ਬੋਹਾ, 11 ਮਈ (ਰਮੇਸ਼ ਤਾਂਗੜੀ)- ਇੱਥੇ ਨਗਰ ਪੰਚਾਇਤ ਦੀਆਂ ਚੋਣਾਂ ਸੰਬੰਧੀ ਖ਼ਬਰਾਂ ਆਉਣ 'ਤੇ ਸਥਾਨਕ ਲੋਕਾਂ ਨੇ ਰਾਹਤ ਮਹਿਸੂਸ ਕਰਦਿਆਂ ਖ਼ੁਸ਼ੀ ਜ਼ਾਹਿਰ ਕੀਤੀ ਹੈ | ਜ਼ਿਕਰਯੋਗ ਹੈ ਕਿ ਕਸਬੇ ਦੇ 13 ਵਾਰਡਾਂ 'ਚ ਪਿਛਲੇ 2-2 ਸਾਲਾਂ ਤੋਂ ਤਿਆਰੀ ਕਰ ਰਹੇ ਉਮੀਦਵਾਰਾਂ ਨੇ ਉਦੋਂ ਨਿਰਾਸ਼ਾ ਹੋਈ ਜਦੋਂ ਇੱਥੋਂ ਦੇ ਸਾਰੇ ਵਾਰਡਾਂ 'ਚ ਰਾਖਵੇਂਕਰਨ ਨੂੰ ਲੈ ਕੇ ਭਾਰੀ ਗੈਰ-ਵਿਗਿਆਨਿਕ ਤਬਦੀਲੀ ਕਰ ਦਿੱਤੀ ਗਈ ਸੀ | ਇਸ ਵਾਰਡਬੰਦੀ ਨੂੰ ਲੈ ਕੇ ਲੋਕਾਂ ਨੇ ਰੋਸ ਪ੍ਰਗਟ ਕੀਤਾ | ਖ਼ਾਸ ਕਰ ਕੇ ਜਨਰਲ ਵਾਰਡਾਂ ਨੂੰ ਬਿਨਾਂ ਤੱਥਾਂ ਤੋਂ ਰਾਖਵਾਂ ਬਣਾ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਵਾਰਡ ਨੰ. 11 ਦੇ ਲੋਕਾਂ ਨੇ 3-4 ਬੈਠਕਾਂ ਕਰ ਕੇ ਵਾਰਡਬੰਦੀ ਦਾ ਵਿਰੋਧ ਕੀਤਾ | ਅਨੇਕਾਂ ਨੌਜਵਾਨਾਂ ਖ਼ਾਸ ਕਰ ਕੇ ਨਿਖਿਲ ਕੁਮਾਰ ਅਤੇ ਸੁਰਿੰਦਰ ਮੰਗਲਾ ਵਲੋਂ ਦਿੱਤੇ ਬੰਦ ਦੇ ਸੱਦੇ 'ਤੇ ਸਥਾਨਕ ਮੁੱਖ ਬਾਜ਼ਾਰ ਬੰਦ ਰਿਹਾ | ਆਗੂਆਂ ਵਲੋਂ ਅਦਾਲਤ ਜਾਣ ਦੇ ਫ਼ੈਸਲੇ ਮੁਤਾਬਿਕ ਨਿਖਿਲ ਗੋਇਲ ਨੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਗਿਆ | ਹੁਣ ਲੋਕਾਂ ਦੇ ਰੋਹ ਅੱਗੇ ਪਿਛਲੀ ਵਾਰਡਬੰਦੀ ਮੁਤਾਬਿਕ ਵਾਰਡ ਨੰ. 2, 4 ਤੇ 6 ਅਨੁਸੂਚਿਤ ਜਾਤੀਆਂ, ਵਾਰਡ ਨੰ. 1, 5 ਤੇ 8 ਅਨੁਸੂਚਿਤ ਜਾਤੀ ਅÏਰਤਾਂ, ਵਾਰਡ ਨੰ. 3 ਪਛੜੀ ਸ਼ੇ੍ਰਣੀ, ਵਾਰਡ ਨੰ. 7,9 ਤੇ 11 ਅÏਰਤਾਂ ਅਤੇ ਵਾਰਡ ਨੰ. 10, 12 ਤੇ 13 ਜਨਰਲ ਲਈ ਰਾਖਵਾਂ ਕਰ ਦਿੱਤਾ ਗਿਆ ਹੈ | ਇਸ ਦੌਰਾਨ ਹੁਣ ਉਮੀਦਵਾਰ ਖੁੱਲ੍ਹ ਕੇ ਚੋਣ ਮੈਦਾਨ 'ਚ ਆ ਗਏ ਹਨ | ਪੁਸ਼ਪਾ ਰਾਣੀ ਮਾਤਾ ਨਿਖਿਲ ਗੋਇਲ ਵਾਰਡ ਨੰ. 9 ਤੋਂ ਚੋਣ ਲੜ ਰਹੇ ਹਨ | ਕਰਮਜੀਤ ਸਿੰਘ ਫ਼ੌਜੀ ਵਾਰਡ ਨੰ. 6 ਤੋਂ ਚੋਣ ਮੈਦਾਨ 'ਚ ਆਉਣ ਵਾਲੇ ਹਨ | ਅਗਲੇ ਕੁਝ ਦਿਨਾਂ 'ਚ ਸਾਰੇ ਵਾਰਡਾਂ 'ਚ ਉਮੀਦਵਾਰ ਸਾਹਮਣੇ ਆਉਣ ਦੀ ਉਮੀਦ ਹੈ |