30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਦਸਮੇਸ਼ ਇੰਟਰਨੈਸ਼ਨਲ ਸਕੂਲ ਦੀ ਜੈਸਮੀਨ ਨੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ <br/>

ਅਜੀਤ ਡੈਸਕ 20-05-2026
ਸਰਦੂਲਗੜ੍ਹ, 19 ਮਈ (ਜੀ.ਐਮ. ਅਰੋੜਾ)- ਸਥਾਨਕ ਦਸਮੇਸ਼ ਇੰਟਰਨੈਸ਼ਨਲ ਸਕੂਲ (ਸੀ.ਬੀ.ਐਸ.ਈ) ਨੇ ਲਗਾਤਾਰ ਦੂਜੇ ਸਾਲ 12ਵੀਂ ਕਲਾਸ ਦੇ ਨਤੀਜਿਆਂ 'ਚ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਅਤੇ ਮੈਡੀਕਲ ਗਰੁੱਪ 'ਚੋਂ ਰਾਜ ਪੱਧਰ 'ਤੇ ਚੌਥਾ ਸਥਾਨ ਹਾਸਿਲ ਕੀਤਾ ਹੈ | ਪਿ੍ੰਸੀਪਲ ਪਰਮਿੰਦਰ ਕੌਰ ਸੰਧੂ ਨੇ ਦੱਸਿਆ ਕਿ ਜੈਸਮੀਨ ਕੰਬੋਜ ਨੇ ਸੀ.ਬੀ.ਐਸ.ਈ. ਮੈਡੀਕਲ ਗਰੁੱਪ ਦੇ ਮੁੱਖ ਵਿਸ਼ਿਆਂ 'ਚੋਂ 97.5 ਪ੍ਰਤੀਸ਼ਤ ਅੰਕ ਲੈ ਕੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸੇ ਤਰ੍ਹਾਂ ਵਿਦਿਆਰਥੀ ਨਮਨ ਨੇ 96 ਪ੍ਰਤੀਸ਼ਤ, ਗੁਰਨੂਰ ਕੌਰ 95.4, ਪਰਮਿੰਦਰ ਸਿੰਘ 95, ਰਮਨਦੀਪ ਕੌਰ 92.4, ਕਿਰਨਪਾਲ ਕੌਰ 94.2, ਹਰਮਨਦੀਪ ਕੌਰ 91.2, ਅਮਨਜੀਤ ਕੌਰ 91, ਸੁਖਪ੍ਰੀਤ ਕੌਰ 91, ਈਪਸ਼ਾ ਸਚਦੇਵਾ 90.4, ਜਸ਼ਨਪ੍ਰੀਤ ਕੌਰ 90.2 ਅਤੇ ਹਰਲੀਨ ਕੌਰ ਸੰਧੂ 90 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ | ਸਕੂਲ ਚੇਅਰਮੈਨ ਭੁਪਿੰਦਰ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਦਿਲਮੋਹਿਤ ਸਿੰਘ ਸੰਧੂ ਅਤੇ ਵਾਇਸ ਪਿ੍ੰਸੀਪਲ ਰਾਜਵੀਰ ਕੌਰ ਮੱਲੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਚੰਗੇ ਭਵਿੱਖ ਦਾ ਕਾਮਨਾ ਕੀਤੀ |

ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਵਧਦੀ ਗਰਮੀ ਅਤੇ ਲੂ ਤੋਂ ਬਚਾਅ ਸੰਬੰਧੀ ਹਦਾਇਤਾਂ ਅਗਲੀ ਖ਼ਬਰ ਮਾਊਾਟ ਅਮਾ ਡਬਲਾਮ ਦੀ ਚੋਟੀ ਸਰ ਕਰਨ ਵਾਲੀ ਸੁੱਖੀ ਬੱਲ ਦਾ ਵਿਸ਼ੇਸ਼ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।