07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪੰਜਾਬ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ

ਬੋਰਡ ਦੀ ਮੈਰਿਟ ਸੂਚੀ 'ਚ ਆਏ ਕਿ੍ਸ਼ਨਾ ਕਾਲਜ ਰੱਲੀ ਦੇ ਵਿਦਿਆਰਥੀ ਅਕਸ਼ਿਤ ਸਿੰਗਲਾ ਦਾ ਸਨਮਾਨ ਕਰਦੇ ਹੋਏ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ ਅਤੇ ਹੋਰ | (ਸੱਜੇ) 12ਵੀਂ 'ਚੋਂ ਚੰਗੇ ਅੰਕ ਹਾਸਲ ਕਰਨ ਵਾਲੇ ਮਾਈ ਭਾਗੋ ਸਕੂਲ ਰੱਲਾ ਦੇ ਵਿਦਿਆਰਥੀ | ਤਸਵੀਰ : ਟੋਨੀ ਬੁਢਲਾਡਾ <br/> 15-05-2026
ਕਿ੍ਸ਼ਨਾ ਕਾਲਜ ਰੱਲੀ ਦੇ ਅਕਸ਼ਿਤ ਸਿੰਗਲਾ ਨੇ 12ਵੀਂ ਦੀ ਮੈਰਿਟ ਸੂਚੀ 'ਚ ਨਾਂਅ ਦਰਜ ਕਰਵਾਇਆ
ਬੁਢਲਾਡਾ, 14 ਮਈ (ਸਵਰਨ ਸਿੰਘ ਰਾਹੀ)- ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਕਿ੍ਸ਼ਨਾ ਕਾਲਜ ਰੱਲੀ ਦੇ ਵਿਦਿਆਰਥੀ ਅਕਸ਼ਿਤ ਸਿੰਗਲਾ ਪੁੱਤਰ ਮਨਦੀਪ ਸਿੰਗਲਾ ਵਾਸੀ ਬੁਢਲਾਡਾ ਨੇ 96.80 ਅੰਕ ਪ੍ਰਾਪਤ ਕਰ ਕੇ ਬੋਰਡ ਦੀ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ ਹੈ | ਵਿਦਿਆਰਥੀ ਦਾ ਕਾਲਜ ਪ੍ਰਬੰਧਕ ਕਮੇਟੀ ਤੇ ਸਟਾਫ਼ ਵਲੋਂ ਸ਼ਾਨਦਾਰ ਸਨਮਾਨ ਕੀਤਾ ਗਿਆ | ਕਲਾਸ ਇੰਚਾਰਜ ਪ੍ਰੋਫੈਸਰ ਮਨਜੀਤ ਕੌਰ ਨੇ ਦੱਸਿਆ ਕਿ ਸਾਇੰਸ ਗਰੁੱਪ ਦੇ ਵਿਦਿਆਰਥੀ ਅਕਸ਼ਿਤ ਨੇ 500 'ਚੋਂ 484 ਅੰਕ ਲੈ ਕੇ ਆਪਣੇ ਮਾਪਿਆਂ ਅਤੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲਵ ਬਾਂਸਲ ਤੇ ਗਰੇਸ਼ ਸਿੰਗਲਾ ਨੇ 481 ਅਤੇ ਅਮਨਦੀਪ ਸਿੰਘ ਨੇ 480 ਅੰਕ ਪ੍ਰਾਪਤ ਕੀਤੇ ਹਨ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ, ਚੇਅਰਮੈਨ ਸੁਖਵਿੰਦਰ ਸਿੰਘ ਚਹਿਲ, ਸਕੱਤਰ ਪ੍ਰੀਤ ਇੰਦਰ ਸਿੰਘ ਚਹਿਲ, ਸੱਤਪਾਲ ਸਿੰਘ ਚਹਿਲ ਅਤੇ ਪ੍ਰਧਾਨ ਡਾ. ਵਿਜੇ ਸਿੰਗਲਾ ਨੇ ਵਿਦਿਆਰਥੀ, ਉਸ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀ ਦੀ ਮਿਹਨਤ ਅਤੇ ਅਧਿਆਪਕਾਂ ਦੇ ਸਹੀ ਮਾਰਗ ਦਰਸ਼ਨ ਨਾਲ ਹੀ ਇਹ ਨਤੀਜਾ ਸੰਭਵ ਹੋਇਆ ਹੈ |
ਮਾਈ ਭਾਗੋ ਸਕੂਲ ਰੱਲਾ
ਜੋਗਾ, (ਮਨਜੀਤ ਸਿੰਘ ਘੜੈਲੀ)- ਪੰਜਾਬ ਸਕੂਲ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚੋਂ ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ ਰੱਲਾ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਸਵਿਤਾ ਕਾਠ ਨੇ ਦੱਸਿਆ ਕਿ ਹਰਨੂਰ ਕੌਰ ਪੁੱਤਰੀ ਸਕੱਤਰ ਮਨਜੀਤ ਸਿੰਘ ਖਿਆਲਾ ਮਾਈ ਭਾਗੋ ਗਰੁੱਪ ਆਫ਼ ਇੰਸਟੀਚਿਊਟਸ ਰੱਲਾ ਨੇ 97.2 ਪ੍ਰਤੀਸ਼ਤ ਅੰਕ ਲੈ ਕੇ ਪੰਜਾਬ 'ਚੋਂ 15ਵਾਂ ਰੈਂਕ ਹਾਸਲ ਕਰ ਕੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕੀਤਾ ਹੈ | ਇਸੇ ਤਰ੍ਹਾਂ ਸਮਨਦੀਪ ਕੌਰ ਨੇ 95.4, ਸੀਰਤ 94, ਨੂਰਕਮਲ ਕੌਰ 93.8, ਸ਼ੁੱਭਨੀਕ ਕੌਰ 93.6, ਮਨਜੋਤ ਕੌਰ 92.2, ਕਵਲਸੀਰਤ ਕੌਰ 91.8, ਆਫਰੀਨ 91.4, ਜਸਕਰਨਪ੍ਰੀਤ ਸਿੰਘ 91 ਅਤੇ ਲਵਪ੍ਰੀਤ ਕੌਰ ਨੇ 90.4 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ ਜਦਕਿ ਸੰਸਥਾ ਦੇ 10 ਵਿਦਿਆਰਥੀਆਂ ਨੇ 90, 16 ਨੇ 80, 19 ਨੇ 70 ਅਤੇ 20 ਵਿਦਿਆਰਥੀਆਂ ਨੇ 60 ਤੋਂ ਵੱਧ ਅੰਕ ਲਏ ਹਨ | ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖਿਆਲਾ, ਸਕੱਤਰ ਮਨਜੀਤ ਸਿੰਘ ਖਿਆਲਾ, ਵਾਇਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ, ਲਵਪ੍ਰੀਤ ਕੌਰ ਨੇ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਸੜਕ ਕਿਨਾਰੇ ਸੁੱਟੇ ਕੂੜੇ ਨੂੰ ਅੱਗ ਲੱਗਣ ਕਾਰਨ ਦਰੱਖ਼ਤ ਝੁਲਸੇ ਅਗਲੀ ਖ਼ਬਰ ਸਮਾਧਾਨ ਸਮਾਰੋਹ ਤਹਿਤ ਸੁਪਰੀਮ ਕੋਰਟ 'ਚ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ ਹੋਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।