28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮਾਲਵਾ ਕਾਲਜ ਬਠਿੰਡਾ 'ਚ 'ਜਸ਼ਨ-2026' ਫੇਅਰਵੈੱਲ-ਕਮ-ਫ਼ਰੈਸ਼ਰ ਪਾਰਟੀ ਕਰਵਾਈ <br/>

ਅਜੀਤ ਡੈਸਕ 16-05-2026
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਾਲਵਾ ਕਾਲਜ ਬਠਿੰਡਾ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਵਿਭਾਗ ਵਲੋਂ ਐਮ ਸੀ ਏ, ਐਮ ਐਸ ਸੀ ਆਈ ਟੀ, ਪੀਜੀਡੀਸੀਏ ਅਤੇ ਬੀਸੀਏ ਦੇ ਵਿਦਿਆਰਥੀਆਂ ਲਈ 'ਜਸ਼ਨ-2026' ਨਾਮਕ ਸ਼ਾਨਦਾਰ ਫੇਅਰਵੈਲ ਕਮ ਫਰੈਸ਼ਰ ਪਾਰਟੀ ਕੀਤੀ ਗਈ | ਇਹ ਸਮਾਗਮ ਉਤਸ਼ਾਹ, ਮਨੋਰੰਜਨ ਅਤੇ ਭਾਵੁਕ ਪਲਾਂ ਨਾਲ ਭਰਪੂਰ ਰਿਹਾ, ਜਿਸ ਵਿਚ ਨਵੇਂ ਅਤੇ ਪਾਸਆਊਟ ਹੋ ਰਹੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਸਮਾਗਮ ਵਿਚ ਡਾ. ਮਨਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਡਿਪਟੀ ਡਾਇਰੈਕਟਰ ਡਾ: ਸਰਬਜੀਤ ਕੌਰ ਢਿੱਲੋਂ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ | ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਰੂਪ ਵਿਚ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ | ਵਿਦਿਆਰਥੀਆਂ ਵਲੋਂ ਸੰਗੀਤ, ਨਿ੍ਤਯ, ਰੈਂਪ ਵਾਕ ਅਤੇ ਹੋਰ ਮਨੋਰੰਜਕ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਪਹਿਲੇ ਅਤੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਬੀਸੀਏ ਭਾਗ ਫ਼ਾਈਨਲ ਸਾਲ ਦੇ ਵਿਦਿਆਰਥੀਆਂ ਵਲੋਂ ਅਧਿਆਪਕਾਂ ਲਈ ਸਮਰਪਿਤ ਗੀਤ ਪੇਸ਼ ਕੀਤੇ ਗਏ | ਇਸ ਭਾਗ ਦਾ ਮੰਚ ਸੰਚਾਲਨ ਮਿਸ ਸੀਤਲ ਅਤੇ ਮਿਸ ਪਿ੍ਆ ਵਲੋਂ ਬਹੁਤ ਸੁੰਦਰ ਢੰਗ ਨਾਲ ਕੀਤਾ ਗਿਆ | ਪ੍ਰੋਗਰਾਮ ਦੌਰਾਨ ਮਿਸਟਰ ਵੀਰਸੁਖਮੰਦਰ ਸਿੰਘ (ਬੀਸੀਏ ਪਹਿਲਾ ਸਾਲ) ਅਤੇ ਮਿਸਟਰ ਲਖਵੀਰ ਸਿੰਘ (ਪੀਜੀਡੀਸੀਏ ਪਹਿਲਾ ਸਾਲ) ਨੂੰ ਮਿਸਟਰ ਫ਼ਰੈਸ਼ਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਮਿਸ ਕੋਮਲਪ੍ਰੀਤ ਕੌਰ (ਬੀਸੀਏ ਪਹਿਲਾ ਸਾਲ) ਨੂੰ ਮਿਸ ਫਰੈਸ਼ਰ-2026 ਚੁਣਿਆ ਗਿਆ | ਯੂ. ਜੀ. ਵਰਗ ਹਰਭਜਨ ਸਿੰਘ (ਬੀਸੀਏ ਫਾਈਨਲ ਸਾਲ) ਨੂੰ ਮਿਸਟਰ ਫੇਅਰਵੈਲ ਦੇ ਖਿਤਾਬ ਨਾਲ ਨਿਵਾਜਿਆ ਗਿਆ | ਮਿਸ ਫੇਅਰਵੈਲ ਦਾ ਖਿਤਾਬ ਸਾਂਝੇ ਤੌਰ 'ਤੇ ਮਿਸ ਰਾਜਵੀਰ ਕੌਰ ਅਤੇ ਮਿਸ ਸੀਤਲ (ਬੀਸੀਏ ਫਾਈਨਲ ਸਾਲ) ਨੇ ਜਿੱਤਿਆ | ਪੀ ਜੀ ਵਰਗ ਵਿਚ ਮਿਸਟਰ ਅਮਰਜੋਤ ਸਿੰਘ (ਐਮ ਐਸ ਸੀ ਆਈ ਟੀ, ਐਲ ਈ) ਅਤੇ ਮਿਸ ਜਸਮੀਨ ਕੌਰ (ਐਮਸੀਏ ਫਾਇਨਲ ਸਾਲ) ਨੂੰ ਕ੍ਰਮਵਾਰ ਮਿਸਟਰ ਫੇਅਰਵੈਲ ਅਤੇ ਮਿਸ ਫੇਅਰਵੈਲ-2026 ਦੇ ਖਿਤਾਬ ਦਿੱਤੇ ਗਏ | ਆਪਣੇ ਸੰਬੋਧਨ ਵਿਚ ਡਿਪਟੀ ਡਾਇਰੈਕਟਰ ਡਾ. ਸਰਬਜੀਤ ਕੌਰ ਢਿੱਲੋਂ ਨੇ ਵਿਦਿਆਰਥੀਆਂ ਨੂੰ ਮਿਹਨਤ ਨਾਲ ਅੱਗੇ ਵੱਧਣ ਅਤੇ ਉੱਚੇ ਲਕਸ਼ ਨਿਰਧਾਰਤ ਕਰਨ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਹੋਈਆਂ ਵੱਖ-ਵੱਖ ਪ੍ਰਤੀਯੋਗਿਤਾਵਾਂ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦਾ ਮੰਚ ਸੰਚਾਲਨ ਮਿਸ ਤਨੀਸ਼ਾ ਅਤੇ ਮਿਸਟਰ ਕਿ੍ਸ਼ ਕੁਮਾਰ ਬੀਸੀਏ ਵਿਦਿਆਰਥੀਆਂ ਵਲੋਂ ਬਹੁਤ ਹੀ ਕੁਸ਼ਲਤਾ ਨਾਲ ਕੀਤਾ ਗਿਆ |

ਪਿਛਲੀ ਖ਼ਬਰ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਦਾ 12ਵੀਂ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਹੋਟਲ ਦੇ ਕਮਰੇ 'ਚ ਨੌਜਵਾਨ ਨੇ ਕੀਤੀ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।