07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਭਵਾਨੀਗੜ੍ਹ-ਕੋਟਸ਼ਮੀਰ ਸੜਕ ਨੂੰ ਚਹੰੁਮਾਰਗੀ ਬਣਾਉਣਾ ਸ਼ਲਾਘਾਯੋਗ <br/>

ਅਜੀਤ ਡੈਸਕ 15-05-2026
ਭੀਖੀ, 14 ਮਈ (ਬਲਕਾਰ ਸਿੰਘ ਸਹੋਤਾ)- ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੇਂਦਰੀ ਆਵਾਜਾਈ ਅਤੇ ਮੁੱਖ ਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰ ਕੇ ਭਵਾਨੀਗੜ੍ਹ-ਕੋਟਸ਼ਮੀਰ ਮਾਰਗ ਨੂੰ ਚਹੰੁਮਾਰਗੀ ਕਰਨ ਦਾ ਪ੍ਰੋਜੈਕਟ ਪ੍ਰਵਾਨ ਕਰਵਾਉਣ ਦਾ ਦਾਅਵਾ ਕੀਤਾ ਹੈ, ਨੂੰ ਨੇਪਰੇ ਚਾੜ੍ਹਨ 'ਚ ਹਾਲੇ ਕਈ ਸਾਲ ਦਾ ਇੰਤਜ਼ਾਰ ਕਰਨਾ ਹੋਵੇਗਾ | ਜਾਣਕਾਰੀ ਮੁਤਾਬਿਕ 77 ਕਿੱਲੋਮੀਟਰ ਲੰਬੇ ਭਵਾਨੀਗੜ੍ਹ-ਕੋਟਸ਼ਮੀਰ ਮਾਰਗ 'ਚੋਂ ਅਨਾਜ ਮੰਡੀ ਭੀਖੀ ਤੋਂ ਬਠਿੰਡਾ ਤੱਕ ਪਹਿਲਾਂ ਹੀ ਇਸ ਰਾਜ-ਮਾਰਗ 12-ਏ ਨੂੰ ਕੌਮੀ ਮਾਰਗ 188-ਬੀ 'ਚ ਤਬਦੀਲ ਕੀਤਾ ਜਾ ਚੁੱਕਾ ਹੈ | ਭੀਖੀ ਅਨਾਜ ਮੰਡੀ ਤੋਂ ਭਵਾਨੀਗੜ੍ਹ ਤੱਕ ਸੜਕ ਦਾ ਵਜੂਦ ਰਾਜ-ਮਾਰਗ 12-ਏ ਹੀ ਹੈ | ਹੁਣ ਜਦੋਂ ਇਹ ਸੜਕ ਕਈ ਵਿਭਾਗਾਂ ਦੇ ਅੰਤਰਗਤ ਹੈ ਤਾਂ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਲੋੜੀਂਦੇ ਇੰਤਰਾਜ਼ਹੀਣਤਾਂ ਸਰਟੀਫਿਕੇਟ ਵੱਖ-ਵੱਖ ਵਿਭਾਗਾਂ ਤੋਂ ਲੈਣ ਦੇ ਨਾਲ-ਨਾਲ ਹੋਰ ਵੀ ਕਈ ਮੁਸ਼ਕਲਾਂ ਦੂਰ ਕਰਨੀਆਂ ਪੈਣਗੀਆਂ, ਜਿਸ 'ਤੇ 2-3 ਸਾਲ ਦਾ ਸਮਾਂ ਲੱਗ ਸਕਦਾ ਹੈ | ਉਪਰੰਤ ਹੀ ਮੁਕੰਮਲ ਪ੍ਰੋਜੈਕਟ ਭਾਰਤੀਯ ਰਾਸ਼ਟਰੀ ਰਾਜ ਮਾਰਗ ਪ੍ਰਧੀਕਰਣ (ਐਨ.ਐਚ.ਏ.ਆਈ.) ਨੂੰ ਵਿਚਾਰ ਲਈ ਭੇਜਿਆ ਜਾਵੇਗਾ | ਸੋ ਹਾਲ ਦੀ ਘੜੀ ਇਸ ਸੜਕ ਦੀ ਸਥਿਤੀ ਮੌਜੂਦਾ ਹੀ ਰਹੇਗੀ | ਦੂਸਰੇ ਪਾਸੇ ਸੜਕ ਥਾਂ-ਥਾਂ ਤੋਂ ਧਸਣ ਕਾਰਨ ਕਈ ਦੁਰਘਟਨਾਵਾਂ ਵਾਪਰ ਰਹੀਆਂ ਹਨ | ਖੇਤਰ ਦੇ ਆਲੇ-ਦੁਆਲੇ ਦੇ ਪਿੰਡਾਂ ਹਮੀਰਗੜ੍ਹ ਢੈਪਈ, ਭੀਖੀ ਬਹਾਦਰ ਸਿੰਘ ਵਾਲਾ ਡਰੇਨ ਕੋਲ, ਪਿੰਡ ਕੋਟੜਾ ਅਤੇ ਖ਼ਿਆਲਾ ਕਲਾਂ ਵਿਖੇ ਸੜਕ ਦਾ ਮੰਦਾ ਹਾਲ ਹੈ | ਸਚਾਈ ਇਹ ਵੀ ਹੈ ਕਿ ਸੜਕ ਦੇ ਹਾਲਤਾਂ ਨੂੰ ਦੇਖਦਿਆਂ ਮਹਿਲਾ ਚੌਂਕ ਤੋਂ ਲੈ ਕੇ ਭਵਾਨੀਗੜ੍ਹ ਤੱਕ ਸੜਕ ਦਾ ਮੁੜ ਨਵੀਨੀਕਰਨ ਕੀਤਾ ਗਿਆ ਹੈ | ਭਾਵੇਂ ਇਸ ਸੜਕ ਨੂੰ ਚਹੰੁਮਾਰਗੀ ਬਣਾਉਣਾ ਸ਼ਲਾਘਾਯੋਗ ਕਦਮ ਹੈ ਪਰ ਇਸ ਸੜਕ ਦੀ ਮੁਕੰਮਲ ਮੁਰੰਮਤ ਸਮੇਂ ਦੀ ਮੁੱਖ ਜ਼ਰੂਰਤ ਹੈ ਤਾਂ ਜੋ ਰਾਹਗੀਰਾਂ ਨਾਲ ਨਿੱਤ ਰੋਜ਼ ਵਾਪਰ ਰਹੀਆਂ ਸੜਕੀ ਦੁਰਘਟਨਾਵਾਂ ਨੂੰ ਠੱਲਿ੍ਹਆ ਜਾ ਸਕੇ |

ਪਿਛਲੀ ਖ਼ਬਰ ਕਿਸਾਨਾਂ ਵਲੋਂ ਮੋਘੇ ਤੋਂ ਪਾਈਪ ਲਾਈਨ ਪਾਉਣ ਦੀ ਮੰਗ <br/> ਅਗਲੀ ਖ਼ਬਰ ਸੜਕ ਕਿਨਾਰੇ ਸੁੱਟੇ ਕੂੜੇ ਨੂੰ ਅੱਗ ਲੱਗਣ ਕਾਰਨ ਦਰੱਖ਼ਤ ਝੁਲਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।