ਮਾਨਸਾ, 15 ਮਈ (ਰਵੀ)- ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ 'ਤੇ ਮੰਗਾਂ ਨਾ ਮੰਨਣ ਦੇ ਦੋਸ਼ ਲਗਾਏ ਗਏ ਹਨ | ਜ਼ਿਲ੍ਹਾ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਅੰਗਹੀਣਾਂ ਨੂੰ ਸਾਧਾਰਨ ਵਿਅਕਤੀਆਂ ਦੀ ਤਰ੍ਹਾਂ ਮਾਣ-ਸਤਿਕਾਰ ਦੇਣ ਅਤੇ ਮੰਗਾਂ ਪੂਰੀਆਂ ਕਰਨ 'ਚ ਅਸਫਲ ਰਹੀ 'ਆਪ' ਸਰਕਾਰ ਅੰਗਹੀਣ ਵਰਗ ਨੂੰ ਲਗਾਤਾਰ ਖ਼ੱਜਲ਼-ਖ਼ੁਆਰ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਅੰਗਹੀਣ ਆਪਣੀ ਜ਼ਿੰਦਗੀ ਦੀਆਂ ਆਰਥਿਕ ਮੁਸ਼ਕਲਾਂ, ਰੁਜ਼ਗਾਰ, ਬਿਮਾਰੀ, ਸਮਾਜਿਕ ਤਣਾਅ ਆਦਿ ਚਿੰਤਾਵਾਂ 'ਚ ਘਿਰ ਗਏ ਹਨ | ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ |