28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬੋਹਾ 'ਚ ਬਿਜਲੀ ਦੇ ਲਗਦੇ ਰਹਿੰਦੇ ਨੇ ਵੱਡੇ ਕੱਟ-ਲੋਕ ਪ੍ਰੇਸ਼ਾਨ <br/>

ਅਜੀਤ ਡੈਸਕ 16-05-2026
ਬੋਹਾ, 15 ਮਈ (ਰਮੇਸ਼ ਤਾਂਗੜੀ)- ਕਸਬੇ 'ਚ ਵਾਰ-ਵਾਰ ਲਗਦੇ ਬਿਜਲੀ ਦੇ ਵੱਡੇ ਕੱਟਾਂ ਤੋਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖ਼ਾਸ ਕਰ ਕੇ ਹਵਾ ਦੇ ਤੇਜ਼ ਬੁੱਲੇ ਜਾਂ ਕਣੀਆਂ ਪੈਣ ਵੇਲੇ ਬਿਜਲੀ ਝੱਟ ਬੰਦ ਕਰ ਦਿੱਤੀ ਜਾਂਦੀ ਹੈ | ਲੰਘੀ ਰਾਤ 10 ਕੁ ਵਜੇ ਕਣੀਆਂ ਪੈਣ ਨਾਲ ਬਿਜਲੀ ਬੰਦ ਕਰ ਦਿੱਤੀ ਗਈ | ਇੱਕ ਪਾਸੇ ਗਲੀਆਂ, ਬਾਜ਼ਾਰਾਂ 'ਚ ਘੁੱਪ ਹਨੇਰਾ ਛਾਅ ਗਿਆ, ਦੂਜੇ ਪਾਸੇ ਮਹੀਨੇ ਭਰ ਤੋਂ ਬੰਦ ਨਾਲੀਆਂ ਵਿਚਲਾ ਗੰਦਾ ਪਾਣੀ ਸੜਕਾਂ 'ਤੇ ਆ ਗਿਆ | ਲੋਕਾਂ ਨੇ ਆਪਣੇ ਬੱਚਿਆਂ ਨਾਲ ਬੈਠ ਕੇ ਸਾਰੀ ਰਾਤ ਕੱਟੀ ਜਦਕਿ ਬਿਜਲੀ ਦੀ ਸਪਲਾਈ ਸਵੇਰੇ 7 ਵਜੇ ਚਾਲੂ ਕੀਤੀ ਗਈ | ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਗਰਿੱਡ ਤੋਂ ਬਿਜਲੀ ਕੱਟ ਕੇ ਸੰਬੰਧਿਤ ਕਰਮਚਾਰੀ ਤਾਂ ਸੌਂ ਜਾਂਦੇ ਹਨ ਪਰ ਕਸਬੇ ਦੇ ਲੋਕ ਤੜਫਦੇ ਰਹਿੰਦੇ ਹਨ | ਕਈ ਵਰਕਸ਼ਾਪ ਵਾਲਿਆਂ ਜਸਵੀਰ ਸਿੰਘ, ਦਰਸ਼ਨ ਸਿੰਘ, ਗੁਰਤੇਜ ਸਿੰਘ ਆਦਿ ਨੇ ਦੱਸਿਆ ਕਿ ਬੋਹਾ 'ਚ ਦਿਨ ਵੇਲੇ ਵੀ ਕੱਟ ਲਗਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਕੰਮ ਬੰਦ ਹੋ ਜਾਂਦਾ ਹੈ | ਇਸੇ ਤਰ੍ਹਾਂ ਨਗਰ ਪੰਚਾਇਤ ਦੀਆਂ ਚੋਣਾਂ ਸਿਰ 'ਤੇ ਹੋਣ ਕਾਰਨ ਅਤੇ ਸਫ਼ਾਈ ਕਾਮਿਆਂ ਦੀ ਹੜਤਾਲ ਦੇ ਚੱਲਦਿਆਂ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਵੀ ਨਹੀਂ ਮਿਲਦਾ | ਗਲੀਆਂ 'ਚੋਂ ਲੰਘਦੀਆਂ ਨਾਲੀਆਂ 'ਚ ਗੰਦ ਫਸਿਆ ਹੋਣ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ | ਹੁਣ ਜਦੋਂ ਪੰਚਾਇਤ ਚੋਣ ਨੇੜੇ ਹਨ ਤਾਂ ਵੋਟਰ ਆਪਣੇ-ਆਪਣੇ ਵਾਰਡਾਂ 'ਚੋਂ ਤੇਜ਼ਧਾਰ ਉਮੀਦਵਾਰਾਂ ਨੂੰ ਲੱਭ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਲੋਂ ਕਸਬੇ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਲੋਕ ਗੰਦਗੀ 'ਚ ਰਹਿ ਰਹੇ ਹਨ |

ਪਿਛਲੀ ਖ਼ਬਰ ਮਿਉਂਸੀਪਲ ਵਰਕਰਜ਼ ਯੂਨੀਅਨ ਵਲੋਂ 'ਆਪ' ਉਮੀਦਵਾਰਾਂ ਦੇ ਵਿਰੋਧ ਦਾ ਫ਼ੈਸਲਾ ਅਗਲੀ ਖ਼ਬਰ ਵਕੀਲਾਂ ਵਲੋਂ ਕੁਲਦੀਪ ਸਿੰਘ ਬਸਪਾ ਇੰਚਾਰਜ ਪੰਜਾਬ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।