07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੜਕ ਕਿਨਾਰੇ ਸੁੱਟੇ ਕੂੜੇ ਨੂੰ ਅੱਗ ਲੱਗਣ ਕਾਰਨ ਦਰੱਖ਼ਤ ਝੁਲਸੇ

ਅਜੀਤ ਡੈਸਕ 15-05-2026

ਭੀਖੀ, 14 ਮਈ (ਬਲਕਾਰ ਸਿੰਘ ਸਹੋਤਾ)- ਬੇਸ਼ੱਕ ਚਾਲੂ ਹਾੜੀ ਦੇ ਸੀਜ਼ਨ ਦੌਰਾਨ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਲਈ ਪ੍ਰਸ਼ਾਸਨ ਨੇ ਸਖ਼ਤੀ ਦਿਖਾਉਂਦੀਆਂ ਅੱਗ ਲਾਉਣ ਵਾਲੇ ਕਈ ਕਿਸਾਨਾਂ 'ਤੇ ਕਾਨੂੰਨੀ ਕਾਰਵਾਈ ਕਰ ਕੇ ਪਰਚੇ ਦਰਜ਼ ਕਰਵਾਏ ਹਨ ਪਰ ਪ੍ਰਸ਼ਾਸਨ ਦੀ ਢਿੱਲ ਕਾਰਨ ਇੱਥੇ ਕਈ ਰੈਸਟੋਰੈਂਟ ਅਤੇ ਪੈਲੇਸਾਂ ਵਾਲੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਆਪਣਾ ਡਿਸਪੋਜ਼ਲ ਕੂੜਾ ਸ਼ਰੇਆਮ ਸੜਕਾਂ ਦੇ ਕਿਨਾਰੇ ਸੁੱਟ ਰਹੇ ਹਨ ਅਤੇ ਗਾਹੇ-ਬਗਾਹੇ ਕੂੜੇ ਨੂੰ ਅੱਗ ਲੱਗਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਦਰਜਨਾਂ ਰੁੱਖ ਅੱਗ ਦੀ ਬਲੀ ਚੜ੍ਹ ਰਹੇ ਹਨ | ਬੀਤੀ ਰਾਤ ਸਥਾਨਕ ਰਾਜ ਮਾਰਗ 'ਤੇ ਸੁੱਟੇ ਕੂੜੇ ਨੂੰ ਅੱਗ ਲੱਗਣ ਕਾਰਨ ਅਜਿਹਾ ਹੀ ਵਾਪਰਿਆ, ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੋਣ ਦੇ ਨਾਲ-ਨਾਲ ਦਰਜਨਾਂ ਰੁੱਖ ਅੱਗ 'ਚ ਝੁਲਸ ਗਏ | ਅੱਗ ਐਨੀ ਭਿਆਨਕ ਸੀ ਕਿ ਅੱਗ 'ਤੇ ਕਾਬੂ ਪਾਉਣ ਲਈ ਅੱਗ ਬੁਝਾਊ ਗੱਡੀਆਂ ਮੰਗਵਾਉਣੀਆਂ ਪਈਆਂ | ਹੱਸੋ-ਹਾਣੀ ਗੱਲ ਇਹ ਵੀ ਹੈ ਕਿ ਨਗਰ ਪੰਚਾਇਤ 'ਸਵੱਛ ਭਾਰਤ' ਮੁਹਿੰਮ ਤਹਿਤ ਪ੍ਰਦੂਸ਼ਣ ਤੇ' ਕਾਬੂ ਪਾਉਣ ਲਈ ਰੇਹੜੀਆਂ ਅਤੇ ਛੋਟੀਆਂ ਦੁਕਾਨਾਂ ਵਾਲਿਆਂ ਦਾ ਇਸ ਗੱਲੋਂ ਚਲਾਨ ਕੱਟ ਦਿੰਦੀਆਂ ਹਨ ਕਿ ਉਹ ਗੈਰ ਮਿਆਰੀ ਪਲਾਸਟਿਕ ਦੇ ਲਿਫ਼ਾਫ਼ੇ ਵਰਤਦੇ ਹਨ, ਜਦੋਂ ਕਿ ਕਈ ਹੋਟਲਾਂ, ਪੈਲਸਾਂ ਵਾਲੇ ਸ਼ਰੇਆਮ ਸੜਕਾਂ 'ਤੇ ਡਿਸਪੋਜ਼ਲ ਗਾਰਵੇਜ਼ ਸੁੱਟ ਦਿੰਦੇ ਹਨ ਅਤੇ ਅੱਖ ਬਚਾ ਕੇ ਅੱਗ ਵੀ ਲਗਾ ਦਿੱਤੀ ਜਾਂਦੀ ਹੈ | ਦੂਸਰੇ ਪਾਸੇ ਵਣ ਵਿਭਾਗ ਦੇ ਕਰਮਚਾਰੀ ਵੀ ਆਪਣੇ ਫ਼ਰਜ਼ਾਂ ਦੀ ਅਣਦੇਖੀ ਕਰਦੇ ਨਜ਼ਰ ਆਉਂਦੇ ਹਨ ਜੋ ਇਨ੍ਹਾਂ ਨੂੰ ਸੜਕਾਂ ਕਿਨਾਰੇ ਰੁੱਖਾਂ ਥੱਲੇ ਕੂੜਾ ਸੁੱਟਣੋਂ ਵਰਜਦੇ ਨਹੀਂ, ਜਦੋਂ ਇਸ ਸਬੰਧੀ ਵਣ ਵਿਭਾਗ ਦੇ ਕਰਮਚਾਰੀ ਮਨਦੀਪ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਪੁਖ਼ਤਾ ਕਾਰਵਾਈ ਕੀਤੀ ਜਾਵੇਗੀ | ਦੂਜੇ ਪਾਸੇ ਨਗਰ ਪੰਚਾਇਤ ਦੇ ਸੈਨੀਟੇਸ਼ਨ ਸਾਖ ਦੇ ਕਰਮਚਾਰੀਆਂ ਦਾ ਕਹਿਣਾ ਸੀ ਕਿ ਜਲਦੀ ਹੋਟਲਾਂ ਅਤੇ ਪੈਲਸਾ ਦੇ ਮਾਲਕਾਂ ਨੂੰ ਨੋਟਿਸ ਕੀਤਾ ਜਾਵੇਗਾ |

ਪਿਛਲੀ ਖ਼ਬਰ ਭਵਾਨੀਗੜ੍ਹ-ਕੋਟਸ਼ਮੀਰ ਸੜਕ ਨੂੰ ਚਹੰੁਮਾਰਗੀ ਬਣਾਉਣਾ ਸ਼ਲਾਘਾਯੋਗ <br/> ਅਗਲੀ ਖ਼ਬਰ ਪੰਜਾਬ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।