ਮਾਨਸਾ, 19 ਮਈ (ਬਲਵਿੰਦਰ ਸਿੰਘ ਧਾਲੀਵਾਲ)- ਉੱਘੀ ਅਥਲੀਟ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਦਾ ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਸਨਮਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਮਾਤਾ ਚਰਨ ਕੌਰ ਦੇ ਹੱਥੋਂ ਦਿਵਾਇਆ ਗਿਆ | ਕਾਬਲੇ-ਗ਼ੌਰ ਰਹੇ ਸੁੱਖ ਬੱਲ ਨੇ ਨਿਪਾਲ ਦੀ ਬੇਹੱਦ ਮੁਸ਼ਕਿਲ ਮਾਊਾਟ ਅਮਾ ਡਬਲਾਮ (6812 ਮੀਟਰ) ਚੋਟੀ ਨੂੰ ਸਫਲਤਾਪੂਰਵਕ ਫ਼ਤਿਹ ਕਰ ਕੇ ਪਹਿਲੀ ਪੰਜਾਬਣ ਬਣਨ ਦਾ ਗੌਰਵ ਹਾਸਲ ਕੀਤਾ ਸੀ | ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਕੁਮਾਰ ਵਰਮਾ ਨੇ ਦੱਸਿਆ ਕਿ ਬੱਲ ਨੇ 15 ਅਪ੍ਰੈਲ ਨੂੰ 22,350 ਫੁੱਟ ਦੀ ਸਿੱਧੀ ਚੜ੍ਹਾਈ 21 ਦਿਨਾਂ 'ਚ ਪੂਰੀ ਕਰ ਕੇ ਇਹ ਰਿਕਾਰਡ ਬਣਾਇਆ | ਨਾਭਾ ਹਲਕੇ ਦੇ ਪਿੰਡ ਚਹਿਲ ਦੀ ਜੰਮਪਲ ਅਥਲੀਟ ਤੇ ਥੀਏਟਰ ਅਦਾਕਾਰਾ ਇਹ ਕੁੜੀ ਅੱਜ-ਕੱਲ੍ਹ ਸਿਡਨੀ (ਆਸਟੇ੍ਰਲੀਆ) ਰਹਿ ਰਹੀ ਹੈ | ਸਿੱਧੂ ਜੋੜੇ ਨੇ ਕਿਹਾ ਕਿ ਪੰਜਾਬੀਅਤ ਦਾ ਨਾਂਅ ਰੌਸ਼ਨ ਕਰ ਕੇ ਪੰਜਾਬ ਦੀ ਧੀ ਨੇ ਦੇਸ਼-ਵਿਦੇਸ਼ 'ਚ ਨਾਮਣਾ ਖੱਟਿਆ ਹੈ | ਇਸ ਮੌਕੇ ਸੰਦੀਪ ਕੌਰ ਗਰੇਵਾਲ, ਮਨੋਜ ਕੁਮਾਰ, ਡਾ. ਕ੍ਰਿਸ਼ਨ ਲਾਲ, ਹੇਮਰਾਜ ਸ਼ਰਮਾ, ਗੁਰਪ੍ਰੀਤ ਸਿੰਘ ਹੀਰਕੇ, ਗੁਰਪ੍ਰੀਤ ਸਿੰਘ ਨੰਗਲ, ਕੁਲਵਿੰਦਰ ਕੌਰ ਮਹਿਤਾ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ |
ਮਾਊਾਟ ਅਮਾ ਡਬਲਾਮ ਦੀ ਚੋਟੀ ਸਰ ਕਰਨ ਵਾਲੀ ਸੁੱਖੀ ਬੱਲ ਦਾ ਵਿਸ਼ੇਸ਼ ਸਨਮਾਨ <br/>
ਅਜੀਤ ਡੈਸਕ
20-05-2026