹਰੀਸ਼ ਕੁਮਾਰ, ਦਰਸ਼ਨ ਕੁਮਾਰ, ਸੱਤ ਨਰਾਇਣ ਸੈਦੇਵਾਲੀਆਂ, ਕਾਕਾ ਰਸਵੰਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਵਿਖੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮਾਨਸਾ 'ਚ ਬਣ ਰਹੇ ਅੰਡਰ ਬਿ੍ਜ ਕੋਲੋਂ ਲੰਘਦਾ ਰਜਵਾਹਾ ਅਚਾਨਕ ਟੁੱਟਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।